
ਸਿਹਤ ਮੇਲੇ ਵਿਚ ਲੋਕਾਂ ਨੂੰ ਮੁਫਤ ਇਲਾਜ ਅਤੇ ਦਵਾਈਆਂ ਮੁਹਈਆ ਕਰਵਾਇਆ ਗਈਆਂ- ਡਾ ਤੇਜਵੰਤ
ਫਾਜ਼ਿਲਕਾ 22 ਅਪ੍ਰੈਲ 2022
ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ ਸਿਹਤ ਵਿਭਾਗ ਜਿਲਾ ਫਾਜ਼ਿਲਕਾ ਵਲੋਂ ਬਲਾਕ ਖੁਈ ਖੇੜਾ ਵਿਖੇ ਚੋਥਾ ਤੇ ਆਖਰੀ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੇਲੇ ਵਿੱਚ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਐਮ ਐਲ ਏ ਫ਼ਾਜ਼ਿਲਕਾ ਬੱਤੋਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ਼੍ਰੀ ਸਵਨਾ ਨੇ ਮੇਲੇ ਦਾ ਨਿਰੀਖਣ ਕਰਨ ਤੋਂ ਬਾਦ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਿਹਤ ਮੇਲੇ ਲਗਾਉਂਣ ਦਾ ਮੁੱਖ ਮਕਸਦ ਹੈ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਚਲ ਰਹੇ ਸਿਹਤ ਪ੍ਰੋਗਰਾਮ ਅਤੇ ਸਕੀਮਾਂ ਬਾਰੇ ਜਾਣਕਾਰੀ ਦੇਣਾ ਹੈ।ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਵੱਖ ਵੱਖ ਇਲਾਜ ਪੱਧਤੀਆਂ ਜਿਵੇਂ ਅੱਲੋਪਥੀ, ਹੋਮਓਪੈਥੀ ਆਯੁਰਵੈਦਿਕ, ਯੋਗਾ ਯੂਨਾਨੀ ਆਦਿ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਕਿਉਂਕਿ ਇਹਨਾਂ ਮੇਲਿਆਂ ਵਿਚ ਲੋਕ ਵੱਧ ਤੋਂ ਵੱਧ ਸ਼ਾਮਿਲ ਹੋ ਕੇ ਇਲਾਜ ਪੱਧਤੀਆ ਦਾ ਪੂਰਾ ਪੂਰਾ ਲਾਹਾ ਲੈ ਸਕਣ।
ਹੋਰ ਪੜ੍ਹੋ :- ਡੀ.ਬੀ.ਈ.ਈ. ਵੱਲੋਂ ਸਵੈ-ਰੋਜ਼ਗਾਰ ਲਈ ਲੋਨ ਮੇਲਾ 29 ਨੂੰ
ਡਾ ਤੇਜਵੰਤ ਸਿੰਘ ਢਿੱਲੋਂ ਨੇ ਦਸਿਆ ਕਿ ਇਸ ਮੌਕੇ ਤੇ ਸਾਰੀਆਂ ਇਲਾਜ ਪੱਧਤੀਆਂ ਦੇ ਵੱਖ ਵੱਖ ਸਟਾਲ ਲਗਾਏ ਗਏ ਸਨ ਤਾਂ ਜੋਂ ਹਰ ਕਿਸਮ ਦਾ ਇਲਾਜ ਇੱਕੋ ਜਗ੍ਹਾ ਤੇ ਮੁੱਹਈਆ ਕਰਾਇਆ ਜਾ ਸਕੇ। ਇਹਨਾਂ ਦੇ ਨਾਲ ਫੂਡ ਸੇਫਟੀ, ਡੇਂਗੂ ਮਲੇਰੀਆ, ਔਰਤਾਂ ਦੇ ਰੋਗਾਂ, ਦੰਦਾਂ ਦੇ ਰੋਗਾਂ ਅਤੇ ਅੱਖਾਂ ਦੇ ਰੋਗਾਂ ਦੇ ਜਾਂਚ ਲਈ ਵੀ ਅਲੱਗ ਤੋਂ ਪ੍ਰਬੰਧ ਕੀਤੇ ਗਏ ਸਨ।
ਇਸ ਮੌਕੇ ਤੇ ਸ਼੍ਰੀ ਦੀਪ ਕੰਬੋਜ ਹਲਕਾ ਇੰਚਾਰਜ ਅਬੋਹਰ ਆਮ ਆਦਮੀ ਪਾਰਟੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਓਹਨਾਂ ਨੇ ਸਮੂਹ ਸਟਾਫ਼ ਨੂੰ ਮੇਲੇ ਦੇ ਸੁਚੱਜੇ ਪ੍ਰਬੰਧ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਹਰ ਵੇਲੇ ਓਹਨਾਂ ਦੇ ਨਾਲ਼ ਹਨ। ਕਿਸੇ ਵੀ ਕਿਸਮ ਦੀ ਸਹਾਇਤਾ ਲਈ ਓਹਨਾਂ ਨਾਲ ਨਿੱਜੀ ਤੌਰ ਤੇ ਰਾਬਤਾ ਕਾਇਮ ਕੀਤਾ ਜਾਵੇ। ਅੱਜ ਇਸ ਮੇਲੇ ਵਿੱਚ 462 ਲੋਕਾਂ ਨੇਂ ਮਿਲ ਰਹੀਆਂ ਸਿਹਤ ਸੇਵਾਵਾਂ ਦਾ ਲਾਭ ਲਿਆ। ਇਸ ਮੇਲੇ ਵਿੱਚ 38 ਨਵੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਏ ਗਏ। ਮੇਲੇ ਵਿਚ ਟੈਲੀ ਮੇਡਿਸਿਨ, ਟੀਕਾਕਰਨ (ਕੋਵਿਡ) ਅਤੇ ਬਾਕੀ ਬੱਚਿਆਂ ਦੇ ਟੀਕੇ ਵੀ ਲਗਾਏ ਗਏ । ਐਸ ਐਮ ਓ ਡਾ ਰੋਹਿਤ ਗੋਇਲ ਨੇ ਆਏ ਹੋਏ ਮਹਿਮਾਨਾਂ ਅਤੇ ਲੋਕਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਖ਼ੁਈ ਖੇੜਾ ਦਾ ਸਟਾਫ਼ ਲੋਕਾਂ ਦੀ ਸੇਵਾ ਪੁਰੀ ਤਨਦੇਹੀ ਨਾਲ ਕਰਨ ਲਈ ਵਚਨ ਬੱਧ ਹੈ।
ਇਸ ਮੌਕੇ ਤੇ ਡਾ ਹੰਸਰਾਜ, ਡਾ ਚਰਨਪਾਲ, ਜ਼ਿਲ੍ਹਾ ਮਾਸ ਮੀਡੀਆ ਅਫਸਰ ਅਨਿਲ ਧਾਮੂ, ਡਾ ਗੋਰੀ ਸ਼ੰਕਰ, ਡਾ ਰਜਤ, ਡਾ ਪੰਕਜ, ਡਾ ਅਮਨ ਨਾਗਪਾਲ, ਡਾ. ਆਮਨਾ, ਸੁਸ਼ੀਲ ਕੁਮਾਰ ਬੀ ਈ ਈ, ਲਖਵਿੰਦਰ ਸਿੰਘ, ਰਾਜਿੰਦਰ ਕੁਮਾਰ ਐਸ ਆਈ, ਪੂਜਾ, ਸੁਖਦੇਵ ਸਿੰਘ ਬੀ ਸੀ ਸੀ ਵੀ ਹਾਜ਼ਿਰ ਸਨ।

English





