ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਸਾਹਿਤ ਸਿਰਜ਼ਨ ਅਤੇ ਪੰਜਾਬ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ

Paramjit Singh Kalsi
ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਸਾਹਿਤ ਸਿਰਜ਼ਨ ਅਤੇ ਪੰਜਾਬ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਅੰਮ੍ਰਿਤਸਰ 24 ਅਗਸਤ 2022

ਡਾਇਰੈਕਟਰ ਭਾਸ਼ਾ ਵਿਭਾਗ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਭਾਸ਼ਾ ਅਫ਼ਸਰ, ਅੰਮ੍ਰਿਤਸਰ ਡਾ: ਪਰਮਜੀਤ ਸਿੰਘ ਕਲਸੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਅੰਮ੍ਰਿਤਸਰ ਵਿਖੇ ਸਕੂਲੀ ਵਿਦਿਆਰਥੀਆਂ ਦੇ ਪੰਜਾਬੀ ਸਾਹਿਤ ਸਿਰਜਨ ਮੁਕਾਬਲੇ ਬੜੀ ਸੁਯੋਗਤਾ ਨਾਲ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਨੇ ਬੜੀ ਉਤਸ਼ਾਹ ਸਹਿਤ ਹਿੱਸਾ ਲਿਆ ਅਤੇ ਵੱਖ-ਵੱਖ ਵਿਸ਼ਿਆਂ ਤੇ ਆਪਣੀ ਯੋਗਤਾ ਦਰਸਾਉਂਦੇ ਹੋਏ, ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹੇਠ ਲਿਖੇ ਅਨੁਸਾਰ ਪ੍ਰਾਪਤ ਕੀਤਾ:-

ਹੋਰ ਪੜ੍ਹੋ – ਆਧਾਰ ਕਾਰਡ ਲਿੰਕ ਕਰਨ ਲਈ ਸਪੈਸ਼ਲ ਕੈਂਪ 4 ਸਤੰਬਰ ਨੂੰ

ਪੰਜਾਬੀ ਸਾਹਿਤ ਸਿਰਜਨ:

1. ਪੰਜਾਬੀ ਸਾਹਿਤ ਸਿਰਜਨ (ਕਹਾਣੀ) ਮੁਕਾਬਲੇ ਵਿਚ  ਮਾਡਰਨ ਹਾਈ ਸਕੂਲ  ਦੀ ਵਿਦਿਆਰਥਣ ਧਰੁਵਿਕਾ ਨੇ ਪਹਿਲਾ ਸਥਾਨ,ਸ੍ਰੀ ਗੁਰੂ ਹਰਿਕਿ੍ਰਸ਼ਨ ਸੀਨੀਅਰ ਸਕੈਕੰਡਰੀ ਪਬਲਿਕ ਸਕੂਲ,ਜੀ.ਟੀ.ਰੋਡ ਦੀ ਵਿਦਿਆਰਥਣ  ਪਰਨਾਜ਼ ਕੌਰ ਨੇ ਦੂਜਾ ਅਤੇ ਸਰਕਾਰੀ ਕੰਨਿਆ ਸੀਨੀ:ਸੈ. ਸਕੂਲ ਮਾਹਣਾ ਸਿੰਘ ਰੋਡ ਦੀ ਵਿਦਿਆਰਥਣ ਸਨਮਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

2. ਪੰਜਾਬੀ ਸਾਹਿਤ ਸਿਰਜਨ (ਲੇਖ) ਮੁਕਾਬਲੇ ਵਿਚ ਸ੍ਰੀ ਗੁਰੂ ਹਰਿਕਿ੍ਰਸ਼ਨ ਪਬਲਿਕ ਸਕੂਲ,ਜੀ.ਟੀ.ਰੋਡ,ਅੰਮ੍ਰਿਤਸਰ ਦੀ ਵਿਦਿਆਰਥਣ ਬਿਸਮਨ ਕੌਰ ਨੇ ਪਹਿਲਾ ਸਥਾਨ, ਸ੍ਰੀ ਗੁਰੁੂ ਹਰਿਕਿ੍ਰਸ਼ਨ ਗੋਲਡਨ ਐਵੀਨਿਊ ਸਕੂਲ,ਵਿਦਿਆਰਥਣ ਸਿ੍ਰਸਟੀ ਸੋਨੀ ਨੇ ਦੂਜਾ ਅਤੇ ਮਾਡਰਨ ਹਾਈ ਸਕੂਲ ਦੀ ਵਿਦਿਆਰਥਣ ਸਿਮਰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

