ਬਰਨਾਲਾ, 22 ਅਕਤੂਬਰ 2024
ਜ਼ਿਲ੍ਹਾ ਚੋਣ ਅਫ਼ਸਰ ਸਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ (ਜ) ਕਮ ਜ਼ਿਲ੍ਹਾ ਸਵੀਪ ਨੋਡਲ ਅਫਸਰ ਬਰਨਾਲਾ ਸ੍ਰੀ ਰਾਜਨ ਗੋਇਲ ਦੀ ਅਗਵਾਈ ਵਿੱਚ ਸਟੈਂਡਰਡ ਕੰਬਾਈਨ ਹੰਡਿਆਇਆ ਵਿਖੇ ਸਵੀਪ ਗਤੀਵਿਧੀ ਅਧੀਨ ਵਰਕਰਾਂ ਵੱਲੋਂ ਵੋਟਰ ਪ੍ਰਣ ਲਿਆ ਗਿਆ।
ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਬਰਜਿੰਦਪਾਲ ਸਿੰਘ ਸਮੇਤ ਵੱਖ-ਵੱਖ ਬੁਲਾਰਿਆਂ ਨੇ ਵੋਟਾਂ ਪਾਉਣ ਬਾਰੇ ਅਪੀਲ ਕਰਦਿਆ ਕਿਹਾ ਕਿ ਵੋਟਾਂ ਪਾਉਣਾ ਇਕ ਮਜ਼ਬੂਤ ਲੋਕਤੰਤਰ ਦੀ ਨੀਂਹ ਹਨ। ਲੋਕਤੰਤਰ ਵਿਚ ਲੋਕ ਹੀ ਤਾਕਤ ਦਾ ਸੋਮਾ ਹੁੰਦੇ ਹਨ ਇਸ ਲਈ ਹਰ ਇਕ ਨੂੰ ਬਿਨਾਂ ਲਾਲਚ ਅਤੇ ਬਿਨਾਂ ਡਰ ਤੇ ਭੈਅ ਦੇ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵੋਟਾਂ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਫਲੈਕਸ ਵੀ ਲਗਾਏ ਗਏ ਜਿਨ੍ਹਾਂ ਵਿਚ ਵੋਟਾਂ ਦੀ ਮਹੱਤਤਾ ਸਬੰਧੀ ਸਲੋਗਨ ਲਿਖੇ ਹੋਏ ਸਨ ਜਿਵੇਂ ਕਿ ‘ਵੋਟ ਹੈ ਸਾਡਾ ਅਧਿਕਾਰ ਕਦੇ ਨਾ ਕਰੋ ਇਹ ਬੇਕਾਰ, ਵੋਟਾਂ ਦਾ ਭੁਗਤਾਨ ਲੋਕਤੰਤਰ ਦੀ ਜਾਨ, ਤੁਹਾਡੀ ਵੋਟ ਤੁਹਾਡੀ ਆਵਾਜ਼’ ਆਦਿ।
ਇਸ ਵੋਟਰ ਜਾਗਰੂਕਤਾ ਪ੍ਰੋਗਰਾਮ ਦਾ ਸਮੁੱਚਾ ਪ੍ਰਬੰਧ ਮੈਨੇਜਿੰਗ ਡਾਇਰੈਕਟਰ ਸ. ਨਛੱਤਰ ਸਿੰਘ, ਜਨਰਲ ਮੈਨੇਜਰ ਸੁਰਿੰਦਰ ਸਿੰਘ, ਸਹਾਇਕ ਮੈਨੇਜਰ ਸ੍ਰੀ ਨਰਿੰਦਰ ਸ਼ਰਮਾ ਅਤੇ ਜਲੰਧਰ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਿਤਪਾਲ ਸਿੰਘ ਸ.ਸ. ਮਾਸਟਰ ਹੰਡਿਆਇਆ, ਵੱਡੀ ਗਿਣਤੀ ਕਾਮੇ ਹਾਜ਼ਰ ਸਨ।

English






