ਅੰਮ੍ਰਿਤਸਰ 08 ਮਾਰਚ 2022
ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਮਨਜਿੰਦਰ ਸਿੰਘ ਦੀ ਅਗਵਾਈ ਅਧੀਨ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਜ਼ਿਲ੍ਹਾ ਪੱਧਰ ,ਬਲਾਕ ਪੱਧਰ ਅਤੇ ਪਿੰਡ/ਵਾਰਡ ਪੱਧਰ ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ | ਸੰਯੁਕਤ ਰਾਸ਼ਟਰ ਵੱਲੋ ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦਾ ਥੀਮ Gender Equality Today for Sustainable Tomorrow ਵਜੋਂ ਮਨਾਇਆ ਜਾ ਰਿਹਾ ਹੈ |
ਹੋਰ ਪੜ੍ਹੇਂ :-ਚੋਣਾਂ ਦੀ ਗਿਣਤੀ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ-ਡਿਪਟੀ ਕਮਿਸ਼ਨਰ
ਇਸ ਮੌਕੇ ਤੇ ਬੀ.ਬੀ.ਕੇ.ਡੀ.ਏ.ਵੀ. ਕਾਲਜ ਫਾਰ ਵੂਮਨ ਦੇ ਪ੍ਰਿੰਸੀਪਲ ਮੈਡਮ ਮਿਸ ਪੁਸ਼ਪਿੰਦਰ ਵਾਲਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਕਾਲਜ ਵਿੱਚ ਪ੍ਰੇਰਨਾ ਦਾ ਇਕ ਫਿਲਮ ਦੀ ਸਕ੍ਰੀਨਿੰਗ ਕਰਵਾਈ ਗਈ |ਜਿਸ ਵਿੱਚ ਕਾਲਜ ਦੇ ਸਟਾਫ ਅਤੇ 100 ਤੋਂ ਵੱਧ ਵਿਦਿਆਰਥਣਾਂ ਨੇ ਭਾਗ ਲਿਆ ਗਿਆ|ਇਸ ਮੌਕੇ ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਹਰਸ਼ਾਛੀਨਾ, ਬਾਲ ਵਿਕਾਸ ਪ੍ਰੋਜੈਕਟ ਅਫਸਰ ਮਜੀਠਾ,ਬਾਲ ਵਿਕਾਸ ਪ੍ਰੋਜੈਕਟ ਅਫਸਰ ਅਜਨਾਲਾ ਵੀ ਮਜੂਦ ਸਨ| ਇਸ ਤਰਾਂ ਹੈਰੀਟੇਜ ਸਟ੍ਰੀਟ ਅੰਮ੍ਰਿਤਸਰ ਮਹਿਲਾ ਸਸ਼ਕਤੀ ਕਰਨ ਸਬੰਧੀ ਸੰਦੇਸ਼ਾ ਨੂੰ ਸਕ੍ਰੀਨ ਤੇ ਵੱਖ ਵੱਖ ਦ੍ਰਿਸ਼ ਦਿਖਾਏ ਗਏ ਜਿਸ ਵਿੱਚ ਉਹਨਾਂ ਵਲੋਂ ਵੱਖ ਵੱਖ ਖੇਤਰਾਂ ਵਿੱਚ ਕੀਤੇ ਸ਼ਲਾਘਾ ਯੋਗ ਕੰਮਾਂ ਬਾਰੇ ਦੱਸਿਆ ਗਿਆ| ਆਮ ਜਨਤਾ ਵੱਲੋ ਇਨ੍ਹਾਂ ਦ੍ਰਿਸ਼ਾ ਪ੍ਰਤੀ ਖਾਸ ਦਿਲਚਸਪੀ ਦਿਖਾਈ ਗਈ |
ਇਸ ਮੌਕੇ ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਵੇਰਕਾ ਅਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ ਅਰਬਨ –2 ਮਜੂਦ ਸਨ| ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬਲਾਕ ਪੱਧਰ ਤੇ ਵੱਖ ਵੱਖ ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਵੱਲੋ ਅੰਤਰਰਾਸਟਰੀ ਮਹਿਲਾ ਦਿਵਸ ਮਨਾਇਆ ਗਿਆ ਜਿਸ ਵਿੱਚ ਹਾਜ਼ਰ ਔਰਤਾਂ ਨੂੰ ਵਿਸ਼ਵ ਵਿੱਚ ਔਰਤਾਂ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਕੀਤੀਆਂ ਉਪਲਬਧੀਆਂ ਬਾਰੇ ਜਾਣੂ ਕਰਵਾਇਆ ਗਿਆ | ਇਨ੍ਹਾਂ ਪ੍ਰੋਗਰਾਮਾਂ ਵਿੱਚ ਔਰਤਾਂ ਨੂੰ ਆਪਣੀਆਂ ਬੱਚੀਆਂ ਨੂੰ ਹਰ ਖੇਤਰ ਦੀ ਸਿਖਿਆ ਲੈਣ ਲਈ ਪ੍ਰੇਰਿਤ ਕੀਤਾ ਗਿਆ | ਜ਼ਿਲ੍ਹਾ ਅੰਮ੍ਰਿਤਸਰ ਆਂਗਣਵਾੜੀ ਵਰਕਰਾਂ ਵਲੋਂ ਆਂਗਣਵਾੜੀ ਸੈਂਟਰ ਵਿੱਚ ਸਥਾਨਕ ਔਰਤਾਂ ਅਤੇ ਕਿਸ਼ੋਰੀਆਂ ਨਾਲ ਅੰਤਰਰਾਸਟਰੀ ਮਹਿਲਾ ਦਿਵਸ ਨੂੰ ਮਨਾਇਆ ਗਿਆ |ਇਸ ਮੌਕੇ ਤੇ ਆਂਗਣਵਾੜੀ ਵਰਕਰਾਂ ਵਲੋਂ ਪੋਸ਼ਣ ਕਿੱਟੀ ਆਯੋਜਨ ਕੀਤਾ ਗਿਆ ਜਿਸ ਵਿੱਚ‘ਵੱਖ ਵੱਖ ਪੋਸ਼ਟਿਕ ਵਿਅੰਜਨ ਦੀ ਪ੍ਰਦਰਸ਼ਨੀ ਲਗਾਈ ਗਈ |
ਇਸ ਮੌਕੇ ਤੇ ਔਰਤਾਂ ਅਤੇ ਕਿਸ਼ੋਰੀਆਂ ਵੱਲੋ ਗਿੱਧਾ,ਗੀਤ ਅਤੇ ਰੰਗੋਲੀ ਰਾਹੀਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਤੇ ਵੱਖ ਵੱਖ ਖੇਤਰਾਂ ਵਿੱਚ ਉਪਲਬਧੀ ਪ੍ਰਾਪਤ ਕਰਨ ਵਾਲਿਆਂ ਔਰਤਾਂ ਅਤੇ ਲੜਕੀਆਂ ਬਾਰੇ ਦੱਸਿਆ ਗਿਆ | ਇਸ ਮੌਕੇ ਤੇ ਆਂਗਣਵਾੜੀ ਸੈਂਟਰਾ ਦੀ ਗੁਬਾਰਿਆਂ ਅਤੇ ਫੁੱਲਾਂ ਨਾਲ ਸਜਾਵਟ ਕੀਤੀ ਗਈ |
ਅੰਤਰਰਾਸ਼ਟਰੀ ਮਹਿਲਾ ਦਿਵਸ ਵੱਖ ਵੱਖ ਤਸਵੀਰਾਂ

English