3. ਪੰਜਾਬੀ ਸਾਹਿਤ ਸਿਰਜਨ (ਕਵਿਤਾ) ਮੁਕਾਬਲੇ ਵਿਚ ਸ੍ਰੀ ਗੁਰੁੂ ਹਰਿਕਿ੍ਰਸ਼ਨ ਗੋਲਡਨ ਐਵੀਨਿਊ ਸਕੁੂਲ  ਦੀ ਵਿਦਿਅਰਥੀ ਜ਼ਸਪ੍ਰੀਤ ਸਿੰਘ ਨੇ ਪਹਿਲਾ, ਖਾਲਸਾ ਕਾਲਜ ਸੀ:ਸੈ:ਸਕੂਲ ਲੜਕੇ ਹਿੰਮਤ ਸਿੰਘ ਨੇ ਦੂਜਾ ਅਤੇ ਖਾਲਸਾ ਕਾਲਜ ਸੀ:ਸੈ:ਸਕੂਲ ਲੜਕੇ ਗਗਨਦੀਪ ਸਿੰਘ ਨੇ ਤੀਜਾ ਇਨਾਮ ਹਾਸਲ ਕੀਤਾ।

ਪੰਜਾਬੀ ਕਾਵਿਤਾ ਗਾਇਨ ਮੁਕਾਬਲਾ

1 ਪਹਿਲਾ ਇਨਾਮ ਸਰਬਜੋਤ ਸਿੰਘ ਫੋਰ ਐਸ ਮਾਡਰਨ ਹਾਈ ਸਕੂਲ,ਅੰਮ੍ਰਿਤਸਰ

2. ਦੂਜਾ ਇਨਾਮ ਤਰਨਦੀਪ ਸਿੰਘ ਸ੍ਰੀ ਗੁਰੂ ਰਾਮਦਾਸ ਖਾਲਸਾ ਸੀ:ਸੈ: ਸਕੂਲ,ਅੰਮ੍ਰਿਤਸਰ

3. ਤੀਜਾ ਇਨਾਮ ਬਿਸਮਨਪ੍ਰੀਤ ਕੌਰ ਸ੍ਰੀ ਗੁਰੂ ਨਾਨਕ ਸੀ:ਸੈ.ਸਕੂਲ ਲੜਕੀਆਂ,ਅੰਮ੍ਰਿਤਸਰ

ਇਨ੍ਹਾਂ ਮੁਕਾਬਲਿਆਂ ਵਿਚ ਜੱਜਮੈਂਟ ਦੀ ਡਿਊਟੀ  ਡਾ:ਸਰਘੀ ਸੀਨੀਅਰ ਪੰਜਾਬੀ ਲੈਕਚਰਾਰ ਅਤੇ ਸਤਿੰਦਰ ਸਿੰਘ ਓਠੀ ਪਜਾਬੀ ਮਾਸਟਰ ਦਿੱਲੀ ਪਬਲਕਿ ਸਕੂਲ ਨੇ ਨਿਭਾਈ ਬਾਖੂਬੀ,ਸਟੇਜ ਦਾ ਸੰਚਾਲਨ ਡਾ:ਪਰਮਜੀਤ ਸਿੰਘ ਕਲਸੀ ਜਿਲ੍ਹਾ ਭਾਸ਼ਾ ਅਫ਼ਸਰ, ਨੇ ਬਹੁਤ ਵਧੀਆਂ ਢੰਗ ਨਾਲ ਕੀਤਾ।ਪਿ੍ਰੰਸੀਪਲ ਸ੍ਰੀਮਤੀ ਮਨਿਦਰਪਾਲ ਕੌਰ ਅਤੇ ਮੈਡਮ ਕੁਲਦੀਪ ਕੌਰ,ਮਨਦੀਪ ਕੌਰ ਵਲੋੱ ਜੇਤੂਆਂ ਨੂੰ ਇਨਾਮ ਵੰਡੇ ਅੰਤ ਵਿਚ ਜੱਜਮੈਂਟ ਕਰ ਰਹੇ  ਡਾ.ਸਰਘੀ .ਸੀਨੀਅਰ ਪੰਜਾਬੀ ਲੈਕਚਰਾਰ ਜੀ ਨੇ ਭਾਸ਼ਾ ਵਿਭਾਗ, ਦੇ ਅਜਿਹੇ ਉਦਮ ਦੀ ਭਰਪੂਰ ਸ਼ਲਾਘਾਂ ਕੀਤੀ ਤੇ ਵਿਦਿਅਰਥੀ ਨੂੰ ਤੇ ਉਨ੍ਹਾਂ ਦੇ ਅਧਿਆਪਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪ੍ਰਤਿਭਾ ਨੂੰ ਦਰਸਾਉਣ ਲਈ ਅਜਿਹੇ ਸਮਾਗਮਾਂ ਵਿਚ ਵੱਧ-ਚੜ੍ਹ ਕੇ ਭਾਗ ਲਿਆ ਕਰਨ।ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫ਼ਸਰ,ਨੇ ਆਏ ਹੋਏ ਵਿਦਿਅਰਥੀਆਂ ਅਤੇ ਅਧਿਆਪਕਾਂ ,ਜੱਜ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਭਾਸ਼ਾ ਵਿਭਾਗ ਬਾਰੇ ਸੰਖੇਪ ਜਾਣਕਾਰੀ ਦਿੱਤੀ।