ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ “ਪ੍ਰਧਾਨ ਮੰਤਰੀ ਫਾਰਮਲਾਈਜੇਸ਼ਨ ਆੱਫ਼ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜਜ਼” ਸਕੀਮ  ਸਬੰਧੀ ਸਬੰਧਤ ਵਿਭਾਗਾਂ ਅਤੇ ਉੱਦਮੀਆਂ ਨਾਲ ਵਿਸ਼ੇਸ ਮੀਟਿੰਗ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਜਿਲ੍ਹਾ ਤਰਨ ਤਾਰਨ ਨਾਲ ਸਬੰਧਤ ਉਤਪਾਦ “ਨਾਖ” ਨੂੰ “ਇੱਕ ਜ਼ਿਲ੍ਹਾ, ਇੱਕ ਉਤਪਾਦ” ਤਹਿਤ ਚੁਣਿਆ ਗਿਆ ਹੈ
ਤਰਨ ਤਾਰਨ, 15 ਦਸੰਬਰ :
ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਦੀ ਪ੍ਰਧਾਨਗੀ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਵਿਭਾਗ ਵੱਲੋਂ “ਇੱਕ ਜ਼ਿਲ੍ਹਾ, ਇੱਕ ਉਤਪਾਦ”  ਸਬੰਧੀ “ਪ੍ਰਧਾਨ ਮੰਤਰੀ ਫਾਰਮਲਾਈਜੇਸ਼ਨ ਆਫ ਮਾਈਕਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜਜ਼” (ਪੀ. ਐੱਮ. ਐੱਫ਼. ਐੱਮ. ਈ. ) ਸਕੀਮ  ਦੀ ਜਾਣਕਾਰੀ ਸਬੰਧਤ ਵਿਭਾਗਾਂ ਅਤੇ ਉੱਦਮੀਆਂ ਨਾਲ ਸਾਂਝੀ ਕਰਨ ਹਿੱਤ ਪਲੇਠੀ ਮੀਟਿੰਗ ਕੀਤੀ ਗਈ ।
ਇਸ ਮੀਟਿੰਗ ਵਿਚ ਸਟੇਟ ਨੋਡਲ ਏਜੰਸੀ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਤੋਂ ਸ੍ਰੀ ਰਜਨੀਸ਼ ਤੁਲੀ, ਜਨਰਲ ਮੈਨੇਜਰ, ਮਨਿਸਟਰੀ ਆਫ ਫੂਡ ਪ੍ਰੋਸੈਸਿੰਗ ਵੱਲੋਂ ਇਸ ਸਕੀਮ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਦੱਸਿਆ ਗਿਆ ਕਿ  ਜਿਲ੍ਹਾ ਤਰਨ ਤਾਰਨ ਨਾਲ ਸਬੰਧਤ ਉਤਪਾਦ “ਨਾਖ” (ਨਾਸ਼ਪਾਤੀ) ਨੂੰ “ਇੱਕ ਜ਼ਿਲ੍ਹਾ, ਇੱਕ ਉਤਪਾਦ” ਤਹਿਤ ਚੁਣਿਆ ਗਿਆ ਹੈ। ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਪਹਿਲਾਂ ਤੋਂ ਚੱਲ ਰਹੇ ਮਾਈਕਰੋ ਯੂਨਿਟਾਂ ਅਤੇ ਸਕੀਮ ਅਧੀਨ ਚੁਣੇ ਉਤਪਾਦ “ਨਾਖ”  ਦੀ ਪ੍ਰੋਸੈਸਿੰਗ ਸ਼ੁਰੂ ਕਰਨ ਵਾਲੇ ਨਵੇਂ ਮਾਈਕਰੋ ਉੱਦਮੀਆਂ ਨੂੰ ਪ੍ਰੋਤਸ਼ਾਹਿਤ ਕਰਨ ਹਿੱਤ ਇਸ ਸਕੀਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਜੇਕਰ ਕੋਈ ਵਿਅਕਤੀ ਇਸ ਉਤਪਾਦ ਦੀ ਪ੍ਰੋਸੈਸਿੰਗ ਨਾਲ ਸਬੰਧਤ ਯੂਨਿਟ ਲਗਾਉਣਾ ਚਹੁੰਦਾ ਹੈ ਚੱਲ ਰਹੇ ਫੂਡ ਪ੍ਰੋਸੈਸਿੰਗ ਯੂਨਿਟ ਦਾ ਨਵੀਨੀਕਰਨ / ਵਿਸਥਾਰ ਕਰਨਾ ਚਹੁੰਦਾ ਹੈ ਤਾਂ ਉਸ ਨੂੰ ਇਸ ਸਕੀਮ ਤਹਿਤ 35% ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਅਤੇ ਜੇਕਰ ਕੋਈ ਗਰੁੱਪ ਬਣਾ ਕਿ ਕੰਮ ਕਰਦੇ ਹਨ ਤਾਂ ਇਹ ਸਬਸਿਡੀ 50% ਤੱਕ ਵੀ ਦਿੱਤੀ ਜਾ ਸਕਦੀ ਹੈ ।
ਉਕਤ ਸਕੀਮ ਨੂੰ ਲਾਗੂ ਕਰਨ ਲਈ ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, ਤਰਨ ਤਾਰਨ ਨੂੰ ਜ਼ਿਲ੍ਹਾ ਪੱਧਰ ਤੇ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਵੱਲੋਂ ਜਨਰਲ ਮੈਨੇਜਰ-ਕਮ-ਨੋਡਲ ਅਫਸਰ ਨੂੰ ਉਕਤ ਸਕੀਮ ਤਹਿਤ ਵਿੱਤੀ ਸਾਲ ਦੌਰਾਨ ਘੱਟੋ-ਘੱਟ 10 ਉਦਮੀਆਂ ਨੂੰ ਲਾਭ ਦਿਵਾਉਣ ਕਿਹਾ ਗਿਆ ।
ਮੀਟਿੰਗ ਵਿੱਚ ਸ੍ਰੀ ਬਲਵਿੰਦਰਪਾਲ ਸਿੰਘ ਵਾਲੀਆ,  ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਸ੍ਰੀ ਪ੍ਰੀਤਮ ਸਿੰਘ ਲੀਡ ਜਿਲ੍ਹਾ ਮੈਨੇਜਰ, ਵੱਖ ਵੱਖ ਵਿਭਾਗਾਂ ਦੇ ਅਧਿਕਆਰੀਆਂ, ਅਗਾਂਹ-ਵਧੂ ਕਿਸਾਨਾਂ  ਅਤੇ ਤਰਨ ਤਾਰਨ ਰਾਈਸ ਮਿੱਲਰ ਐਸੋ਼ਸੀਏਸਨ ਤੋਂ ਸ੍ਰੀ ਅਵਤਾਰ ਸਿੰਘ ਤਨੇਜਾ, ਸ੍ਰੀ ਨਵੀਨ ਗੁਪਤਾ, ਗੋਇੰਦਵਾਲ ਇੰਡਸਟਰੀਅਲ ਐਸੋ਼ਸੀਏਸਨ ਤੋਂ ਸ੍ਰੀ ਸਤਨਾਮ ਸਿੰਘ ਢਿੱਲੋਂ ਅਤੇ ਸ੍ਰੀ ਹਰਭਿੰਦਰ ਸਿੰਘ ਗਿੱਲ ਆਦਿ ਵੱਲੋਂ ਭਾਗ ਲਿਆ ਗਿਆ ।