ਸਕੂਲੀ ਬੱਚਿਆਂ ਲਈ ‘ਕਲਾ-ਉਤਸਵ 2022-23’ ਦਾ ਰਤਨ ਕਾਲਜ ਤੋਂ 12 ਅਕਤੂਬਰ ਨੂੰ ਕੀਤਾ ਜਾਵੇਗਾ ਆਗਾਜ਼ : ਜ਼ਿਲ੍ਹਾ ਸਿੱਖਿਆ ਅਫ਼ਸਰ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਐਸ ਏ ਐਸ ਨਗਰ 06 ਅਕਤੂਬਰ :- 

ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਨੁਸਾਰ ਦੇਸ਼ ਭਰ ਸਕੂਲੀ ਬੱਚਿਆਂ ਲਈ ‘ਕਲਾ-ਉਤਸਵ 2022-23’ ਦਾ ਆਗਾਜ਼ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਸੁਸ਼ੀਲ ਨਾਥ ਨੇ ਦੱਸਿਆ ਕਿ  ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਲਈ ਆਪਣੀ ਕਲਾ ਦੀ ਪ੍ਰਦਰਸ਼ਨੀ ਕਰਨ ਦਾ ਖੁੱਲ੍ਹਾ ਮੰਚ ਜ਼ਿਲ੍ਹਾ ਮੋਹਾਲੀ ਦੇ ਸਮੂਹ ਸਰਕਾਰੀ, ਪ੍ਰਾਈਵੇਟ,ਏਡਿਡ,ਲੋਕਲ ਬਾਡੀ,ਕੇਂਦਰੀ ਸਕੂਲਾਂ ਲਈ ਖੁੱਲ੍ਹਾ ਹੈ। ਵਿਦਿਆਰਥੀ ਆਪਣੀ ਐਂਟਰੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਦੇ ਦਿੱਤੇ ਗੂਗਲ ਆਨਲਾਈਨ ਐਂਟਰੀ ਫਾਰਮ ਨਾਲ ਆਪਣੀ ਨਾਮਜ਼ਦਗੀ ਦੇ ਚੁੱਕੇ ਹਨ ਅਤੇ ਇਹ ਜ਼ਿਲ੍ਹਾ ਪੱਧਰ ਤੇ ਮਿਤੀ 12 ਅਕਤੂਬਰ ਨੂੰ ਰਤਨ ਕਾਲਜ ਸੈਕਟਰ 78 ਸੋਹਾਣਾ (ਮੋਹਾਲੀ) ਵਿਖੇ ਕਰਵਾਏ ਜਾ ਰਹੇ ਹਨ। ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਸਿ ਡਾ. ਕੰਚਨ ਸ਼ਰਮਾਂ ਨੇ ਦੱਸਿਆ ਕਿ ਇਸ ‘ਕਲਾ-ਉਤਸਵ’ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ ਦਿੱਤੇ 10 ਈਵੈਂਟਸ ਵਿੱਚ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ।ਇਹ ਉਤਸਵ ਚਾਰ ਜ਼ਿਲ੍ਹਾ,ਜ਼ੋਨਲ,ਰਾਜ ਅਤੇ ਕੌਮੀ ਪੱਧਰ ਤੇ ਕਰਵਾਏ ਜਾਣਗੇ। ਵਿਦਿਆਰਥੀ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਨਾਲ਼-ਨਾਲ਼ ਆਪਣੇ ਅਤੇ ਹੋਰਨਾਂ ਵਿਦਿਆਰਥੀਆਂ ਦੇ ਵਿਰਸੇ ਨੂੰ ਜਾਣਨ ਦਾ ਵਧੀਆ ਮੰਚ ਹੈ।