ਰੂਪਨਗਰ, 7 ਜਨਵਰੀ 2022
32ਵੀਂ ਸਬ- ਜੂਨੀਅਰ, ਜੂਨੀਅਰ ਅਤੇ ਸੀਨੀਅਰ ਕੈਕਿੰਗ ਕੈਨੋਇੰਗ ਨੈਸ਼ਨਲ ਚੈਪੀਅਨਸ਼ਿਪ ਵਿਚ ਭਾਗ ਲੈਣ ਜਾ ਰਹੇ ਖਿਡਾਰੀਆਂ ਨੂੰ ਅੱਜ ਇਥੇ ਪੰਜਾਬ ਰੋਡਵਜ਼ ਟਰਾਂਸਪੋਰਟ ਕਮਿਸ਼ਨ ਦੇ ਚੈਅਰਮੈਨ ਸ. ਸਤਵਿੰਦਰ ਸਿੰਘ ਚੈੜੀਆਂ ਵੱਲੋਂ ਕਿੱਟਾਂ ਵੰਡੀਆਂ ਗਈਆਂ।
ਹੋਰ ਪੜ੍ਹੋ :-ਉੱਪ ਮੰਡਲ ਮੈਜਿਸਟਰੇਟ ਪਰਮਜੀਤ ਸਿੰਘ ਨੇ ਵੋਟਰਾਂ ਲਈ ਜਾਗਰੂਕਤਾ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਤੋਰਿਆ
ਚੈੜੀਆਂ ਨੇ ਦੱਸਿਆ ਕਿ ਇਹ ਚੈਪੀਅਨਸ਼ਿਪ 14 ਤੋਂ 18 ਜਨਵਰੀ 2022 ਭੋਪਾਲ (ਮੱਧ ਪ੍ਰਦੇਸ਼) ਵਿਖੇ ਹੋਵੇਗੀ ਅਤੇ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਰੂਪਨਗਰ ਜਿਲ੍ਹੇ ਦੇ ਕੋਚਿੰਗ ਸੈਂਟਰ ਤੋਂ 10 ਖਿਡਾਰੀ ਇਸ ਵਿਚ ਪੰਜਾਬ ਵਲੋਂ ਭਾਗ ਲੈਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੈਕਿੰਗ ਕੈਨੋਇੰਗ ਖੇਡ ਦੇ ਕੇਵਲ 4 ਸੈਂਟਰ ਹਨ ਜਿਸ ਵਿੱਚੋ ਇਕ ਰੂਪਨਗਰ ਵਿਖੇ ਸਤਲੁੱਜ ਦਰਿਆ ਦੇ ਕੰਢੇ ਸਥਾਪਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਸ.ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਅਤੇ ਖੇਡ ਮੰਤਰੀ ਸ. ਪਰਗਟ ਸਿੰਘ ਦਾ ਖੇਡਾਂ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਅਤੇ ਖਿਡਾਰੀਆਂ ਦੇ ਮੱਦਦ ਲਈ ਧੰਨਵਾਦ ਕੀਤਾ। ਇਸ ਮੌਕੇ ਖਿਡਾਰੀ ਕੋਚ ਜਗਜੀਵਨ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

English






