वित्त कमिश्नर राजस्व ने कैप्टन अमरिन्दर सिंह द्वारा बारिश और ओलावृष्टि के कारण फसलों को हुए नुकसान का जायजा लेने के लिए विशेष गिरदावरी के हुक्मों को दोहराया

चंडीगढ़, 15 मार्चः
वित्त कमिश्नर राजस्व (एफ.सी.आर.) के.बी.एस. सिद्धू ने राज्य में बेमौसम बारिश और ओलावृष्टि के कारण हुए फसलों के नुकसान का जायजा लेने के लिए की गई विशेष खसरा गिरदावरी की विस्तृत रिपोर्टें भेजने के लिए मुख्यमंत्री कैप्टन अमरिन्दर सिंह के निर्देशों को दोहराया है।
यह खुलासा करते हुए एफ.सी.आर. ने सभी डिप्टी कमिश्नरों को इस सम्बन्धी प्राथमिक रिपोर्टें जल्द से जल्द पेश करने की हिदायत की जिससे राजस्व विभाग द्वारा खराब मौसम के कारण बर्बाद हुई फसल के एवज में मुआवजे का वितरण शुरू किया जा सके। श्री सिद्धू ने राज्य के अलग-अलग हिस्सों में भारी बारिश और ओलावृष्टि के मद्देनजर डिप्टी कमिश्नरों को अपने सम्बन्धित जिलों में विशेष गिरदावरी की प्रक्रिया में तेजी लाने के आदेश भी दिए हैं।
वित्त कमिश्नर राजस्व ने राजस्व अधिकारियों के अलावा डिवीजनल कमिश्नरों और डिप्टी कमिश्नरों को कहा है कि वह जमीनी स्तर पर बर्बाद हुई फसल का जायजा लेने के लिए बारिश और ओलावृष्टि से प्रभावित क्षेत्रों का व्यापक दौरा करें।
गौरतलब है कि कैप्टन अमरिन्दर सिंह ने पहले ही राज्य में बेमौसम बारिश और ओलावृष्टि के कारण बर्बाद हुई फसल का जायजा लेने के लिए एक विशेष गिरदावरी चलाने के हुक्म जारी किये थे।
———

ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਵਿੱਤ ਕਮਿਸ਼ਨਰ ਮਾਲ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੀਂਹ ਅਤੇ ਗੜ•ੇਮਾਰੀ ਕਾਰਨ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮਾਂ ਨੂੰ ਦੁਹਰਾਇਆ
ਚੰਡੀਗੜ•, 15 ਮਾਰਚ :
ਵਿੱਤ ਕਮਿਸ਼ਨਰ ਮਾਲ (ਐਫ.ਸੀ.ਆਰ.) ਕੇ.ਬੀ.ਐਸ. ਸਿੱਧੂ ਨੇ ਸੂਬੇ ਵਿੱਚ ਬੇਮੌਸਮੇ ਮੀਂਹ ਅਤੇ ਗੜੇਮਾਰੀ  ਕਾਰਨ ਹੋਏ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੀਤੀ ਵਿਸ਼ੇਸ਼ ਖਸਰਾ ਗਿਰਦਾਵਰੀ ਦੀਆਂ ਵਿਆਪਕ ਰਿਪੋਰਟਾਂ ਭੇਜਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਨੂੰ ਦੁਹਰਾਇਆ।
ਇਹ ਪ੍ਰਗਟਾਵਾ ਕਰਦਿਆਂ ਐਫ.ਸੀ.ਆਰ. ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਮੁੱਢਲੀਆਂ ਰਿਪੋਰਟਾਂ ਜਲਦੀ ਤੋਂ ਜਲਦੀ ਪੇਸ਼ ਕਰਨ ਦੀ ਹਦਾਇਤ ਕੀਤੀ ਤਾਂ ਜੋ ਮਾਲ ਵਿਭਾਗ ਵੱਲੋਂ ਖ਼ਰਾਬ ਮੌਸਮ ਦੇ ਕਾਰਨ ਨੁਕਸਾਨੀ ਫ਼ਸਲ ਦੇ ਇਵਜ਼ ਵਿੱਚ ਮੁਆਵਜ਼ੇ ਦੀ ਵੰਡ ਸ਼ੁਰੂ ਕੀਤੀ ਜਾ ਸਕੇ। ਸ੍ਰੀ ਸਿੱਧੂ ਨੇ ਸੂਬੇ  ਦੇ ਵੱਖ ਵੱਖ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਗੜ•ੇਮਾਰੀ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਸਬੰਧਤ ਜ਼ਿਲਿ•ਆਂ ਵਿੱਚ ਵਿਸ਼ੇਸ਼ ਗਿਰਦਾਵਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਵੀ ਦਿੱਤੇ ਹਨ।
ਵਿੱਤ ਕਮਿਸ਼ਨਰ ਮਾਲ ਨੇ ਮਾਲ ਅਧਿਕਾਰੀਆਂ ਤੋਂ ਇਲਾਵਾ ਡਿਵੀਜ਼ਨਲ ਕਮਿਸ਼ਨਰਾਂ ਤੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਉਹ ਜ਼ਮੀਨੀ ਪੱਧਰ ‘ਤੇ ਨੁਕਸਾਨੀ ਫਸਲ ਦਾ ਜਾਇਜ਼ਾ ਲੈਣ ਲਈ ਮੀਂਹ ਤੇ ਗੜ•ੇਮਾਰੀ ਤੋਂ ਪ੍ਰਭਾਵਿਤ ਖੇਤਰਾਂ ਦਾ ਵਿਆਪਕ ਦੌਰਾ ਕਰਨ।
ਕਾਬਲੇਗੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਸੂਬੇ ਵਿੱਚ ਬੇਮੌਸਮੇ ਮੀਂਹ ਅਤੇ ਗੜ•ੇਮਾਰੀ ਕਾਰਨ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਗਿਰਦਾਵਰੀ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ।