ਖੇਡਾਂ ਵਤਨ ਪੰਜਾਬ ਦੀਆਂ: ਕਟਲੀ ਵੈਟਲੈਂਡ ‘ਤੇ ਰੋਇੰਗ ਤੇ ਕੈਕਿੰਗ ਕੈਨੋਇੰਗ ਦੇ ਸੂਬਾ ਪੱਧਰੀ ਮੁਕਾਬਲੇ 19 ਅਕਤੂਬਰ ਤੋਂ 

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਖੇਡਾਂ ਵਿੱਚ ਲਗਭਗ 400 ਦੇ ਕਰੀਬ ਵੱਖ-ਵੱਖ ਜ਼ਿਲ੍ਹਿਆਂ ਦੇ ਖ਼ਿਡਾਰੀ ਭਾਗ ਲੈਣਗੇ
ਖੇਡਾਂ ਸਬੰਧੀ ਪ੍ਰਬੰਧ ਮੁਕੰਮਲ 
ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਮੁਕਾਬਲਿਆਂ ਨੂੰ ਹੋਰ ਰੁਮਾਂਚਕ ਬਣਾਉਣ ਲਈ ਪੁੱਜਣ ਦਾ ਸੱਦਾ 
ਰੂਪਨਗਰ, 18 ਅਕਤੂਬਰ :-   
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਬਲਾਕ ਪੱਧਰ ਤੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਤੋਂ ਬਾਅਦ ਹੁਣ ਖਿਡਾਰੀਆਂ ਦੇ ਰਾਜ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਮੁਕਾਬਲਿਆਂ ਤਹਿਤ 19 ਅਕਤੂਬਰ ਤੋਂ 22 ਅਕਤੂਬਰ ਰੋਇੰਗ ਅਤੇ ਕੈਕਿੰਗ ਕੈਨੋਇੰਗ ਦੀਆਂ ਖੇਡਾਂ ਰੂਪਨਗਰ ਵਿਖੇ
ਸਤਲੁਜ ਦਰਿਆ ਦੇ ਕੰਢੇ ‘ਤੇ ਕਟਲੀ ਵੈਟਲੈਂਡ ‘ਤੇ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਸਬੰਧੀ ਸਬੰਧੀ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਜ਼ਿਲ੍ਹਾ ਰੂਪਨਗਰ ਵਿਖੇ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਲਗਭਗ 400 ਦੇ ਕਰੀਬ ਵੱਖ-ਵੱਖ ਜ਼ਿਲ੍ਹਿਆਂ ਦੇ ਖ਼ਿਡਾਰੀ ਭਾਗ ਲੈਣਗੇ ਤੇ ਇਹਨਾਂ ਖੇਡਾਂ ਦਾ ਜਾਇਜ਼ਾ ਖ਼ੁਦ ਖੇਡਾਂ ਅਤੇ ਯੁਵਕ ਸੇਵਾਵਾਂ, ਮੰਤਰੀ, ਪੰਜਾਬ, ਗੁਰਮੀਤ ਸਿੰਘ ਮੀਤ ਹੇਅਰ ਵੀ ਲੈਣਗੇ।
ਇਹਨਾਂ ਮੁਕਾਬਲਿਆਂ ਤਹਿਤ 19 ਅਕਤੂਬਰ ਨੂੰ ਅੰਡਰ 14 ਲੜਕੇ ਲੜਕੀਆਂ ਦੇ ਰੋਇੰਗ ਸਿੰਗਲ ਸਕਲ, ਡਬਲ ਸਕਲ, ਪੇਅਰ, ਆਰ 4, 500 ਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ।
ਇਸ ਦੇ ਨਾਲ ਨਾਲ ਅੰਡਰ 14, 21 ਅਤੇ 21-40 ਉਮਰ ਵਰਗ ਦੇ ਕੈਕਿੰਗ ਕੇ 1, ਕੇ 2, ਕੇ 3, ਕੇ 4, 500 ਮੀਟਰ ਦੇ ਮੁਕਾਬਲੇ ਅਤੇ ਕੈਨੋਇੰਗ ਸੀ 1, ਸੀ 2, 500 ਮੀਟਰ ਦੇ ਮੁਕਾਬਲੇ ਕਰਵਾਏ ਜਾਣਗੇ।
ਇਹਨਾਂ ਮੁਕਾਬਲਿਆਂ ਸਬੰਧੀ ਹਰ ਪੱਧਰ ਉੱਤੇ ਪੁੱਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ਖਿਡਾਰੀਆਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦੇ ਵੀ ਪੁੱਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਇਹ ਖੇਡਾਂ  ਜਾਣਗੀਆਂ।
ਉਨਾਂ ਦੱਸਿਆ ਕਿ ਕਿ ਜ਼ਿਲ੍ਹੇ ਵਿੱਚ ਇਹ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਬਹੁਤ ਰੁਮਾਂਚ ਨਾਲ ਭਰੇ ਦੇਖਣ ਨੂੰ ਮਿਲਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਨ੍ਹਾਂ ਮੁਕਾਬਲਿਆਂ ਨੂੰ ਹੋਰ ਰੁਮਾਂਚਕ ਬਣਾਉਣ ਲਈ ਪਹੁੰਚਣ ਦਾ ਸੱਦਾ ਦਿੱਤਾ।