ਡਾਕਟਰ ਸੰਧੂ ਵਲੋ 22 ਨੰਬਰ ਫਾਟਕ ਤੇ ਬਣ ਰਹੇ ਰੇਲਵੇ ਓਵਰ ਬ੍ਰਿਜ ਦੀ ਸ਼ੁਰੂਆਤ ਤੋਂ ਪਹਿਲਾ ਕੰਮ ਦਾ ਕੀਤਾ ਗਿਆ ਨਿਰੀਖਣ  

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

 ਅੰਮ੍ਰਿਤਸਰ (     )  ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਆਪਣੇ ਹਲਕੇ ਇਸਲਾਮਾਬਦ ਵਿਖੇ ਪੈਂਦੇ 22 ਨੰਬਰ ਫਾਟਕ  ਤੇ ਬਣ ਰਹੇ ਪੂਲ ਦੀ ਸ਼ੁਰੁਆਤ ਤੋਂ ਪਹਿਲਾ ਤਿਆਰੀਆਂ ਦਾ ਨਿਰੀਖਣ ਕੀਤਾ।ਇਹ ਪੂਲ ਜਨਤਾ ਨੂੰ ਇਸ ਮਹੀਨੇ ਦੇ ਵਿੱਚ ਸਮਰਪਿਤ ਕਰ ਦਿੱਤਾ ਜਾਏਗਾ। ਮੋਕੇ ਤੇ ਪਹੁੰਚੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਇਸ ਪੂਲ ਦੀ ਸ਼ੁਰੂਆਤ ਹੋਣ ਤੇ ਟ੍ਰੈਫਿਕ ਦੀ ਸਮੱਸਿਆ ਤੋਂ ਕਾਫੀ ਹੱਦ ਤਕ ਨਿਜਾਤ ਮਿਲ ਜਾਏਗੀ ਤੇ ਹਲਕਾ ਵਾਸੀਆਂ ਨੂੰ ਕਾਫੀ ਫਾਇਦਾ ਪਹੁੰਚੇਗਾ। ਗੌਰਤਲਬ ਹੈ ਕਿ ਡਾਕਟਰ ਜਸਬੀਰ ਸਿੰਘ ਸੰਧੂ ਨੇ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਦੋਰਾਨ ਵੀ ਇਹ ਮੁੱਦਾ ਚੁੱਕਿਆ ਸੀ।ਡਾਕਟਰ ਜਸਬੀਰ ਨੇ ਦੱਸਿਆ ਕਿ ਇੰਦਰਪੁਰੀ ਇਲਾਕ਼ੇ ਨੂੰ ਜਾਣ ਵਾਲੀ ਸੜਕ ਜੌ ਖਰਾਬ  ਹੈ ਤੇ ਜਿਸ ਕਾਰਨ ਜਨਤਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਦੀ ਮੁਰੰਮਤ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਏਗਾ ਇਹ ਕੰਮ ਵਿੱਚ ਦੇਰੀ ਇਸਕਰਕੇ ਹੋ ਰਹੀ ਸੀ ਕਿਉੰਕਿ  ਇਹ ਜਗਹ ਰੇਲਵੇ ਦੀ ਮਲਕੀਅਤ ਹੈ ਇਸਲਈ ਇਸਦੀ ਦੀ ਮੁਰੰਮਤ ਸਬੰਧਿਤ ਰੇਲਵੇ ਕੋਲੋ ਮਨਜੂਰੀ ਲੈਣੀ ਬਣਦੀ ਹੈ। ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਉਹ ਇਸ ਸੜਕ ਦੀ ਰਿਪੇਅਰ ਵਾਸਤੇ ਖੁਦ ਰੇਲਵੇ ਨੂੰ ਬੇਨਤੀ ਕਰਨ ਗੇ ਕੇ ਉਹ ਇਸ ਸੜਕ ਦੀ ਰਿਪੇਅਰ ਵਾਸਤੇ ਕੋਈ ਐਨ ਉ ਸੀ ਜਾਰੀ ਕਰ ਦੇਣ ਤਾਂ ਜੌ ਉਹ ਖ਼ੁਦ ਸਰਕਾਰ ਕੋਲੋ ਇਸ ਦੀ ਰਿਪੇਅਰ ਕਰਵਾਓਣ ਵਾਸਤੇ ਫੰਡ ਮੁਹਈਆ ਕਰਵਾਉਣ।ਡਾਕਟਰ ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਹਲਕਾ ਪੱਛਮੀ ਦੇ ਵਿਕਾਸ ਲਈ ਕਿਸੇ ਵੀ ਪ੍ਰਕਾਰ ਦੀ ਕਸਰ ਨਹੀਂ ਛੱਡੀ ਜਾਏਗੀ। ਇਸੇ ਤਰ੍ਹਾ ਅੱਜ ਡਾਕਟਰ ਸੰਧੂ ਨੇ ਹਲਕਾ ਪੱਛਮੀਂ ਦੇ ਵਿੱਚ ਪੈਂਦੇ ਰੀਗੋ ਬ੍ਰਿਜ ਦੀ ਮੁਰੰਮਤ ਦੇ ਕੰਮ ਬਾਰੇ ਵੀ ਅਧਕਾਰੀਆਂ ਨਾਲ ਰਾਫਤਾ ਕਾਇਮ ਕੀਤਾ।

 

ਹੋਰ ਪੜ੍ਹੋ :- ਡਿਪਟੀ ਕਮਿਸ਼ਨਰ ਵੱਲੋਂ ਆਧਾਰ ਕਾਰਡ ਅੱਪਡੇਟ ਕਰਨ ਦੀ ਚੱਲ ਰਹੀ ਮੁਹਿੰਮ ਦੀ ਸਮੀਖਿਆ