ਵੈਕਸੀਨ ਲਗਾਉਣ ਵਾਲਿਆਂ ਨੂੰ ਮਿਲਣਗੇ ਇਨਾਮ -ਡਿਪਟੀ ਕਮਿਸ਼ਨਰ 

BABITA KALAIR
18 ਸਾਲ ਦੀ ਉਮਰ ਪੂਰੀ ਕਰਨ ਵਾਲੇ ਵੋਟ ਬਣਾਉਣ ਤੋਂ ਵਾਂਝੇ ਨੋਜਵਾਨਾਂ ਲਈ 31 ਜਨਵਰੀ ਤੱਕ ਵੋਟਾਂ ਬਣਾਉਣ ਦਾ ਮੌਕਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫ਼ਾਜ਼ਿਲਕਾ 4 ਦਸੰਬਰ 2021
ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਨੇ ਕਿਹਾ ਹੈ ਕਿ ਜ਼ਿਲੇ ਵਿਚ ਆਉਣ ਵਾਲੇ ਦਿਨਾਂ ਦੌਰਾਨ ਕੋਵਿਡ ਵੈਕਸੀਨ ਦੀ ਪਹਿਲੀ ਜਾਂ ਦੂਸਰੀ ਡੋਜ ਲਗਵਾਉਣਗੇ ਉਨਾਂ ਨੂੰ ਲੱਕੀ ਡਰਾਅ ਰਾਹੀਂ ਫਰਿੱਜ, ਟੀ.ਵੀ. , ਵਾਸ਼ਿੰਗ ਮਸ਼ੀਨ ਅਤੇ ਸਮਾਰਟ ਫੋਨ ਇਨਾਮ ਵਜੋਂ ਦਿੱਤੀ ਜਾਵੇਗੀ। ਉਨਾਂ ਨੇ ਸਮੂਹ ਜ਼ਿਲਾ  ਵਾਸੀਆਂ ਨੂੰ ਵੈਕਸੀਨ ਲਗਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਉਮੀਕਰੋਨ ਦੇ ਦੁਨੀਆਂ ਵਿਚ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਜ਼ਰੂਰੀ ਹੈ ਕਿ ਸਾਰੇ ਲੋਕ ਕੋਵਿਡ ਵੈਕਸੀਨ ਦੀਆਂ ਦੋਨੋਂ ਡੋਜ਼ ਜਲਦ ਤੋਂ ਜਲਦ ਲਗਵਾ ਲੈਣ।

ਹੋਰ ਪੜ੍ਹੋ :-ਜ਼ਿਲਾ ਮੈਜਿਸਟਰੇਟ ਵੱਲੋਂ ਫਾਜ਼ਿਲਕਾ ਜ਼ਿਲੇ ਵਿੱਚ ਵੱਖ-ਵੱਖ ਪਾਬੰਦੀਆਂ ਲਾਗੂ
ਉਨਾਂ ਨੇ ਕਿਹਾ ਕਿ ਲੱਕੀ ਡਰਾਅ ਰਾਹੀਂ ਜੇਤੂਆਂ ਦੀ ਚੋਣ ਆਉਣ ਵਾਲੇ ਹਫ਼ਤੇ ਦੌਰਾਨ ਵੈਕਸੀਨ ਲਗਾਉਣ ਵਾਲਿਆਂ ਵਿਚੋਂ ਕੀਤੀ ਜਾਵੇਗੀ।