ਭਾਰਤ ਸਰਕਾਰ ਵਲੋਂ ਰਾਬੀ ਸੀਜ਼ਨ 2020-21 ਦੌਰਾਨ ਕਣਕ ਦੀ ਸਰਕਾਰੀ ਖਰੀਦ ਮਿਤੀ 31ਮਈ   ਕਰਨ ਦਾ ਫੈਸਲਾ

ਚੰਡੀਗੜ•, 21 ਮਈ :
ਭਾਰਤ ਸਰਕਾਰ ਨੇ ਅੱਜ ਇਕ ਪੱਤਰ ਰਾਹੀਂ ਪੰਜਾਬ ਵਿੱਚ ਰਾਬੀ ਸੀਜ਼ਨ 2020-21 ਦੌਰਾਨ ਕਣਕ ਦੀ ਸਰਕਾਰੀ ਖਰੀਦ ਮਿਤੀ 31ਮਈ   ਕਰਨ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ  ਭਾਰਤ ਸਰਕਾਰ , ਖੁਰਾਕ ਮੰਤਰਾਲਾ ਨਵੀਂ ਦਿੱਲੀ ਵੱਲੋਂ ਰਾਬੀ ਸੀਜ਼ਨ 2020-21 ਦੌਰਾਨ ਪੰਜਾਬ ਰਾਜ ਵਿਚ ਕਣਕ ਦੀ ਸਰਕਾਰੀ ਖਰੀਦ ਦੇ ਸੀਜ਼ਨ ਦਾ ਸਮਾਂ ਮਿਤੀ 15.04.2020 ਤੋਂ 31.05.2020 ਤੱਕ ਦਾ ਨਿਰਧਾਰਤ ਕੀਤਾ ਗਿਆ ਹੈ ।
ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਜਾਣਕਾਰੀ ਪੰਜਾਬ ਮੰਡੀ ਬੋਰਡ ਦੇ ਪੋਰਟਲ ਰਾਹੀਂ ਆੜ•ਤੀਆਂ ਅਤੇ ਕਿਸਾਨਾਂ ਦੇ ਰਜਿਸ਼ਟਰਡ ਮੋਬਾਇਲ ਨੰਬਰਾਂ ਅਤੇ ਫੀਲਡ ਅਮਲੇ ਰਾਹੀਂ ਸਮੂਹ ਆੜ•ਤੀਆਂ ਅਤੇ ਕਿਸਾਨਾਂ ਦੇ ਬਣਾਏ ਗਏ ਵੱਟਸਐਪ ਗਰੁੱਪਾਂ ਰਾਹੀਂ ਕਣਕ ਦੀ ਖਰੀਦ ਦੇ ਸਮੇਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਵੱਲੋਂ ਮਿਤੀ 31.05.2020 ਤੋਂ ਪਹਿਲਾਂ – ਪਹਿਲਾਂ ਸਾਰੀ ਕਣਕ ਮੰਡੀਆਂ ਵਿਚ ਲਿਆਂਦੀ ਜਾ ਸਕੇ ਅਤੇ ਕੋਈ ਵੀ ਕਿਸਾਨ ਆਪਣੀ ਫਸਲ ਮੰਡੀ ਵਿਚ ਵੇਚਣ ਤੋਂ ਵਾਝਾਂ ਨਾ ਰਹਿ ਜਾਵੇ।
ਬੁਲਾਰੇ ਨੇ ਦੱਸਿਆ ਕਿ ਰਾਬੀ ਸੀਜ਼ਨ 2020-21 ਦੌਰਾਨ ਰਾਜ ਦੀਆਂ ਜਿਨ•ਾਂ ਮੰਡੀਆਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਕਣਕ ਦੀ ਕੋਈ ਆਮਦ ਨਹੀਂ ਹੋਈ ਹੈ , ਅਜਿਹੀਆਂ ਮੰਡੀਆਂ ਨੂੰ ਵੀ ਖਰੀਦ ਲਈ ਹੋਲੀ ਹੋਲੀ ਬੰਦ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਣ ਦੀ ਸ਼ੂਰੁ ਕਰ ਦਿੱਤੀ ਗਈ ਹੈ।
ਇਥੇ ਇਹ ਵਰਨਣਯੋਗ ਹੈ ਕਿ ਪੰਜਾਬ ਰਾਜ ਵਿੱਚ ਹੁਣ ਤੱਕ 125 ਲੱਖ ਮੀਟ੍ਰਿਕ ਟਨ ਤੋਂ ਜ਼ਿਆਦਾ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।