ਰੋਜਗਾਰ  ਕੈਪ  ਵਿਚ  26 ਪ੍ਰਾਰਥੀਆਂ  ਦੀ ਚੋਣ  ਹੋਈ

news makahni
news makhani

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗੁਰਦਾਸਪੁਰ , 26 ਅਕਤੂਬਰ 2021

ਪੰਜਾਬ ਸਰਕਾਰ ਦੇ ਮਿਸ਼ਨ ਰੈਡ ਸਕਾਈ ਦੇ ਤਹਿਤ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) –ਨੋਡਲ ਅਫ਼ਸਰ ਮਿਸ਼ਨ ਰੈਡ ਸਕਾਈ ਗੁਰਦਾਸਪੁਰ  ਦੀ ਪ੍ਰਧਾਨਗੀ  ਹੇਠ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਬਲਾਕ-ਬੀ, ਕਮਰਾ ਨੰ: 217 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ , ਗੁਰਦਾਸਪੁਰ ਵਿਖੇ ਰੋਜਗਾਰ –ਕਮ- ਪਲੇਸਮੈਂਟ /ਸਵੈ ਰੋਜਗਾਰ ਕੈਂਪ ਲਗਾਇਆ ਗਿਆ ਹੈ ।

ਹੋਰ ਪੜ੍ਹੋ :-ਸੋਨੀ ਵੱਲੋਂ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਫੌਗਿੰਗ ਦੀ ਕਾਰਵਾਈ ਹੋਰ ਤੇਜ਼ ਕਰਨ ਦੇ ਹੁਕਮ

ਮਿਸ਼ਨ ਰੈਡ ਸਕਾਈ ਦੇ ਅਧੀਨ ਜ਼ਿਲ੍ਹਾ ਗੁਰਦਾਸਪੁਰ ਵਿਖੇ ਚੱਲ ਰਹੇ ਓਟ ਸੈਂਟਰ ਤੋਂ ਵੱਖ-ਵੱਖ ਅਧਿਕਾਰੀਆਂ ਵਲੋਂ ਜਿਹੜੇ Drug Abuse Victims ਨੂੰ ਸ਼ਨਾਖਤ ਕੀਤਾ ਗਿਆ ਸੀ, ਮੇਲੇ ਦੇ ਵਿੱਚ ਉਹਨਾਂ ਅਧਿਕਾਰੀਆਂ ਵਲੋਂ Drug Abuse Victims ਨੂੰ ਸ਼ਾਮਲ ਕਰਵਾਇਆ ਗਿਆ । ਰੋਜਗਾਰ –ਕਮ-ਪਲੇਸਮੈਂਟ ਕੈਂਪ ਵਿੱਚ ਵਾਹੋ ਸਮਾਰਟ ਸਲੂਸਨਲ ਅਤੇ  Quikr HR ਕੰਪਨੀ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਵਲੋਂ ਮੇਲੇ ਵਿੱਚ ਹਿੱਸਾ ਲਿਆ ਗਿਆ । ਰੋਜਗਾਰ ਮੇਲੇ ਦੌਰਾਨ ਕੁੱਲ 48 ਪ੍ਰਾਰਥੀ ਸ਼ਾਮਲ ਹੋਏ ਸਨ ਅਤੇ ਮੌਕੇ ਤੇ ਮੌਜੂਦ 26 ਪ੍ਰਾਰਥੀਆਂ ਨੂੰ  ਆਫਰ ਲੈਟਰ ਦਿੱਤੇ ਗਏ ।

ਜ਼ਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ 01 ਨਵੰਬਰ , 2021 ਨੂੰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ , ਬਲਾਕ –ਬੀ, ਕਮਰਾ ਨੰ : 217 ਜ਼ਿਲ੍ਹਾ ਪ੍ਰਬੰਧਕੀ  ਕੰਪਲੈਕਸ , ਗੁਰਦਾਸਪੁਰ ਵਿਖੇ  ਰੋਜਗਾਰ /ਸਵੈ –ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ । ਪਲੇਸਮੈਂਟ /ਸਵੇ ਦੇ ਕੈਂਪ ਵਿੱਚ Waho Smart Soultions ਅਤੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਵਲੋਂ ਮੇਲੇ ਵਿੱਚ ਹਿੱਸਾ ਲਿਆ ਜਾਵੇਗਾ ।

ਅਠਵੀ ਤੋਂ ਗਰੇਜੁਏਸ਼ਨ ਪਾਸ ਯੋਗਤਾ ਵਾਲੇ ਚਾਹਵਾਣ ਪ੍ਰਾਰਥੀ ਮੇਲੇ ਵਿੱਚ ਹਿੱਸਾ ਲੈ ਸਕਦੇ ਹਨ । ਕੰਪਨੀ ਵਲੋਂ ਰੋਜਗਾਰ ਮੇਲੇ ਵਿੱਚ ਹਾਜ਼ਰ ਹੋਣ ਵਾਲੇ ਪ੍ਰਾਰਥੀਆਂ ਦੀ ਮੌਕੇ ਤੇ ਇੰਟਰਵਿਉ ਲਈ ਜਾਵੇਗੀ ਅਤੇ ਪਾਰਥੀਆਂ ਨੂੰ ਆਫਰ ਲੈਟਰ ਜਾਰੀ ਕੀਤੇ ਜਾਣਗੇ ਅਤੇ ਜਿਹੜੇ ਪ੍ਰਾਰਥੀ ਸਵੈ-ਰੋਜਗਾਰ ਕਰਨ ਦੇ ਲਈ ਲੋਨ ਲੈਣ ਦੇ ਚਾਹਵਾਨ ਹਨ ਉਹਨਾਂ ਪ੍ਰਾਰਥੀਆਂ ਦੇ ਮੌਕੇ ਤੇ ਬੈਂਕ ਦੇ ਅਧਿਕਾਰੀ ਵਲੋਂ ਲੋਨ ਫਾਰਮ ਭਰਨ ਵਿੱਚ ਮਦਦ ਕੀਤੀ ਜਾਵੇਗੀ । ਪ੍ਰਾਰਥੀ ਪਹਿਲੀ ਨਵੰਬਰ, 2021 ਨੂੰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ , ਕਮਰਾ ਨੰ: 217-218 ਜ਼ਿਲ੍ਹਾ ਪ੍ਰਬੰਧਕੀ  ਕੰਪਲੈਕਸ , ਗੁਰਦਾਸਪੁਰ ਵਿਖੇ ਸਵੇਰੇ 10-00 ਵਜੇ ਪਹੁੰਚਣ ।