ਅਜਾਦੀ ਦੇ ਅ੍ਰਮਿਤ ਮਹੋਤਸਵ ਨੂੰ ਸਮਰਪਿਤ ਘਰੋਟਾ ਬਲਾਕ ਦੇ ਪਿੰਡ ਘਿਆਲਾ ਵਿੱਚ ਲਗਾਇਆ ਸਿਹਤ ਮੇਲਾ

_'Azadi Ka Amrit Mahautsav' (1)
 ਅਜਾਦੀ ਦੇ ਅ੍ਰਮਿਤ ਮਹੋਤਸਵ ਨੂੰ ਸਮਰਪਿਤ ਘਰੋਟਾ ਬਲਾਕ ਦੇ ਪਿੰਡ ਘਿਆਲਾ ਵਿੱਚ ਲਗਾਇਆ ਸਿਹਤ ਮੇਲਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਆਪ ਸਰਕਾਰ ਦਾ ਵਿਸੇਸ ਉਪਰਾਲਾ ਲੋਕਾਂ ਨੂੰ ਦਿੱਤੀਆਂ ਜਾਣ ਵਧੀਆਂ ਸਿਹਤ ਸੁਵਿਧਾਵਾਂ-ਵਿਭੂਤੀ ਸਰਮਾ

ਪਠਾਨਕੋਟ 21 ਅਪ੍ਰੈਲ 2022

ਆਜਾਦੀ ਦੇ ਅ੍ਰਮਿਤ ਮਹੋਤਸਵ ਦੇ ਅਧੀਨ ਪੂਰੇ ਪੰਜਾਬ ਅੰਦਰ ਸਿਹਤ ਮੇਲਿਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਅਧੀਨ 21 ਅਪ੍ਰੈਲ ਨੂੰ ਘਰੋਟਾ ਬਲਾਕ ਦੇ ਪਿੰਡ ਘਿਆਲਾ ਵਿੱਚ ਡਾ. ਬਿੰਦੂ ਗੁਪਤਾ ਐਸ.ਐਮ.ਓ. ਘਰੋਟਾ ਦੀ ਪ੍ਰਧਾਨਗੀ ਵਿੱਚ ਸਿਹਤ ਮੇਲਾ ਲਗਾਇਆ ਗਿਆ। ਇਸ ਮੋਕੇ ਤੇ ਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ ਆਮ ਆਦਮੀ ਪਾਰਟੀ ਮੁੱਖ ਮਹਿਮਾਨ ਵਜੋਂ ਹਾਜਰ ਹੋਏ ਅਤੇ ਸਿਹਤ ਮੇਲੇ ਦਾ ਸੁਭਅਰੰਭ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਸੁਨੀਲ ਕੁਮਾਰ ਐਸ.ਐਮ.ਓ. ਪਠਾਨਕੋਟ, ਡਾ. ਓ.ਪੀ. ਵਿੱਗ,ਨੀਰਜ ਠਾਕੁਰ, ਸੁਨੀਲ ਸਰਮਾ, ਰਛਪਾਲ, ਸਤੀਸ ਕੁਮਾਰ,ਮੋਂਟੀ, ਪ੍ਰਵੇਸ ਕੁਮਾਰੀ, ਰਿੰਕੂ ਸਿੰਘ, ਉਂਕਾਰ ਸਿੰਘ,ਰਘੂ ਸਿੰਘ, ਸੰਜੂ, ਗਗਨਦੀਪ ਸਰਮਾ ਅਤੇ ਹੋਰ ਵੱਖ ਵੱਖ ਰੋਗਾਂ ਦੇ ਮਾਹਿਰ ਡਾਕਟਰ ਵੀ ਹਾਜਰ ਸਨ।

ਹੋਰ ਪੜ੍ਹੋ :-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਵੱਲੋਂ ਸੈਮੀਨਾਰ

ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ ਆਮ ਆਦਮੀ ਪਾਰਟੀ ਨੇ ਕਿਹਾ ਕਿ ਪੰਜਾਬ ਸਰਕਾਰ ਜਨਤਾ ਦੀ ਸਰਕਾਰ ਹੈ ਅਤੇ ਜਨਤਾ ਦੀ ਸੇਵਾ ਲਈ ਹਰ ਦਮ ਤਿਆਰ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਦਾ ਉਦੇਸ ਹੈ ਕਿ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦਿੱਤੀਆਂ ਜਾਣ ਜਿਸ ਅਧੀਨ ਪੂਰੇ ਜਿਲ੍ਹਾ ਪਠਾਨਕੋਟ ਵਿੱਚ ਸਿਹਤ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਿਹਤ ਮੇਲਿਆ ਦਾ ਉਦੇਸ ਜਿੱਥੇ ਲੋਕਾਂ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਚੰਗੀ ਸਿਹਤ ਦੇ ਪ੍ਰਤੀ ਜਾਗਰੁਕ ਕਰਨਾ ਵੀ ਹੈ । ਉਨ੍ਹਾਂ ਕਿਹਾ ਕਿ ਸਾਡੀ ਵੀ ਸਾਰਿਆਂ ਦੀ ਜਿਮ੍ਹੇਦਾਰੀ ਬਣਦੀ ਹੈ ਕਿ ਅਸੀਂ ਅਪਣੇ ਘਰਾਂ ਅਤੇ ਆਲੇ ਦੁਆਲੇ ਸਾਫ ਸਫਾਈ ਬਣਾਈ ਰੱਖੀਏ।

ਸਿਹਤ ਮੇਲੇ ਦੋਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ ਕੀਤਾ ਗਿਆ ਅਤੇ ਮੁੱਖ ਮਹਿਮਾਨ ਵਜੋਂ ਹਾਜਰ ਸ੍ਰੀ ਵਿਭੂਤੀ ਸਰਮਾ ਹਲਕਾ ਇੰਚਾਰਜ ਪਠਾਨਕੋਟ ਆਮ ਆਦਮੀ ਪਾਰਟੀ ਨੇ ਪੋਦੇ ਲਗਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਅਪਣੀ ਜਿਮ੍ਹੇਦਾਰੀ ਦਾ ਸੰਦੇਸ ਵੀ ਦਿੱਤਾ। ਸਿਹਤ ਵਿਭਾਗ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਿਹਤ ਮੇਲੇ ਦੋਰਾਨ ਲੋਕਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ।