ਬਲੂਆਣਾ, ਫਾਜ਼ਿਲਕਾ, 6 ਮਈ 2022
ਬਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਵੱਲੋਂ ਹਲਕੇ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨ ਲਈ ਪੁਰਜ਼ੋਰ ਯਤਨ ਕੀਤੇ ਜਾ ਰਹੇ ਹਨ।ਵਿਧਾਇਕ ਬਲੂਆਣਾ ਵੱਲੋਂ ਹਲਕਾ ਬਲੂਆਣਾ ਦੇ ਪਿੰਡ ਕੇਰਾਖੇੜਾ ਵਿਚ ਪੈਂਦੇ ਫਾਟਕ ਨੰਬਰ 44 ਨੂੰ ਰੇਲਵੇ ਵੱਲੋਂ ਬੰਦ ਕਰਨ ਨੂੰ ਲੈ ਕੇ ਪਿੰੰਡ ਵਾਸੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦੇ ਨਿਪਟਾਰੇ ਲਈ ਰੇਲ ਵਿਭਾਗ ਅੰਬਾਲਾ ਡਿਵੀਜਨ ਦੇ ਡਿਵੀਜਨਲ ਰੇਲਵੇ ਮੈਨੇਜਰ ਸ੍ਰੀ ਗੁਰਿੰਦਰ ਮੋਹਨ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਫਾਟਕ ਦੇ ਬੰਦ ਹੋਣ ਨਾਲ ਪਿੰਡ ਦੇ ਵਸਨੀਕ ਕਾਫੀ ਪ੍ਰਭਾਵਿਤ ਹੋਣਗੇ, ਇਸ ਕਰਕੇ ਫਾਟਕ ਨੂੰ ਬੰਦ ਨਾ ਕਰਵਾਉਣ ਸਬੰਧੀ ਡੀ.ਆਰ.ਐਮ ਨੂੰ ਪੱਤਰ ਸੌਂਪਿਆ ਗਿਆ।
ਹੋਰ ਪੜ੍ਹੋ :-ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਵਲੋਂ ‘ 75ਵੇਂ ਆਜ਼ਾਦੀ ਦਿਵਸ-ਆਜ਼ਾਦੀ ਕਾ ਅੰਮ੍ਰਿਤ ਮਹਉਤਸ਼ਵ’ ਦੇ ਸਬੰਧ ਵਿਚ ਅਧਿਕਾਰੀਆਂ ਨਾਲ ਮੀਟਿੰਗ
ਇਸ ਮੌਕੇ ਵਿਧਾਇਕ ਬਲੂਆਣਾ ਸ੍ਰੀ ਅਮਨਦੀਪ ਸਿੰਘ ਨੂੰ ਰੇਲ ਵਿਭਾਗ ਅੰਬਾਲਾ ਡਿਵੀਜਨ ਦੇ ਡਿਵੀਜਨਲ ਰੇਲਵੇ ਮੈਨੇਜਰ ਸ੍ਰੀ ਗੁਰਿੰਦਰ ਮੋਹਨ ਸਿੰਘ ਵੱਲੋਂ ਵਿਸ਼ਵਾਸ ਦਵਾਇਆ ਕਿ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮੁਸ਼ਕਲ ਦਾ ਜਲਦ ਤੋਂ ਜਲਦ ਹਲ ਕਰਵਾਇਆ ਜਾਵੇਗਾ।
ਵਿਧਾਇਕ ਬਲੂਆਣਾ ਸ੍ਰੀ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਹਦਾਇਤਾਂ ਪ੍ਰਾਪਤ ਹੋਈਆਂ ਹਨ ਕਿ ਹਲਕਿਆਂ ਦਾ ਵਿਕਾਸ ਕਰਨ ਵਿਚ ਕੋਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਵਸਨੀਕਾਂ ਨੂੰ ਕੋਈ ਮੁਸ਼ਕਲ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਆਦੇਸ਼ਾਂ ਮੁਤਾਬਕ ਹਲਕੇ ਦੀਆਂ ਸਮੱਸਿਆਵਾਂ ਦਾ ਹਲ ਕਰਵਾਉਣ ਲਈ ਉਹ ਨਿਰੰਤਰ ਕਾਰਜਸ਼ੀਲ ਹਨ ਤੇ ਉਹ ਪਿੰਡ ਦੇ ਵਸਨੀਕਾਂ ਨੂੰ ਪੇਸ਼ ਆਉਂਦੀਆਂ ਮੁਸ਼ਕਲਾਂ ਦਾ ਨਿਪਟਾਰਾ ਕਰਨ ਲਈ ਵਚਨਬੱਧ ਹਨ।

English






