ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਦੀ ਬੈਠਕ ਹੋਈ

ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਦੀ ਬੈਠਕ ਹੋਈ
ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਦੀ ਬੈਠਕ ਹੋਈ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜਿ਼ਲਕਾ 7 ਮਾਰਚ 2022

ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਦੀ ਕਾਰਜਕਾਰਨੀ ਦੀ ਬੈਠਕ ਚੇਅਰਪਰਸਨ ਕਮ ਡਿਪਟੀ ਕਮਿਸ਼ਨਰ ਸ੍ਰੀਮਤੀ ਬਬੀਤਾ ਕਲੇਰ ਦੀ ਪ੍ਰਧਾਨਗੀ ਹੇਠ ਹੋਈ। ਇਸ ਬੈਠਕ ਵਿਚ ਜਿ਼ਲ੍ਹਾ ਰੈਡ ਕ੍ਰਾਸ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਪ੍ਰੋਜ਼ੈਕਟਾਂ ਦੀ ਸਮੀਖਿਆ ਕਰਨ ਦੇ ਨਾਲ ਨਾਲ ਰੈਡ ਕ੍ਰਾਸ ਦੇ ਕੰਮਕਾਜ ਨੂੰ ਹੋਰ ਬਿਹਤਰ ਕਰਨ ਲਈ ਵੀ ਯੋਜਨਾਬੰਦੀ ਕੀਤੀ ਗਈ।

ਹੋਰ ਪੜ੍ਹੋ :- ਮੋਤੀਆ ਜਾਗਰੂਕਤਾ ਸੰਬੰਧੀ ਸਿਵਲ ਹਸਪਤਾਲ ਵਿੱਚ ਜਾਗਰੂਕਤਾ ਸਮਾਗਮ

ਬੈਠਕ ਦੌਰਾਨ ਫੈਸਲਾ ਕੀਤਾ ਕਿ ਰੈਡ ਕ੍ਰਾਸ ਵੱਲੋਂ ਲੋੜਵੰਦ ਲੋਕਾਂ ਨੂੰ ਮੈਡੀਕਲ ਹੈਲਪ ਦਿੱਤੀ ਜਾ ਰਹੀ ਹੈ ਅਤੇ ਇਹ ਸੇਵਾ ਕਾਰਜ ਅੱਗੇ ਵੀ ਜਾਰੀ ਰੱਖੇ ਜਾਣਗੇ। ਇਸੇ ਤਰਾਂ ਰੈਡ ਕ੍ਰਾਸ ਦੇ ਸਟਾਫ ਦੇ ਯੂਨੀਫਾਰਮ ਸਰਵਿਸ ਰੂਲ ਦੇ ਅਨੁਸਾਰ ਹੋਣ ਵਾਲੀ ਕਾਰਵਾਈ ਕਰਨੀ ਪ੍ਰਵਾਨ ਕੀਤੀ ਗਈ। ਇਸੇ ਤਰਾਂ ਰੈਡ ਕ੍ਰਾਸ ਵੱਲੋਂ ਦਿਵਿਆਂਗ ਬਚਿਆਂ ਲਈ ਚਲਾਏ ਜਾ ਰਹੇ ਪ੍ਰਯਾਸ ਸਕੂਲ ਦੇ ਬੱਚਿਆਂ ਲਈ ਵੈਨ ਦਾ ਪ੍ਰਬੰਧ ਕਰਨ ਲਈ ਵਿਚਾਰ ਕੀਤੀ ਗਈ। ਇਸੇ ਤਰਾਂ ਬੱਚਿਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕੋਚਿੰਗ ਸਬੰਧੀ ਪ੍ਰੋਜ਼ੈਕਟ ਤਿਆਰ ਕਰਨ ਦਾ ਫੈਸਲਾ ਵੀ ਕੀਤਾ ਗਿਆ।

ਬੈਠਕ ਵਿਚ ਐਸਡੀਐਮ ਸ: ਰਵਿੰਦਰ ਸਿੰਘ ਅਰੋੜਾ, ਸਹਾਇਕ ਕਮਿਸ਼ਨਰ ਜਨਰਲ ਸ੍ਰੀ ਅਮਿਤ ਗੁਪਤਾ, ਸਕੱਤਰ ਰੈੱਡ ਕ੍ਰਾਸ ਸ੍ਰੀ ਵਿਜੈ ਸੇਤੀਆ, ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਰਾਣੀ, ਐਡਵੋਕੇਟ ਰਾਜਿੰਦਰ ਪਾਲ, ਸਿੱਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ, ਟਰਾਂਸਪੋਰਟ ਵਿਭਾਗ ਤੋਂ ਸ: ਜ਼ਸਵਿੰਦਰ ਸਿੰਘ ਜੱਸੀ ਆਦਿ ਵੀ ਹਾਜਰ ਸਨ।