ਫਾਜ਼ਿਲਕਾ, 31 ਮਈ :-
ਆਜ਼ਾਦੀ ਦਾ ਅੰਮ੍ਰਿਤ ਮਹੌਤਸਵ ਤਹਿਤ ਅੱਜ ਸਿਹਤ ਵਿਭਾਗ ਜਿਲਾ ਫਾਜ਼ਿਲਕਾ ਵਲੋਂ ਸਿਵਲ ਸਰਜਨ ਫਾਜਿਲਕਾ ਡਾ ਤੇਜਵੰਤ ਸਿੰਘ ਢਿੱਲੋਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਮੌਕੇ ਐਮ. ਆਰ ਕਾਲਜ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਇਕ ਜਾਗਰੁਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਡਾ ਕਵਿਤਾ ਸਿੰਘ ਡੀ ਐਫ ਪੀ ਓ ਤੇ ਸ਼੍ਰੀਮਤੀ ਓਨੀਕਾ ਪ੍ਰਿੰਸੀਪਲ ਐਮ.ਆਰ ਕਾਲਜ ਵਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਹ ਰੈਲੀ ਐਮ ਆਰ ਕਾਲੇਜ ਤੋਂ ਸ਼ੁਰੂ ਹੋ ਕੇ ਫਾਜ਼ਿਲਕਾ ਦੇ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਸਮਾਪਤ ਹੋਈ।ਫਾਜ਼ਿਲਕਾ ਸਿਵਲ ਹਸਪਤਾਲ ਵਿਖੇ ਐੱਸ ਐੱਮ ਓ ਡਾ ਹਰਕੀਰਤ ਸਿੰਘ ਨੇ ਬੱਚਿਆਂ ਦਾ ਸਵਾਗਤ ਕੀਤਾ ਤੇ ਉਹਨਾਂ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਜਿਲਾ ਟੀ ਬੀ ਅਫ਼ਸਰ ਡਾ ਨੀਲੂ ਚੁੱਘ ਨੇ ਅਪਣੇ ਸੰਬੋਧਨ ਵਿਚ ਕਿਹਾ ਕਿ ਉਹਨਾਂ ਕੋਲ ਟੀ ਬੀ ਦੇ ਬਹੁਤ ਸਾਰੇ ਮਰੀਜ਼ ਆਉਂਦੇ ਹਨ, ਕਿਸੇ ਨਾ ਕਿਸੇ ਰੂਪ ਵਿੱਚ ਤੰਬਾਕੂ ਨੋਸ਼ੀ ਦੇ ਸ਼ਿਕਾਰ ਹੋਏ ਹੁੰਦੇ ਹਨ।ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟੀ ਬੀ, ਦਿਲ ਦੇ ਰੋਗ, ਕੈਂਸਰ, ਦਮਾ ਅਤੇ ਮੂੰਹ ਦਾ ਕੈਂਸਰ ਹੋਣ ਦੀ ਸੰਭਾਵਨਾ ਤੰਬਾਕੂ ਨੋਸ਼ੀ ਕਰਨ ਵਾਲਿਆਂ ਨੂੰ ਦੂਜਿਆਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ। ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਜਾਗਰੂਕ ਹੋਣ ਲਈ ਕਿਹਾ।
ਇਸ ਮੌਕੇ ਤੇ ਸ. ਅਮਨਦੀਪ ਸਿੰਘ ਚੀਫ਼ ਜੁਡੀਸੀਅਲ ਮਜਿਸਟ੍ਰੇਟ ਕਮ ਸੈਕਟਰੀ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਉਚੇਚੇ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਤੇ ਜਿਲਾ ਮਾਸ ਮੀਡੀਆ ਅਫਸਰ ਅਨਿਲ ਧਾਮੂ ਨੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਅਤੇ ਬੱਚਿਆਂ ਨੂੰ ਤੰਬਾਕੂ ਨੋਸ਼ੀ ਨਾ ਕਰਨ ਅਤੇ ਲੋਕਾਂ ਨੂੰ ਇਸ ਦੇ ਬੁਰੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਸਬੰਧੀ ਸੌਂਹ ਵੀ ਚੁਕਾਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਤੰਬਾਕੂ ਨੋਸ਼ੀ ਬਾਕੀ ਸਾਰੇ ਨਸ਼ਿਆਂ ਵਿੱਚ ਦਾਖਲ ਹੋਣ ਦਾ ਪਹਿਲਾ ਦਰਵਾਜਾ ਹੈ। ਜੇ ਅੱਜ ਅਸੀਂ ਅਪਣੀ ਨੌਜਵਾਨ ਪੀੜ੍ਹੀ ਨੂੰ ਇਸ ਪਹਿਲੇ ਦਰਵਾਜੇ ਵਿਚ ਜਾਣ ਤੋਂ ਰੋਕਣ ਵਿੱਚ ਕਾਮਯਾਬ ਹੋ ਗਏ ਤਾਂ ਅਸੀਂ ਅਪਣੇ ਵਿਰਸੇ ਤੇ ਸਮਾਜ ਨੂੰ ਬਚਾਉਣ ਵਿਚ ਕਾਮਯਾਬ ਹੋ ਜਾਵਾਂਗੇ। ਅੱਜ ਤੰਬਾਕੂ ਨੋਸ਼ੀ ਸਾਡੇ ਵਾਤਾਵਰਣ ਨੂੰ ਵੀ ਬੁਰੀ ਤਰਾਂ ਨੁਕਸਾਨ ਪਹੁੰਚਾ ਰਹੀ ਹੈ। ਸਿਗਰੇਟ ਵਿਚ ਕੈਂਸਰ ਪੈਦਾ ਕਰਨ ਵਾਲੇ 69 ਕਿਸਮ ਦੇ ਜ਼ਹਿਰੀਲੇ ਪਦਾਰਥ ਹੁੰਦੇ ਹਨ। ਆਪਾਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਤੰਬਾਕੂ ਨੋਸ਼ੀ ਚਾਹੇ ਉਹ ਕਿਸੇ ਵੀ ਰੂਪ ਵਿਚ ਕਿਉ ਨਾ ਹੋਵੇ ਸਾਡੇ ਸ਼ਰੀਰ ਲਈ ਨੁਕਸਾਨ ਦੇਹ ਹੈ।
ਇਸ ਮੌਕੇ ਬੀ ਸੀ ਸੀ ਸੁਖਦੇਵ ਸਿੰਘ ਅਤੇ ਕਰਨ ਵੀ ਹਾਜ਼ਰ ਸਨ।

English






