ਨਗਰ ਸੁਧਾਰ ਟਰੱਸਟ ਅਤੇ ਪੁੱਡਾ ਦੀਆਂ ਸਕੀਮਾਂ ਦੀ ਨਿਲਾਮੀ ਸਬੰਧੀ ਹੋਵੇ ਪੂਰਾ ਪ੍ਰਚਾਰ- ਡੀਸੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜਿ਼ਲਕਾ, 4 ਮਈ

ਫਾਜਿ਼ਲਕਾ  ਦੇ ਡਿਪਟੀ ਕਮਿਸ਼ਨਰ ਡਾ: ਹਿਮਾਂਸੂ ਅਗਰਵਾਲ ਨੇ ਹਦਾਇਤ ਕੀਤੀ ਹੈ ਕਿ ਪੁੱਡਾ ਜਾਂ ਨਗਰ ਸੁਧਾਰ ਟਰੱਸ਼ਟ ਵੱਲੋਂ ਜਦੋਂ ਵੀ ਰਿਹਾਇਸੀ ਪਲਾਟਾਂ ਜਾਂ ਵਪਾਰਕ ਥਾਂਵਾਂ ਦੀ ਨਿਲਾਮੀ ਕੀਤੀ ਜਾਂਦੀ ਹੈ ਤਾਂ ਇਸ ਸਬੰਧੀ ਸਬੰਧਤ ਅਦਾਰੇ ਵੱਲੋਂ ਵਿਆਪਕ ਪ੍ਰਚਾਰ ਕੀਤਾ ਜਾਵੇ ਤਾਂ ਜ਼ੋ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਸਬੰਧੀ ਜਾਣਕਾਰੀ ਹੋ ਸਕੇ ਅਤੇ ਉਹ ਅਜਿਹੀ ਨਿਲਾਮੀ ਵਿਚ ਭਾਗ ਲੈ ਕੇ ਇੰਨ੍ਹਾਂ ਅਦਾਰਿਆਂ ਵੱਲੋਂ ਵੇਚੇ ਜਾਣ ਵਾਲੇ ਪਲਾਟ ਜਾਂ ਵਪਾਰਕ ਥਾਂ ਦੀ ਖਰੀਦ ਕਰ ਸਕਨ। ਉਹ ਇੰਨ੍ਹਾਂ ਅਦਾਰਿਆਂ ਦੀਆਂ ਜਾਇਦਾਦਾਂ ਦੀ ਰੇਟ ਨਿਰਧਾਰਤ ਕਰਨ ਵਾਲੀ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁੱਡਾ ਜਾਂ ਨਗਰ ਸੁਧਾਰ ਟਰੱਸਟ ਵੱਲੋਂ ਜ਼ੋ ਵੀ ਕਲੋਨੀਆਂ ਜਾਂ ਵਪਾਰਕ ਸਥਾਨ ਵਿਕਸਤ ਕੀਤੇ ਹੁੰਦੇ ਹਨ ਅਤੇ ਉਹ ਪੂਰੀ ਤਰਾਂ ਨਾਲ ਸਰਕਾਰ ਤੋਂ ਮਾਨਤਾ ਪ੍ਰਾਪਤ ਹੁੰਦੇ ਹਨ ਅਤੇ ਉਨ੍ਹਾਂ ਵਿਚ ਪਲਾਟ ਖਰੀਦਣਾ ਨਿਵੇਸਕਾਂ ਲਈ ਪੂਰੀ ਤਰਾਂ ਨਾਲ ਸੁਰੱਖਿਅਤ ਹੁੰਦਾ ਹੈ।
ਬੈਠਕ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸਾਗਰ ਸੇਤੀਆ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਮੰਗਤ ਕੁਮਾਰ, ਪੁੱਡਾ ਅਤੇ ਨਗਰ ਸੁਧਾਰ ਟਰੱਸਟ ਦੇ ਅਧਿਕਾਰੀ ਹਾਜਰ ਸਨ।

 

ਹੋਰ ਪੜ੍ਹੋ :- ਭਗਵਾਨ ਪਰਸ਼ੂਰਾਮ ਜੈਅੰਤੀ ਦੇ ਮੌਕੇ ‘ਤੇ ਭਗਵਾਨ ਪਰਸ਼ੂਰਾਮ ਜੀ ਦੀ ਕਾਂਸੀ ਦੀ ਮੂਰਤੀ ਦਾ ਅੱਜ ਉਦਘਾਟਨ ਕੀਤਾ ਗਿਆ