
ਫਿਰੋਜ਼ਪੁਰ 22 ਅਪ੍ਰੈਲ 2022
ਜ਼ਿਲ੍ਹਾ ਤੇ ਸੈਸ਼ਲ ਜੱਜ ਸਚਿਨ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਜੇਐਮ ਏਕਤਾ ਉੱਪਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਨਸਟੀਟਿਊਐਂਟ ਕਾਲਜ ਗੁਰੂਹਰਸਹਾਏ ਵਿਖੇ ਘਰੋਂ ਭੱਜਣ ਵਾਲੇ ਨਵਵਿਆਹੁਤਾ ਬੱਚਿਆਂ ਦੀ ਮਾਨਸਿਕਤਾ ਦੇ ਸੁਧਾਰ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਹੋਰ ਪੜ੍ਹੋ :-ਮਾਸਕ ਪਾਉਣ ਸਬੰਧੀ ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਨਵੀਂਆਂ ਹਦਾਇਤਾਂ ਜਾਰੀ
ਇਸ ਮੌਕੇ ਸੀਜੇਐਮ ਏਕਤਾ ਉਪਲ ਨੇ ਦੱਸਿਆ ਕਿ ਹਿੰਦੂ ਮੈਰਿਜ ਐਕਟ 1955 ਦੇ ਤਹਿਤ ਲੜਕੀ ਦੇ ਵਿਆਹ ਦੀ ਉਮਰ 18 ਸਾਲ ਅਤੇ ਲੜਕੇ ਦੇ ਵਿਆਹ ਦੀ ਉਮਰ 21 ਸਾਲ ਨਿਯੁਕਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਸਹਿਮਤੀ ਦੇ ਉਲਟ ਜਾ ਕੇ ਘਰੋਂ ਭੱਜ ਕੇ ਵਿਆਹ ਕਰਵਾਉਣਾ ਸਹੀਂ ਫੈਸਲਾ ਨਹੀਂ ਕਿਊਂਕਿ ਵਿਆਹ ਤੋਂ ਬਾਅਦ ਸਮਾਜ ਵਿਚ ਕਈ ਤਰ੍ਹਾਂ ਦੇ ਰਿਸ਼ਤੇ ਬਣਦੇ ਹਨ ਅਤੇ ਬਿਨ੍ਹਾਂ ਮਾਪਿਆਂ ਦੀ ਸਹਿਮਤੀ ਤੋਂ ਵਿਆਹ ਕਰਵਾਉਣਾ ਮਾਪਿਆਂ ਲਈ ਸਮਾਜ ਵਿਚ ਮੁਸ਼ਕਲਾ ਪੈਦਾ ਕਰਦਾ ਹੈ। ਇਸ ਲਈ ਹਰ ਲੜਕੇ ਅਤੇ ਲੜਕੀ ਨੂੰ ਆਪਣੇ ਮਾਂ-ਬਾਪ ਦੀ ਰਜਾਮੰਦਗੀ ਨਾਲ ਹੀ ਵਿਆਹ ਕਰਵਾਉਣ ਠੀਕ ਹੈ।
ਇਸ ਸੈਮੀਨਾਰ ਡਾਕਟਰ ਰੇਸ਼ਮ ਸਿੰਘ ਅਤੇ ਮਿਸ ਮਨਿੰਦਰ ਕੌਰ ਜੀ ਵੱਲੋਂ ਇਸ ਕਾਲਜ ਦੇ ਸਟਾਫ ਦੇ ਸਹਿਯੋਗ ਨਾਲ ਕਰਵਾਇਆ ਗਿਆ । ਇਸ ਦੇ ਨਾਲ ਹੀ ਜੱਜ ਸਾਹਿਬ ਵੱਲੋਂ ਇਸ ਕਾਲਜ ਵਿਖੇ ਅੱਜ ਵਰਲਡ ਅਰਥ ਡੇਅ ਵੀ ਮਨਾਇਆ ਗਿਆ । ਇਸ ਦੌਰਾਨ ਉਨ੍ਹਾਂ 14 ਮਈ ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਸਾਰਿਆਂ ਨੇ ਆਪਣੇ ਆਪਣੇ ਯਤਨਾਂ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਕੇ ਲੋਕ ਅਦਾਲਤ ਵਿਚ ਲੱਗਣ ਯੋਗ ਕੇਸ ਇਸ ਲੋਕ ਅਦਾਲਤ ਵਿੱਚ ਲਗਵਾਉਣੇ ਹਨ ਤਾਂ ਜੋਂ ਅਸੀਂ ਇਸ ਨੈਸ਼ਨਲ ਲੋਕ ਅਦਾਲਤ ਨੂੰ ਸਫਲ ਬਣਾ ਸਕੀਏ । ਇਸ ਤੋਂ ਬਾਅਦ ਇਸ ਕਾਲਜ ਦੇ ਬੱਚਿਆਂ ਨੇ ਇਸ ਮੌਕੇ ਆਪਣੇ ਵੱਲੋਂ ਇਸ ਵਿਸ਼ੇ ਨਾਲ ਸਬੰਧਤ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ । ਇਸ ਤੋਂ ਬਾਅਦ ਸੀਜੇਐਮ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਇਸ ਸੰਸਥਾ ਦੇ ਇੰਚਾਰਜ ਪ੍ਰਿੰਸੀਪਲ ਅਤੇ ਉਨ੍ਹਾਂ ਦੇ ਸਟਾਫ ਨੇ ਸੀਜੇਐਮ ਦਾ ਤਹਿ ਦਿਲੋਂ ਧੰਨਵਾਦ ਕੀਤਾ ।

English





