ਜਿਲ੍ਹਾ ਰੂਪਨਗਰ ਵਿਖੇ ਕੋਰੋਨਾ ( ਕੋਵਿਡ-19 ) ਦੀ ਵੈਕਸੀਨ ਸੰਬੰਧੀ ਲੱਗਣ ਵਾਲੇ ਮੁੱਖ ਕੈਂਪਾਂ ਦੀ ਜਾਣਕਾਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਰੂਪਨਗਰ ,2 ਜੁਲਾਈ 2021
ਮਿਸ਼ਨ ਫਤਿਹ ਤਹਿਤ ਜ਼ਿਲ੍ਹੇ ਅੰਦਰ ਜਾਰੀ ਕੋਵਿਡ ਟੀਕਾਕਰਨ ਮੁਹਿੰਮ ਸੰਬੰਧੀ ਲੱਗਣ ਵਾਲੇ ਵੱਖ-ਵੱਖ ਕੈਂਪਾ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਢਾਂਡਾ ਨੇ ਦੱਸਿਆ ਕਿ ਕੱਲ੍ਹ ਮਿਤੀ 03 ਜੁਲਾਈ 2021 ਦਿਨ ਮੰਗਲਵਾਰ ਨੂੰ ਨਿਮਨ ਸਥਾਨਾਂ ਤੇ ਕੋਵਿਡ ਟੀਕਾਕਰਨ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਹਨਾਂ ਸਥਾਨਾਂ ਤੇ 18 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਕੋਵੀਸ਼ੀਲਡ ਵੈਕਸੀਨ ਮੁਫਤ ਲਗਾਈ ਜਾਵੇਗੀ। ਸਥਾਨਾਂ ਦੀ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੂਪਨਗਰ, ਰਾਧਾ ਸੁਆਮੀ ਸਤਸੰਗ ਭਵਨ ਰੂਪਨਗਰ, ਮਾਤਾ ਗੁਜਰੀ ਹਾਲ ਨੇੜੇ ਮਕਬਰਾ ਰੂਪਨਗਰ, ਆਈ.ਟੀ.ਆਈ.ਨੰਗਲ, ਬੀ.ਬੀ.ਐਮ.ਬੀ. ਟ੍ਰੇਨਿੰਗ ਸੈਂਟਰ ਫੀਲਡ ਹੋਸਟਲ ਨੰਗਲ, ਖਾਲਸਾ ਗਰਲਜ ਕਾਲਜ ਮੋਰਿੰਡਾ, ਸਰਕਾਰੀ ਸਕੂਲ (ਲੜਕੇ) ਨੂਰਪੁਰ ਬੇਦੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਚਮਕੌਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਰਤਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਆਨੰਦਪੁਰ ਸਾਹਿਬ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਕੀਰਤਪੁਰ ਸਾਹਿਬ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਬਿਆਣਾ ਕਲਾਂ ਵਿਖੇ ਕੋਵੀਸ਼ੀਲਡ ਵੈਕਸੀਨ ਲਗਾਈ ਜਾਵੇਗੀ।ਇਸ ਤੋਂ ਇਲਾਵਾ ਬਲਾਕ ਪੱਧਰ ਤੇ ਵੀ ਵੱਖ-ਵੱਖ ਪੀ.ਐਚ.ਸੀਜ ਅਤੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਤੇ ਵੈਕਸੀਨ ਕੈਂਪ ਲਗਾਏ ਜਾਣਗੇ। ਸਿਵਲ ਸਰਜਨ ਡਾ. ਢਾਂਡਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ 18 ਸਾਲ ਤੋਂ ਵਧੇਰੇ ਉਮਰ ਵਾਲਾ ਹਰ ਵਿਅਕਤੀ ਜਿਸ ਨੇ ਵੀ ਟੀਕਾਕਰਨ ਦੀ ਖੁਰਾਕ ਨਹੀਂ ਲਈ ਹੈ ਜਾਂ ਜਿਸ ਦੀ ਕੋਵੀਸ਼ੀਲਡ ਵੈਕਸੀਨ ਦੀ ਦੂਜੀ ਖੁਰਾਕ ਨਿਯਮਾਂ ਅਨੁਸਾਰ ਲਗਵਾਉਣੀ ਬਾਕੀ ਹੈ, ਨੂੰ ਇਨ੍ਹਾਂ ਕੈਂਪਾਂ ਦਾ ਲਾਭ ਲੈਂਦੇ ਵੈਕਸੀਨ ਲਗਵਾਉਣੀ ਚਾਹੀਦੀ ਹੈ, ਤਾਂ ਜੋ ਮਿਸ਼ਨ ਫਤਿਹ ਨੂੰ ਕਾਮਯਾਬ ਕੀਤਾ ਜਾ ਸਕੇ। ਟੀਕਾਕਰਨ ਤੋਂ ਬਾਅਦ ਵੀ ਕੋਵਿਡ-19 ਤੋਂ ਬਚਾਅ ਲਈ ਵਿਆਪਕ ਵਿਵਹਾਰ ਜਿਵੇਂ ਕਿ ਮਾਸਕ ਲਗਾਉਣਾ, ਵਾਰ-ਵਾਰ ਸਾਬਣ ਪਾਣੀ ਨਾਲ ਹੱਥ ਧੋਣੇ ਅਤੇ ਘੱਟੋ-ਘੱਟ ਦੋ ਗਜ ਦੀ ਦੂਰੀ ਬਣਾਈ ਰੱਖਣਾ ਆਦਿ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਵੇ।