ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ‘ਉਜੱਵਲ ਭਾਰਤ ਉਜੱਵਲ ਭਵਿੱਖ’ ਪ੍ਰੋਗਰਾਮ ਨੂੰ ਲੈ ਕੇ ਏ.ਡੀ.ਸੀ. ਵਿਕਾਸ ਵੱਲੋਂ ਕੀਤੀ ਗਈ ਮੀਟਿੰਗ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

 ਊਰਜਾ ਦੀ ਸੰਭਾਲ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ

ਰੂਪਨਗਰ, 19 ਜੁਲਾਈ: ਅਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਦੇ ਤਹਿਤ, ‘ਉੱਜਵਲ ਭਾਰਤ ਉੱਜਵਲ ਭਵਿੱਖ’ ਦੇ ਪ੍ਰੋਗਰਾਮ 25 ਤੋਂ 31 ਜੁਲਾਈ ਤੱਕ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ ਆਯੋਜਿਤ ਕੀਤੇ ਜਾ ਰਹੇ ਹਨ।

ਇਸ ਸਬੰਧ ਵਿੱਚ ਹੋਈ ਮੀਟਿੰਗ ਦੀ ਅਗਵਾਈ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਭਾਰਤ ਸਰਕਾਰ ਦੇ ਬਿਜਲੀ ਮੰਤਰਾਲੇ ਵਲੋਂ ਦੇਸ਼ ਵਿੱਚ ਇਲੈਕਟ੍ਰੋਨਿਕ ਸਿਸਟਮ ਨੂੰ ਬਿਹਤਰੀਨ ਬਣਾਉਣ ਦੇ ਲਈ ਸਰਕਾਰ ਦੁਆਰਾ ਕੀਤੇ ਜਾ ਰਹੇ ਕਾਰਜਾਂ ਅਤੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵੱਖ-ਵੱਖ ਸਕੀਮਾਂ ਨੂੰ ਫਿਲਮਾਂ ਦੀ ਸਕਰੀਨਿੰਗ ਰਾਹੀਂ ਦਿਖਾਇਆ ਜਾਵੇਗਾ ਅਤੇ ਊਰਜਾ ਦੀ ਸਾਂਭ-ਸੰਭਾਲ ਅਤੇ ਸਹੀ ਵਰਤੋਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਕੇਂਦਰ ਅਤੇ ਰਾਜ ਸਰਕਾਰ ਵਲੋਂ ਚਲਾਈਆਂ ਗਈਆਂ ਸਕੀਮਾਂ ਦੇ ਲਾਭਪਾਤਰੀ ਵੀ ਹਿੱਸਾ ਲੈਣਗੇ।

ਸ. ਦਮਨਜੀਤ ਸਿੰਘ ਮਾਨ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਦੇਸ਼ ਦੀ ਅਜ਼ਾਦੀ ਨੂੰ 100 ਸਾਲ ਪੂਰੇ ਹੋਣ ਦੇ ਸਮੇਂ ਸਾਲ 2047 ਵਿੱਚ ਦੇਸ਼ ਦੇ ਬਿਜਲੀ ਖੇਤਰ ਵਿੱਚ ਹੋਣ ਵਾਲੇ ਕਾਰਜਾਂ ਦਾ ਦ੍ਰਿਸ਼ ਵੀ ਸ਼ਾਮਲ ਹੋਵੇਗਾ।

ਇਸ ਮੌਕੇ ਤਹਿਸੀਲਦਾਰ ਸਹਾਇਕ ਕਮਿਸ਼ਨਰ ਰੂਪਨਗਰ (ਜ) ਸ਼੍ਰੀ. ਦੀਪਾਂਕਰ ਗਰਗ, ਸ. ਜਸਪ੍ਰੀਤ ਸਿੰਘ, ਸ਼੍ਰੀ ਯੋਗੇਸ਼ ਕੁਮਾਰ, ਡੀਐਪੀ ਹੈੱਡਕੁਆਟਰ ਸ. ਜਤਿੰਦਰਜੀਤ ਸਿੰਘ, ਐਕਸੀਅਨ ਪੀ.ਐਸ.ਪੀ.ਸੀ.ਐਲ ਸ਼੍ਰੀ. ਅਮਨ ਗੁਪਤਾ, ਐਕਸੀਅਨ ਵਾਟਰ ਸਪਲਾਈ ਸ਼੍ਰੀ. ਮਾਇਕਲ, ਅਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

 

ਹੋਰ ਪੜ੍ਹੋ :-  ਸਾਬਕਾ ਅਧਿਕਾਰੀ ਵੱਲੋਂ ਧੀ ਦੇ ਵਿਸ਼ੇ ਉਤੇ ਬਣਾਈ ਗਈ ਪੰਜਾਬੀ ਫਿਲਮ “ਕਿੱਕਰਾਂ ਦੇ ਫੁੱਲ ” ਦਾ ਪੋਸਟਰ ਹੋਇਆ ਰਲੀਜ