ਸੰਤ ਰਾਮ ਉਦਾਸੀ ਸਕੂਲ ਰਾਏਸਰ ਦੇ ਵਿਦਿਆਰਥੀਆਂ ਵੱਲੋਂ ਵੋਟ ਦੇ ਅਧਿਕਾਰ ਦੀ ਵਰਤੋਂ ਦਾ ਹੋਕਾ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਬਰਨਾਲਾ,18 ਜੂਨ :-  

ਜ਼ਿਲ੍ਹਾ ਬਰਨਾਲਾ ‘ਚ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਰਹਿਨੁਮਾਈ ਹੇਠ ਪ੍ਰਭਾਵੀ ਤਰੀਕੇ ਨਾਲ ਸਵੀਪ ਗਤੀਵਧੀਆਂ ਚਲਾ ਕੇ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ   ਚੋਣ ਦੌਰਾਨ ਵੋਟਰਾਂ ਨੂੰ ਵੋਟ ਅਧਿਕਾਰ ਦੇ ਇਸਤੇਮਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਸਕੂਲੀ ਵਿਦਿਆਰਥੀਆਂ ਵੱਲੋਂ ਸਵੀਪ ਕਲੱਬ ਗਤੀਵਿਧੀਆਂ ਅਧੀਨ ਵੋਟਰਾਂ ਨੂੰ ਮਜ਼ਬੂਤ ਲੋਕਤੰਤਰ ਲਈ ਵੋਟ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ ਲਈ ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਲੋਕ ਕਵੀ ਸੰਤ ਰਾਮ ਦਾਸ ਉਦਾਸੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਏਸਰ ਦੇ ਸਕੂਲ ਇੰਚਾਰਜ ਮਨਜੀਤ ਕੌਰ ਮਾਨ ਲੈਕਚਰਾਰ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ ਸਰਬਜੀਤ ਸਿੰਘ ਤੂਰ ਦੀ ਅਗਵਾਈ ਅਤੇ ਪ੍ਰਿੰਸੀਪਲ ਬਰਜਿੰਦਰਪਾਲ ਦੇ ਪ੍ਰਬੰਧਾਂ ਅਧੀਨ ਸਮੂਹ ਸਟਾਫ ਦੇ ਸਹਿਯੋਗ ਨਾਲ ਵਿਦਿਆਰਥੀਆਂ ਦਾ ਸਮਰ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਬਾਰਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਸਵੀਪ ਗਤੀਵਧੀਆਂ ਅਧੀਨ ਵੋਟਰ ਜਾਗਰੂਕਤਾ ਪੋਸਟਰ ਬਣਾਉਣ ਦੇ ਨਾਲ ਨਾਲ ਗੀਤ, ਕਵਿਤਾਵਾਂ ਤੇ ਭਾਸ਼ਣਾਂ ਦੀ ਵੀ ਪੇਸ਼ਕਾਰੀ ਦਿੱਤੀ ਗਈ। ਵਿਦਿਆਰਥਣਾਂ ਪਰਮਜੀਤ ਕੌਰ, ਪੀਨਾ ਬੇਗਮ, ਰਾਜਦੀਪ ਕੌਰ, ਰਮਨਪ੍ਰੀਤ ਕੌਰ, ਰਮਨਦੀਪ ਕੌਰ ਤੇ ਮਨਦੀਪ ਕੌਰ ਵੱਲੋਂ ਆਕਰਸ਼ਿਕ ਪੋਸਟਰ ਬਣਾਉਂਦਿਆਂ ਵੋਟਰਾਂ ਨੂੰ ਵੋਟ ਅਧਿਕਾਰ ਦਾ ਇਸਤੇਮਾਲ ਕਰਦਿਆਂ ਮਜ਼ਬੂਤ ਲੋਕਤੰਤਰ ਦੀ ਉਸਾਰੀ ‘ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਜਗਤਾਰ ਸਿੰਘ, ਸਿਮਨਜੀਤ ਕੌਰ, ਨਿਰਮਲ ਸਿੰਘ, ਨਵਤੇਜ ਸਿੰਘ, ਹਰਪ੍ਰੀਤ ਕੌਰ, ਜੈਕੀ ਗਰਗ, ਮੋਨਿਕਾ ਰਾਣੀ, ਬੇਅੰਤ ਕੌਰ ਤੇ ਮਮਤਾ ਰਾਣੀ ਸਮੇਤ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਰਿਹਾ।

 

ਹੋਰ ਪੜ੍ਹੋ :- ਇਮੀਗ੍ਰੇਸ਼ਨ ਕੰਪਨੀ ਮੈਸ:ਵਿਕਟੋਰੀਆ ਗਾਈਡਲਾਈਨਸ (ਓਪੀਸੀ) ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ 90 ਦਿਨਾਂ ਲਈ ਮੁਅੱਤਲ