ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕਣਕ ਦੀ ਆਮਦ ਸੰਭਾਵਤ ਟੀਚੇ ਤੋਂ ਹੋਈ ਪਾਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

-ਮੰਡੀਆਂ ‘ਚ ਹੁਣ ਤੱਕ ਪੁੱਜੀ 843730 ਮੀਟਰਿਕ ਟਨ ਕਣਕ ਵਿਚੋਂ 840524 ਮੀਟਰਿਕ ਟਨ ਕਣਕ ਦੀ ਹੋਈ ਖ਼ਰੀਦ
-ਜ਼ਿਲ੍ਹੇ ਦੇ ਕਿਸਾਨਾਂ ਨੂੰ 1494 ਕਰੋੜ ਰੁਪਏ ਦੀ ਕੀਤੀ ਗਈ ਅਦਾਇਗੀ
ਪਟਿਆਲਾ, 29 ਅਪ੍ਰੈਲ:
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਇਸ ਵਾਰ ਕਣਕ ਦੀ ਭਰਵੀਂ ਆਮਦ ਸਦਕਾ ਖ਼ਰੀਦ ਸ਼ੁਰੂ ਹੋਣ ਦੇ 20 ਦਿਨ ਦੇ ਅੰਦਰ ਹੀ ਕਣਕ ਦੇ ਸੰਭਾਵਤ ਟੀਚੇ (835753 ਮੀਟਰਿਕ ਟਨ) ਨੂੰ ਪਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਪਿਛਲੇ ਕਣਕ ਦੇ ਸੀਜ਼ਨ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ 835753 ਮੀਟਰਿਕ ਟਨ ਕਣਕ ਦੀ ਆਮਦ ਹੋਈ ਸੀ ਪ੍ਰੰਤੂ ਇਸ ਵਾਰ ਖ਼ਰੀਦ ਸ਼ੁਰੂ ਹੋਣ ਦੇ 20 ਦਿਨ ਅੰਦਰ ਹੀ ਪਿੱਛਲੇ ਸਾਲ ਆਈ ਕਣਕ ਨਾਲ ਵੱਧ ਕਣਕ ਮੰਡੀਆਂ ‘ਚ ਪੁੱਜ ਚੁੱਕੀ ਹੈ ਅਤੇ ਅੱਜ ਮੰਡੀਆਂ ‘ਚ ਪੁੱਜੀ ਕਣਕ ਤੋਂ ਬਾਅਦ ਜ਼ਿਲ੍ਹੇ ਦੀਆਂ ਮੰਡੀਆਂ ‘ਚ ਕੁੱਲ ਕਣਕ ਦੀ ਆਮਦ 843730 ਮੀਟਰਿਕ ਟਨ ਹੋ ਗਈ ਹੈ ਅਤੇ ਮੰਡੀਆਂ ‘ਚ ਪੁੱਜੀ ਕਣਕ ਵਿਚੋਂ 840524 ਮੀਟਰਿਕ ਟਨ ਕਣਕ ਦੀ ਖ਼ਰੀਦ ਵੀ ਕੀਤੀ ਜਾ ਚੁੱਕੀ ਹੈ ਜੋ ਕਿ ਕੁੱਲ ਮੰਡੀਆਂ ‘ਚ ਆਈ ਕਣਕ ਦਾ 99 ਫ਼ੀਸਦੀ ਤੋਂ ਵਧੇਰੇ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖ਼ਰੀਦੀ ਗਈ ਕਣਕ ਦੀ ਕਿਸਾਨਾਂ ਨੂੰ ਹੁਣ ਤੱਕ 1494.91 ਕਰੋੜ ਰੁਪਏ ਦੀ ਅਦਾਇਗੀ ਵੀ ਕੀਤੀ ਜਾ ਚੁੱਕੀ ਹੈ ਜੋ ਕਿ ਹੁਣ ਤੱਕ ਖ਼ਰੀਦੀ ਕਣਕ ਦਾ 92.41 ਫ਼ੀਸਦੀ ਹੈ। ਉਨ੍ਹਾਂ ਦੱਸਿਆ ਕਿ ਮੰਡੀਆਂ ‘ਚ ਲਿਫ਼ਟਿੰਗ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ 72.40 ਫ਼ੀਸਦੀ ਕਣਕ ਦੀ ਲਿਫ਼ਟਿੰਗ ਵੀ ਕੀਤੀ ਜਾ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਕਿ ਅੱਜ ਮੰਡੀਆਂ ‘ਚ 8660 ਮੀਟਰਿਕ ਟਨ ਕਣਕ ਪੁੱਜੀ ਅਤੇ 8899 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਅਤੇ ਹੁਣ ਤੱਕ ਖ਼ਰੀਦੀ ਕਣਕ ਵਿੱਚੋਂ ਪਨਗਰੇਨ ਨੇ ਕੁਲ 214186 ਮੀਟਰਿਕ ਟਨ, ਮਾਰਕਫੈਡ ਨੇ ਕੁਲ 212890 ਮੀਟਰਿਕ ਟਨ, ਪਨਸਪ ਨੇ 212494 ਮੀਟਰਿਕ ਟਨ, ਵੇਅਰ ਹਾਊਸ ਨੇ 141657 ਮੀਟਰਿਕ ਟਨ, ਐਫ.ਸੀ.ਆਈ  ਨੇ ਕੁਲ 59147 ਮੀਟਰਿਕ ਟਨ ਅਤੇ ਵਪਾਰੀਆਂ ਵੱਲੋਂ 150 ਮੀਟਰਿਕ ਟਨ ਕਣਕ ਦੀ ਖ਼ਰੀਦ ਕੀਤੀ ਹੈ।