ਨੈਸ਼ਨਲ ਪਲਸ ਪੋਲੀਓ ਰਾਊਂਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ

ਨੈਸ਼ਨਲ ਪਲਸ ਪੋਲੀਓ ਰਾਊਂਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ
ਨੈਸ਼ਨਲ ਪਲਸ ਪੋਲੀਓ ਰਾਊਂਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਜਾਗਰੂਕਤਾ ਰੈਲੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਸਿਵਲ ਸਰਜਨ ਡਾ ਵਿਜੇ ਕੁਮਾਰ ਵਲੋਂ ਪੋਸਟਰ ਰਿਲੀਜ਼

ਗੁਰਦਾਸਪੁਰ, 25  ਫਰਵਰੀ 2022

ਸਿਵਲ ਸਰਜਨ ਡਾ ਵਿਜੈ ਕੁਮਾਰ ਦੀ ਪ੍ਰਧਾਨਗੀ ਹੇਠ 27 ਫਰਵਰੀ ਤੋਂ 1 ਮਾਰਚ ਤੱਕ ਨੈਸ਼ਨਲ ਪਲਸ ਪੋਲੀਓ ਰਾਊਂਡ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਨਰਸਿੰਗ ਸਕੂਲ ਦੇ ਬੱਚਿਆਂ ਦੀ ਰੈਲੀ ਕੱਢੀ ਗਈ। ਇਸ ਮੋਕੇ ਸਿਵਲ ਸਰਜਨ ਡਾ ਵਿਜੇ ਕੁਮਾਰ ਨੇ ਪੋਸਟਰ ਵੀ ਰਿਲੀਜ਼ ਕੀਤਾ ।

ਹੋਰ ਪੜ੍ਹੋ :-ਤਿੰਨ ਰੋਜ਼ਾ ਪਲਸ ਪੋਲੀਓ ਮੁਹਿੰਮ 27 ਫਰਵਰੀ ਤੋਂ: ਕੁਮਾਰ ਸੌਰਭ ਰਾਜ

ਜ਼ਿਲ੍ਹਾ ਟੀਕਾਕਰਨ ਅਫਸਰ ਡਾ ਅਰਵਿੰਦ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ 27ਫਰਵਰੀ  ਤੋਂ 1ਮਾਰਚ ਤਕ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਲਈ ਜਾਗਰੂਕ ਕਰਨ ਲਈ ਮਾਈਕਿੰਗ ਵੀ ਕਰਵਾਈ ਜਾ ਰਹੀ ਹੈ  ਉਨ੍ਹਾਂ  ਉਨ੍ਹਾਂ ਦੱਸਿਆ ਕਿ 27ਫਰਵਰੀ ਨੂੰ ਪਲਸ ਪੋਲੀਓ ਬੂਥਾਂ ਉਪਰ ਅਤੇ 28 ਫਰਵਰੀ 1 ਮਾਰਚ ਨੂੰ ਘਰ ਘਰ ਜਾ ਕੇ 0ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ ਉਨ੍ਹਾਂ ਦੱਸਿਆ ਕਿ ਇਹ ਪੋਲੀਓ ਬੂੰਦਾਂ ਝੁੱਗੀਆਂ ਝੌਂਪੜੀਆਂ ਸਲੱਮ ਏਰੀਆ ਅਤੇ ਭਠਿਆਂ   ਦੇ 0 ਤੋਂ 5ਸਾਲ ਦੇ ਬੱਚਿਆਂ ਨੂੰ ਵੀ ਪਿਲਾਈਆਂ ਜਾਣਗੀਆਂ ।

ਇਸ ਸਮੇਂ ਸਹਾਇਕ ਸਿਵਲ ਸਰਜਨ ਡਾ ਭਾਰਤ ਭੂਸ਼ਨ, ਡਿਪਟੀ ਮੈਡੀਕਲ ਕਮਿਸ਼ਨਰ ਡਾ ਰੋਮੀ ਰਾਜਾ, ਜ਼ਿਲਾ ਡੈਂਟਲ ਸਿਹਤ ਅਫਸਰ ਡਾ ਸ਼ੈਲਾ , ਡਿਪਟੀ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਕਮਲਜੀਤ ਐਲ ਐਚ ਵੀ ਅਤੇ ਨਰਸਿੰਗ ਸਕੂਲ ਦਾ ਸਟਾਫ ਵੀ ਹਾਜ਼ਰ ਸਨ।