ਫਾਜਿਲਕਾ 16 ਸਤੰਬਰ
ਡਿਪਟੀ ਕਮਿਸ਼ਨਰ-ਕਮ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਫਾਜਿਲਕਾ ਡਾ ਹਿਮਾਂਸੂ ਅਗਰਵਾਲ ਦੇ ਦਿਸ਼ਾ ਨਿਰਦੇਸ਼ਾ ਹੇਠ ਜ਼ਿਲ੍ਹਾ ਰੈਡ ਕਰਾਸ ਸੋਸਇਟੀ, ਫਾਜਿਲਕਾ ਵੱਲੋ ਸ੍ਰੀ ਰਾਮ ਕ੍ਰਿਪਾ
ਸੇਵਾ ਸੰਘ ਅਤੇ ਲਾਈਨਜ ਕਲੱਬ ਦੇ ਸਹਿਯੋਗ ਨਾਲ ਮੈਗਾ ਖੂਨਦਾਨ ਕੈਂਪ 17 ਸਤੰਬਰ 2022 ਤੋਂ 1 ਅਕਤੂਬਰ 2022 ਤੱਕ(ਪੁਰਾਣੇ ਸਿਵਲ ਹਸਪਤਾਲ ਸਾਹਮਣੇ ਪ੍ਰਤਾਪ ਬਾਗ ਫਾਜਿਲਕਾ) ਲਗਾਏ ਜਾ ਰਹੇ ਹਨ।ਇਹ ਜਾਣਕਾਰੀ ਸਕੱਤਰ ਜਿਲ੍ਹਾ ਰੈਡ ਕਰਾਸ ਸੋਸਾਇਟੀ ਫਾਜਿਲਕਾ ਸ੍ਰੀ ਪਰਦੀਪ ਗਖੜ ਵੱਲੋਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ ਖੂਨਦਾਨ ਕੈਂਪ ਸਵੇਰੇ 10 ਵਜੇ ਤੋਂ 1 ਵਜੇ ਤੱਕ ਲਗਾਇਆ ਜਾਵੇਗਾ। ਉਨ੍ਹਾਂ ਲੋਕਾਂ ਤੋਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੂਨਦਾਨ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਿੰਦਗੀ ਨੂੰ ਬਚਾਇਆ ਜਾ ਸਕੇ।

English






