ਰੇਤ ਦੇ ਠੇਕੇਦਾਰਾਂ ਤੇ ਦੁਕਾਨਦਾਰਾਂ ਨਾਲ ਕੀਤੀ ਮੀਟਿੰਗ
-ਜਹਾਜ਼ਗੜ੍ਹ ਨੇੜੇ ਸੜਕ ਉਤੇ ਰੇਤ ਦੀਆਂ ਟਰਾਲੀਆਂ ਨਹੀਂ ਲੱਗਣ ਦਿੱਤੀਅ ਜਾਣਗੀਆਂ
ਅੰਮ੍ਰਿਤਸਰ, 25 ਨਵੰਬਰ 2021
ਪੰਜਾਬ ਸਰਕਾਰ ਵੱਲੋਂ ਤੈਅ ਕੀਤੇ ਗਏ ਰੇਤ ਦੇ ਭਾਅ ਜੋ ਕਿ ਸਾਢੇ ਪੰਜ ਰੁਪਏ ਪ੍ਰਤੀ ਘਣ ਫੁੱਟ ਹਨ, ਉਤੇ ਲੋਕਾਂ ਨੂੰ ਰੇਤ ਮੁਹੱਇਆ ਹੋਵੇ, ਨੂੰ ਯਕੀਨੀ ਬਨਾਉਣ ਲਈ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਰੇਤ ਦੇ ਠੇਕੇਦਾਰਾਂ ਅਤੇ ਦੁਕਾਨਦਾਰਾਂ ਨਾਲ ਵਿਸਥਾਰਤ ਮੀਟਿੰਗ ਕਰਕੇ ਸਪੱਸ਼ਟ ਕੀਤਾ ਕਿ ਤੈਅ ਕੀਤੇ ਗਏ ਮੁੱਲ ਤੋਂ ਵੱਧ ਰੇਤਾ ਨਾ ਵੇਚੀ ਜਾਵੇ। ਉਨਾਂ ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਸ਼ਹਿਰ ਵਿਚ ਜਹਾਜ਼ਗੜ੍ਹ ਦੇ ਨੇੜੇ ਸੜਕ ਕਿਨਾਰੇ ਰੇਤ ਦੀਆਂ ਟਰਾਲੀਆਂ ਨਹੀਂ ਖੜ੍ਹੀਆਂ ਹੋਣ ਦਿੱਤੀਆਂ ਜਾਣਗੀਆਂ।
ਹੋਰ ਪੜ੍ਹੋ :-ਪੰਜਾਬ ਸਰਕਾਰ ਨੇ ਉਦਯੋਗਪਤੀਆਂ ਤੇ ਵਪਾਰੀਆਂ ਦੀਆਂ 90 ਪ੍ਰਤੀਸ਼ਤ ਮੁਸ਼ਕਿਲਾਂ ਨੂੰ ਹੱਲ ਕੀਤਾ: ਓ.ਪੀ. ਸੋਨੀ
ਖਹਿਰਾ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਬਿਆਸ ਤੇ ਰਾਵੀ ਦੇ ਇਲਾਕੇ ਵਿਚ ਰੇਤ ਦੀਆਂ 6 ਖੱਡਾਂ ਚੱਲ ਰਹੀਆਂ ਹਨ ਅਤੇ ਹੁਣ ਸਰਕਾਰ ਵੱਲੋਂ ਤੈਅ ਕੀਤੀ ਕੀਮਤ ਜੋ ਕਿ 550 ਰੁਪਏ ਪ੍ਰਤੀ ਸੈਂਕੜਾ ਹੈ, ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਸ. ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਬਾਬਤ ਸਪੱਸ਼ਟ ਨਿਰਦੇਸ਼ ਹਨ ਅਤੇ ਇਨਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ। ਸ਼ਹਿਰ ਵਿਚ ਸੜਕ ਕਿਨਾਰੇ ਖੜਦੀਆਂ ਰੇਤ ਦੀਆਂ ਟਰਾਲੀਆਂ ਨੂੰ ਹਟਾਉਣ ਬਾਰੇ ਬੋਲਦੇ ਸ. ਖਹਿਰਾ ਨੇ ਕਿਹਾ ਕਿ ਮੈਂ, ਐਸ ਡੀ ਐਮ ਤੇ ਹੋਰ ਅਧਿਕਾਰੀ ਤਹਾਨੂੰ ਇਸ ਬਾਬਤ ਕਈ ਵਾਰ ਕਹਿ ਚੁੱਕੇ ਹਨ, ਕਿਉਂਕਿ ਇੱਥੇ ਟਰਾਲੀਆਂ ਲੱਗਣ ਨਾਲ ਲੋਕਾਂ ਦਾ ਆਉਣਾ-ਜਾਣਾ ਮੁਸ਼ਿਕਲ ਹੁੰਦਾ ਹੈ, ਸੋ ਤੁਸੀਂਂ ਆਪਣੀਆਂ ਟਰਾਲੀਆਂ ਇਥੋਂ ਹਰ ਹਾਲ ਹਟਾਓ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ, ਐਕਸੀਅਨ ਮਾਇਨਿੰਗ ਸ੍ਰੀ ਚਰਨਜੀਤ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਕੈਪਸ਼ਨ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਰੇਤ ਦੇ ਠੇਕੇਦਾਰਾਂ ਅਤੇ ਦੁਕਾਨਦਾਰਾਂ ਨਾਲ ਵਿਸਥਾਰਤ ਮੀਟਿੰਗ ਕਰਦੇ ਹੋਏ।

English






