27,28 ਅਤੇ 29 ਜੂਨ ਨੂੰ ਵਿਸੇਸ਼ ਪੋਲੀਓ ਰੋਕੂ ਬੂੰਦਾਂ ਪਿਲਾਉਣ ਦੀ ਮੁਹਿੰਮ ਚਲਾਈ ਜਾਵੇਗੀ
ਵੈਕਸੀਨੇਸ਼ਨ ਸੈਂਟਰ ਵਿਚ ਨਿਯਮਿਤ ਰੂਪ ਵਿਚ ਜਾਰੀ ਰਹੇਗਾ ਟੀਕਾਕਰਨ:ਡਾ.ਚਰਨਜੀਤ ਕੁਮਾਰ
ਸ੍ਰੀ ਅਨੰਦਪੁਰ ਸਾਹਿਬ 25 ਜੂਨ 2021
ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀਮਤੀ ਸੋਨਾਲੀ ਗਿਰਿ ਅਤੇ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ ਮੈਡਮ ਕਨੂ ਗਰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਲੋ ਸਰਕਾਰੀ ਕੰਨਿਆ ਸੀਨੀ.ਸੈੰਕੰ.ਸਕੂਲ ਵਿਚ ਨਿਯਮਿਤ ਰੂਪ ਵਿਚ ਚੱਲ ਰਹੇ ਵੈਕਸੀਨੇਸ਼ਨ ਸੈਂਟਰ ਤੋ ਇਲਾਵਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਕੋਵਿਡ ਟੀਕਾਕਰਨ ਦੀ ਮੁਹਿੰਮ ਤਹਿਤ ਬੀਤੇ ਦਿਨ ਵਾਰਡ ਨੰ:1 ਅਤੇ 2,3,4 ਵਿਚ ਟੀਕਾਕਰਨ ਕੈਂਪ ਲਗਾਏ ਜਾ ਚੁੱਕੇ ਹਨ। ਅੱਜ ਵਾਰਡ ਨੰ: 5 ਵਿਚ ਇਸ ਟੀਕਾਕਰਨ ਮੁਹਿੰਮ ਤਹਿਤ ਵਿਅਕਤੀਆਂ ਦਾ ਟੀਕਾਕਰਨ ਕੀਤਾ ਗਿਆ।
ਸੀਨੀਅਰ ਮੈਡੀਕਲ ਅਫਸਰ ਡਾ.ਚਰਨਜੀਤ ਕੁਮਾਰ ਨੇ ਹੋਰ ਦੱਸਿਆ ਕਿ ਇਸ ਟੀਕਾਕਰਨ ਕੈਂਪ ਦੀ ਸੁਰੂਆਤ ਅੱਜ ਸਵੇਰੇ 9 ਵਜੇ ਸਿਹਤ ਵਿਭਾਗ ਦੀ ਟੀਮ ਵਲੋ ਵਾਰਡ ਦੇ ਪਤਵੰਤਿਆ ਦੇ ਸਹਿਯੋਗ ਨਾਲ ਸੁਰੂਆਤ ਕੀਤੀ ਗਈ। ਉਨ੍ਹਾਂ ਦੇ ਨਾਲ ਏ.ਐਨ.ਐਮ ਮਿੰਨੀ ਅਤੇ ਆਸ਼ਾ ਵਰਕਰ ਅਤੇ ਆਨਲਾਈਨ ਰਜਿਸਟ੍ਰੇਸ਼ਨ ਲਈ ਯ਼ਸਪਾਲ ਮੋਜੂਦ ਸਨ। ਉਨ੍ਹਾ ਦੱਸਿਆ ਕਿ ਵੱਖ ਵੱਖ ਵਾਰਡਾਂ ਦੇ ਕੋਸਲਰਾਂ, ਸਮਾਜ ਸੇਵੀ ਸੰਗਠਨਾਂ ਦੇ ਆਗੂਆਂ ਤੇ ਪਤਵੰਤਿਆ ਵਲੋਂ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਕੋਵਿਡ ਟੀਕਾਕਰਨ ਸੁਰੱਖਿਅਤ ਹੈ, ਮਾਸਕ ਪਾ ਕੇ, ਆਪਸੀ ਵਿੱਥ ਰੱਖ ਕੇ ਕਰੋਨਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਹੋਰ ਵੇਰਵੇ ਦਿੰਦੇ ਹੋਏ ਦੱਸਿਆ ਕਿ 25 ਜੂਨ ਦਿਨ ਸੁੱਕਰਵਾਰ ਵਾਰਡ ਨੰ:5 ਵਿਚ, 26 ਜੂਨ ਦਿਨ ਸ਼ਨੀਵਾਰ ਨੂੰ ਵੀ.