ਰੂਪਨਗਰ, 17 ਨਵੰਬਰ 2021
ਘਨੌਲੀ ਨਾਲਾਗੜ ਰੋਡ ਅਪਟੂ ਹਿਮਾਚਲ ਪ੍ਰਦੇਸ਼ ਬਾਰਡਰ (ਐਮ.ਡੀ.ਆਰ.-59) ਸੜਕ ਨੂੰ ਕੰਕਰੀਟ ਰੋਡ ਦੇ ਤੌਰ ਤੇ ਅਪਗ੍ਰੇਡ ਕਰਨ ਲਈ ਭਾਰਤ ਸਰਕਾਰ ਵੱਲੋਂ ਸੀ.ਆਰ.ਆਈ.ਐਫ. ਸਕੀਮ 2021 22 ਤਹਿਤ ਮੰਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸ ਸੜਕ ਦੇ ਠੇਕੇਦਾਰ ਮੈਸਰਜ ਸਤੀਸ਼ ਕੁਮਾਰ ਸ਼ਰਮਾ ਵੱਲੋਂ ਮੌਕੇ ਤੇ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ। ਇਹ ਕੰਮ ਨੂੰ 6 ਮਹੀਨੇ ਦੇ ਅੰਦਰ ਮੁਕੰਮਲ ਕੀਤਾ ਜਾਵੇਗਾ। ਇਸ ਲਈ ਘਨੌਲੀ-ਨਾਲਾਗੜ ਰੋਡ ਅਪਟੂ ਹਿਮਾਚਲ ਪ੍ਰਦੇਸ਼ ਬਾਰਡਰ ਸੜਕ ਤੇ ਲੋਕਲ ਆਵਾਜਾਈ ਨੂੰ ਛੱਡ ਕੇ ਬਾਕੀ ਹਰ ਤਰਾਂ ਦੀ ਆਵਾਜਾਈ 19ਨਵੰਬਰ 2021 ਤੋਂ ਅਗਲੇ ਹੁਕਮਾਂ ਤੱਕ ਮੁਕੰਮਲ ਤੌਰ ਤੇ ਬੰਦ ਰਹੇਗੀ।

English






