ਵਿਧਾਇਕ ਬੱਲੂਆਣਾ ਨੇ ਨਿਊ ਤਰਮਾਲਾ ਲਿੰਕ ਚੈਨਲ ਬੁਰਜੀ 0-23099 ਟੇਲ ਅਤੇ 03 ਨੰਬਰ ਖਾਲਾਂ ਦੇ ਮੁੜ ਉਸਾਰੀ ਦੇ ਕੰਮਾਂ ਦਾ ਰੱਖਿਆ ਨੀਹ ਪੱਥਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਕਿਹਾ, ਸਾਢੇ 7 ਕਰੋੜ ਦੀ ਰਾਸ਼ੀ ਨਾਲ ਸੰਪੂਰਨ ਹੋਵੇਗਾ ਇਹ ਕੰਮ

ਫਾਜ਼ਿਲਕਾ, 15 ਜਨਵਰੀ 2025

ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਵੱਲੋਂ ਹਲਕੇ ਦੇ ਪਿੰਡ ਬਿਸ਼ਨਪੁਰਾ ਵਿਖੇ ਨਿਊ ਤਰਮਾਲਾ ਲਿੰਕ ਚੈਨਲ ਬੁਰਜੀ 0-23099 ਟੇਲ ਅਤੇ 03 ਨੰਬਰ ਖਾਲਾਂ ਦੇ ਮੁੜ ਉਸਾਰੀ ਦੇ ਕੰਮਾਂ ਦਾ ਨੀਹ ਪੱਥਰ ਰੱਖਿਆ ਗਿਆ!

ਇਸ ਮੌਕੇ ਬੋਲਦਿਆਂ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਦੀ ਅਗਵਾਈ ਹੇਠ ਤਰਮਾਲਾ ਲਿੰਕ ਚੈਨਲ ਦਾ ਕੰਮ ਸ਼ੁਰੂ ਹੋ ਗਿਆ ਹੈ! ਉਹਨਾਂ ਕਿਹਾ ਕਿ ਇਸ ਨਹਿਰ ਦੀ ਲੰਬਾਈ 7 ਕਿਲੋਮੀਟਰ ਹੈ ਤੇ ਇਸ ਨਹਿਰ ਰਾਹੀਂ ਕਿਸਾਨਾਂ ਨੂੰ ਤਿੰਨ ਕਿਊਸਿਕ ਪਾਣੀ ਵੀ ਵਾਧੂ ਦਿੱਤਾ ਜਾਵੇਗਾ!  ਉਨ੍ਹਾਂ ਕਿਹਾ ਕਿ ਪਿੰਡ ਬਿਸ਼ਨਪੁਰ ਦੇ ਖਾਲ ਵੀ ਨਵੇ ਬਣ ਰਹੇ ਹਨ! ਉਹਨਾਂ ਕਿਹਾ ਕਿ ਹਲਕਾ ਹਲਕਾ ਬੱਲੂਆਣਾ ਵਿੱਚ ਹੁਣ ਤੱਕ 6 ਮਾਈਨਰ ਲਗਭਗ 30 ਕਰੋੜ ਦੀ ਲਾਗਤ ਨਾਲ ਤਿਆਰ ਹੋ ਗਏ ਹਨ ਤੇ ਇਹ ਸੱਤਵਾਂ ਸਾਢੇ 7 ਕਰੋੜ ਦੀ ਲਾਗਤ ਨਾਲ ਬਣਨ ਜਾ ਰਿਹਾ ਹੈ! ਨਿਊ ਤਰਮਾਲਾ ਲਿੰਕ ਚੈਨਲ ਲਈ 3 ਕਰੋੜ 40 ਲੱਖ ਰੁਪਏ ਤੇ 3 ਕਰੋੜ 41 ਲੱਖ ਦੀ ਲਾਗਤ ਨਾਲ ਮਾਈਨਰ ਦੇ ਖਾਲ ਬਣਨਗੇ!

ਉਹਨਾਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਲੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਹਲਕਾ ਬੱਲੂਆਣੇ ਲਈ 1900 ਕਰੋੜ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ ਤੇ ਜਿਸ ਵਿੱਚੋਂ ਹੁਣ ਤੱਕ 150 ਕਰੋੜ ਰੁਪਏ ਸਰਕਾਰੀ ਸਕੂਲਾਂ ਦੇ ਵਿਕਾਸ ਲਈ ਆਏ ਹਨ ਤੇ ਉਹ ਅੱਜ ਪਿੰਡ ਬਿਸ਼ਨਪੁਰਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਲਈ 2 ਕਰੋੜ 90 ਲੱਖ ਰੁਪਏ ਦੇ ਕੇ ਜਾ ਰਹੇ ਹਨ! ਉਹਨਾਂ ਕਿਹਾ ਕਿ ਹਲਕਾ ਬੱਲੂਆਣਾ ਵਿੱਚ ਖੁਦ ਮੁੱਖ ਮੰਤਰੀ ਸਾਹਿਬ  7 ਵਾਰ ਆਏ ਤੇ ਜਦੋਂ ਵੀ ਆਏ ਹਲਕੇ ਲਈ ਵਿਕਾਸ ਪ੍ਰੋਜੈਕਟ ਹੀ ਲੈ ਕੇ ਆਏ ਹਨ!

ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਸਾਡੀ ਕੈਨਾਲ ਡਵੀਜ਼ਨ ਵੀ ਵਾਪਸ ਆ ਗਈ ਹੈ ਤੇ ਹੁਣ ਕਿਸਾਨ ਭਰਾਵਾਂ ਨੂੰ ਹੁਣ ਆਪਣੇ ਕੰਮ ਕਰਵਾਉਣ ਲਈ ਗਿੱਦੜਵਾਹ ਜਾਣ ਦੀ ਜਰੂਰਤ ਨਹੀਂ ਹੋਵੇਗੀ! ਪਿੰਡ ਲਏ ਗਊਸ਼ਾਲਾ ਦੀ ਮੰਗ ਤੇ ਬੋਲਦਿਆਂ ਵਿਧਾਇਕ ਬੱਲੂਆਣਾ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਰ ਨੇ ਕਿਹਾ ਕਿ ਜਲਦ ਹੀ ਇਸ ਤੇ ਕਾਰਵਾਈ ਕਰਦੇ ਹੋਏ ਤੁਹਾਡੇ ਪਿੰਡ ਦੀ ਪੰਚਾਇਤੀ ਜਮੀਨ ਤੇ ਗਊਸ਼ਾਲਾ ਬਣਾਉਣ ਲਈ ਫੰਡਜ਼ ਲੈ ਕੇ ਆਉਣਗੇ!

ਇਸ ਮੌਕੇ ਕਾਰਜਕਾਰੀ ਇੰਜੀਨੀਅਰ ਜਲ ਸਰੋਤ ਸੁਖਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਤੇ ਪਿੰਡ ਵਾਸੀ ਹਾਜ਼ਰ ਸਨ।