ਆਈ.ਪੀ ਪਾਰਕਿੰਗ ਸਬਜੀ ਮੰਡੀ ਚਰਨਗੰਗਾ ਸਟੇਡੀਅਮ ਵਿਖੇ ਵਿਸ਼ੇਸ ਟੀਕਾਕਰਨ ਕੈਂਪ ਲਗਾਇਆ ਜਾਵੇਗਾ।
ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ 27,28 ਅਤੇ 29 ਜੂਨ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਲਈ ਵਿਸੇਸ਼ ਮੁਹਿੰਮ ਚਲਾਈ ਜਾ ਰਹੀ ਹੈ ਸਲੰਮ ਏਰੀਆ ਅਤੇ ਝੁੰਗੀ ਝੋਪੜੀਆ ਵਿਚ ਰਹਿ ਰਹੇ ਬੱਚਿਆ ਨੂੰ ਸਿਹਤ ਕਰਮਚਾਰੀ ਇਨ੍ਹਾਂ ਤਿੰਨ ਦਿਨਾਂ ਦੋਰਾਨ ਪੋਲੀਓ ਰੋਕੂ ਬੂੰਦਾਂ ਪਿਲਾਉਣਗੇ ਜਿਸ ਕਾਰਨ ਵਿਸੇਸ਼ ਕੋਵਿਡ ਟੀਕਾਕਰਨ ਕੈਂਪ ਲਗਾਉਣ ਦਾ ਪ੍ਰੋਗਰਾਮ 30 ਜੂਨ ਤੋ ਮੁੜ ਸੁਰੂ ਹੋਵੇਗਾ।ਉਨ੍ਹਾਂ ਦੱਸਿਆ ਕਿ 30 ਜੂਨ ਨੂੰ ਰਾਮ ਲੀਲਾ ਗਰਾਊਡ, 01 ਜੁਲਾਈ ਨੂੰ ਨਵੀ ਅਬਾਦੀ ਯੂ.ਕੋ ਬੈਂਕ ਸ੍ਰੀ ਅਨੰਦਪੁਰ ਸਾਹਿਬ ਨੇੜੇ ਵੈਕਸੀਨੇਸ਼ਨ ਕੈਂਪ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਕੋਵਿਡ ਟੀਕਾਕਰਨ ਲਈ 27,28 ਅਤੇ 29 ਜੂਨ ਨੂੰ ਵੈਕਸੀਨੇਸ਼ਨ ਸੈਂਟਰ ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਕਾਰਜਸੀਲ ਰਹੇਗਾ ਜਿੱਥੇ ਹਫਤੇ ਦੇ ਸੱਤੇ ਦਿਨ ਬਿਨਾ ਕਿਸੇ ਛੁੱਟੀ ਤੋ ਲਗਾਤਾਰ ਟੀਕਾਕਰਨ ਚੱਲ ਰਿਹਾ ਹੈ ਉਥੇ ਆ ਕੇ ਇਲਾਕਾ ਵਾਸੀ ਆਪਣਾ ਟੀਕਾਕਰਨ ਕਰਵਾਉਣ।ਉਨ੍ਹਾਂ ਕਿਹਾ ਕਿ ਨਗਰ ਕੋਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਅਤੇ ਸਮੂਹ ਕੋਸਲਰ ਇਸ ਕਾਰਜ ਵਿਚ ਸਹਿਯੋਗ ਦੇ ਰਹੇ ਹਨ, ਉਨ੍ਹਾਂ ਸਮਾਜ ਸੇਵੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵੱਧ ਲੋਕਾਂ ਨੂੰ ਟੀਕਾਕਰਨ ਲਈ ਪ੍ਰੇਰਿਤ ਕਰਨ।

English
