ਬਰਨਾਲਾ, 09 ਅਗਸਤ ;-
ਪਸ਼ੂਆਂ ਵਿੱਚ ਪਾਏ ਜਾ ਰਹੇ ਵਾਇਰਸ ਲੰਪੀ ਸਕਿੱਨ (ਐਲ.ਐਸ.ਡੀ) ਤੋਂ ਬਚਾਅ, ਇਸ ਤੋਂ ਪ੍ਰਭਾਵਿਤ ਪਸ਼ੂਆਂ ਦੇ ਇਲਾਜ ਅਤੇ ਇਸਦੀ ਐਮਰਜੈਂਸੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਪਸ਼ੂ ਪਾਲਣ ਵਿਭਾਗ ਬਰਨਾਲਾ ਵੱਲੋਂ ਲੰਪੀ ਸਕਿੱਨ ਡੀਸੀਜ਼ (Lumpy Skin Disease) ਕੰਟਰੋਲ ਰੂਮ ਦਾ ਗਠਨ ਕੀਤੀ ਗਿਆ ਹੈ।
ਇਸ ਸਬੰਧੀ ਡਿਪਟੀ ਡਾਇਰੈਕਟਰ, ਪਸੂ ਪਾਲਣ , ਬਰਨਾਲਾ ਨੇ ਦੱਸਿਆ ਕਿ ਡਾ. ਕਰਮਜੀਤ ਸਿੰਘ, ਏ.ਡੀ. ਬਰਨਾਲਾ (ਫੋਨ ਨੰ. 95011-18071) ਕੰਟਰੋਲ ਰੂਮ ਦੇ ਜ਼ਿਲ੍ਹਾ ਨੋਡਲ ਅਫ਼ਸਰ ਹੋਣਗੇ। ਵਧੇਰੇ ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਕੰਟਰੋਲ ਹੇਠ ਤਿੰਨ ਟੀਮਾਂ ਦਾ ਬਣਾਈਆਂ ਗਈਆਂ ਹਨ। ਜ਼ਿਲ੍ਹਾ ਪੱਧਰੀ ਟੀਮ ਜਿਸ ਵਿੱਚ ਡਾ. ਪ੍ਰੀਤਮਹਿੰਦਰਪਾਲ ਸਿੰਘ, ਵੀ.ਓ. ਪੌਲੀਕਲੀਨਿਕ ਬਰਨਾਲਾ ( ਫੋਨ ਨੰ. 99150-82282), ਡਾ. ਅਸ਼ੋਕ ਕੁਮਾਰ, ਵੀ.ਓ. ਠੀਕਰੀਵਾਲ (ਫੋਨ ਨੰ. 94176-38048), ਡਾ. ਰਮਨਦੀਪ ਕੌਰ, ਵੀ.ਓ. ਪੌਲੀਕਲੀਨਿਕ ਬਰਨਾਲਾ (ਫੋਨ ਨੰ. 98884-80320), ਬਲਾਕ ਪੱਧਰੀ ਟੀਮ ਸਹਿਣਾ ਜਿਸ ਵਿੱਚ ਡਾ. ਅਭਿਨੀਤ ਕੌਰ, ਵੀ.ਓ. ਤਪਾ (ਫੋਨ ਨੰ. 94642-15753), ਡਾ. ਅਰੁਨਦੀਪ ਸਿੰਘ ਵੀ.ਓ. ਪੱਖੋਕੇ (ਫੋਨ ਨੰ. 98721-81583) ਅਤੇ ਬਲਾਕ ਪੱਧਰੀ ਟੀਮ ਮਹਿਲ ਕਲਾਂ ਜਿਸ ਵਿੱਚ ਡਾ. ਬਰਿੰਦਰ ਸਿੰਘ, ਵੀ.ਓ. ਕੁਰੜ (ਫੋਨ ਨੰ. 99149-65302), ਡਾ. ਚਰਨਜੀਤ ਸਿੰਘ ਵੀ.ਓ. ਮਹਿਲ ਕਲਾਂ (ਫੋਨ ਨੰ. 99151-31158) ਹੋਣਗੇ।
ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ, ਡਾ ਲਖਬੀਰ ਸਿੰਘ ਨੇ ਕਿਹਾ ਕਿ ਪਸ਼ੂ ਪਾਲਕ ਆਪਣੀ ਲੋੜ ਅਨੁਸਾਰ ਸਬੰਧਿਤ ਨੰਬਰਾਂ ਉੱਤੇ ਸੰਪਰਕ ਕਰਨ।

English






