ਰੋਪੜ ਰੇਂਜ ਦੀ ਪੁਲਿਸ ਫੋਰਸ ਵੱਲੋਂ ਡੀ.ਆਈ.ਜੀ. ਭੁੱਲਰ ਦੀ ਅਗਵਾਈ ਹੇਠ 15 ਅਗਸਤ ਤੋਂ ਪਹਿਲਾ ਮੋਹਾਲੀ ‘ਚ ਇੰਟਰਸਟੇਂਟ ਬੱਸਾਂ ਦਾ ਵੱਡਾ ਸਰਚ ਅਪਰੇਸ਼ਨ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

• ਸਪੈਸ਼ਲ ਨਾਰਕੋਟਿਕ ਟਰੇ੍ਡ ਡੋਗਜ਼ ਦੀ ਮਦਦ ਨਾਲ ਇੰਟਰਸਟੇਂਟ ਬੱਸਾਂ ਦੀ ਕੀਤੀ ਗਈ ਚੈਕਿੰਗ

ਐਸ.ਏ.ਐਸ ਨਗਰ 20 ਜੁਲਾਈ :- 

ਸਮਾਜ ਵਿਰੋਧੀ ਅਨਸਰਾਂ ‘ਚ ਡਰ ਪੈਦਾ ਕਰਨ ਦੇ ਨਾਲ-ਨਾਲ ਆਮ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ ਅਤੇ ਰੋਪੜ ਰੇਂਜ ਡੀ.ਆਈ.ਜੀ. ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਅੱਜ ਜ਼ਿਲ੍ਹੇ ਵਿੱਚ ਇੰਟਰਸਟੇਂਟ ਬੱਸਾਂ ਨੂੰ ਕਾਰਡਨ ਆਫ ਕਰ ਸਰਚ ਆਪ੍ਰੇਸ਼ਨ ਚਲਾਏ ਗਏ।
ਡੀ.ਆਈ.ਜੀ ਰੋਪੜ ਰੇਂਜ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਚਲਾਏ ਗਏ ਇਸ ਸਰਚ ਅਪਰੇਸ਼ਨ ਵਿੱਚ ਐਸ.ਐਸ.ਪੀ. ਮੋਹਾਲੀ ਸ੍ਰੀ ਵਿਵੇਕ ਸ਼ੀਲ ਸੋਨੀ ਤੋਂ ਇਲਾਵਾ ਉੱਚ ਪੁਲਿਸ ਅਧਿਕਾਰੀ ਅਤੇ ਜ਼ਿਲ੍ਹੇ ਦੀ ਪੁਲਿਸ ਫੋਰਸ ਵੀ ਸ਼ਾਮਿਲ ਸੀ। ਇਸ ਸਮੁੱਚੇ ਸਰਚ ਅਪਰੇਸ਼ਨ ਦੌਰਾਨ ਵੱਖ ਵੱਖ ਇੰਟਰ ਸਟੇਂਟ ਬੱਸਾਂ ਨੂੰ ਰਾਉਂਡਅੱਪ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਦੱਸਿਆ ਗਿਆ ਕਿ ਰੋਪੜ ਰੇਂਜ ਅਧੀਨ ਆਉਂਦੇ ਤਿੰਨੋ ਜ਼ਿਲ੍ਹੇ ਐਸ.ਏ.ਐਸ. ਨਗਰ , ਸ੍ਰੀ ਫਤਿਗੜ੍ਹ ਸਾਹਿਬ ਅਤੇ ਰੂਪਨਗਰ ਵਿੱਚ ਡਰੱਗ, ਗੈਗਸਟਰ ਅਤੇ ਕਰਾਇਮ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸ਼ਨ ਵੱਲੋਂ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਦੀ ਪੁਲਿਸ ਫੋਰਸ ਨਾਲ ਇਹ ਸਪੈਸ਼ਲ ਸਰਚ ਓਪਰੇਸ਼ਨ ਪਲਾਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਖਾਸ ਤੌਰ ਤੇ ਇੰਟਰਸਟੇਂਟ ਬੱਸਾਂ ਨੂੰ ਚੈਕ ਕਰਨ ਲਈ ਸਪੈਸ਼ਲ ਨਾਰਕੋਟਿਕ ਟਰੇ੍ਡ ਡੋਗਜ਼ ਦੀ ਮਦਦ ਨਾਲ ਕਾਰਡਨ ਆਫ ਕਰਕੇ ਸਰਚ ਅਪਰੇਸ਼ਨ ਨੇਪਰੇ ਚਾੜੇ ਗਏ । ਡੀ.ਆਈ.ਜੀ. ਭੁੱਲਰ ਨੇ ਦੱਸਿਆ ਕਿ ਲੋਕਾਂ ਵਿੱਚ ਇਹ ਆਮ ਧਾਰਨਾ ਹੈ ਕਿ ਕਾਰਾਂ ਆਦਿ ਦੀ ਚੈਕਿੰਗ ਤਾਂ ਨਾਕਿਆਂ ‘ਤੇ ਆਮ ਤੌਰ ਤੇ ਹੁੰਦੀ ਰਹਿੰਦੀ ਪਰੰਤੂ ਬੱਸਾਂ ਦੀ ਚੈਕਿੰਗ ਬਹੁਤ ਘੱਟ ਹੁੰਦੀ ਹੈ ਇਸੇ ਮੱਦੇਨਜ਼ਰ ਇੰਟਰਸਟੇਂਟ ਬੱਸਾਂ ਦਾ ਸਪੈਸ਼ਲ ਸਰਚ ਅਪ੍ਰੇਸ਼ਨ ਚਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਰੋਪੜ ਰੇਂਜ ਵੱਲੋਂ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਅਤੇ ਭੈਅ ਮੁਕਤ ਮਾਹੌਲ ਪੈਦਾ ਕਰਨ ਲਈ ਅਜਿਹੇ ਸਰਚ ਅਪਰੇਸ਼ਨ ਭਵਿੱਖ ਵਿੱਚ ਵੀ ਕੀਤੇ ਜਾਂਦੇ ਰਹਿਣਗੇ।