ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਸੰਨ, ਕਾਂਗਰਸ ਦੀ ਸੋਚੀ ਸਮਝੀ ਚਾਲ : ਮਨਜਿੰਦਰ ਸਿੰਘ ਸਿਰਸਾ

MANJINDER SINGH SIRSA
Arvind Kejriwal’s lies exposed with demand of Rs. 1 lakh crore from Centre by Bhagwant Mann : Manjinder Singh Sirsa

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਚੰਡੀਗੜ੍ਹ, 5 ਜਨਵਰੀ  2022

ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਵਿਚ ਅੱਜ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਸੁਰੱਖਿਆ ਵਿਚ ਸੰਨ ਲੱਗਣ ਨੇ ਸਾਬਤ ਕੀਤਾ ਕਿ ਕਾਂਗਰਸ ਯੋਜਨਾਬੱਧ ਤਰੀਕੇ ਨਾਲ ਸਾਨੁੰ ਬਦਨਾਮ ਕਰਨਾ ਚਾਹੁੰਦੀ ਸੀ ਤੇ ਚਾਹੁੰਦੀ ਹੈ।

ਹੋਰ ਪੜ੍ਹੋ :-ਮਜੀਠੀਆ ਡਰੱਗ ਮਾਮਲਾ- ਕੈਪਟਨ ਵਾਂਗ ਬਾਦਲਾਂ ਨਾਲ ਨੂਰਾ-ਕੁਸ਼ਤੀ ਖੇਡ ਰਹੇ ਹਨ ਚੰਨੀ ਅਤੇ ਰੰਧਾਵਾ

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਕਾਂਗਰਸ ਨੇ 1980ਵਿਆਂ ਵਿਚ ਵੀ ਇਹੀ ਕੀਤਾ ਸੀ ਪਹਿਲਾਂ ਸਾਨੂੰ ਅਤਿਵਾਦੀ ਕਹਿ ਕੇ ਬਦਨਾਮ ਕਰਦੀ ਹੈ ਤੇ ਫਿਰ ਸਾਨੁੰ ਮਾਰ ਮੁਕਾਉਣ ਦਾ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਦਾ ਏਜੰਡਾ ਸਾਰੀ ਦੁਨੀਆਂ ਵਿਚ ਸਾਨੁੰ ਬਦਨਾਮ ਕਰਨਾ ਹੈ ਜਿਸ ਵਾਸਤੇ ਉਹ ਪੂਰੀ ਯੋਜਨਾਬੰਦੀ ਨਾਲ ਕੰਮ ਕਰਦੀ ਹੈ। ਉਹਨਾਂ ਕਿਹਾ ਕਿ ਜੋ ਪਾਕਿਸਤਾਨ ਅਤੇ ਆਈ ਐਸ ਆਈ ਚਾਹੁੰਦੀ ਹੈ ਕਿ ਸਾਡਾ ਟਕਰਾਅ ਹੋਵੇ, ਉਸ ਏਜੰਡੇ ਨੁੰ ਕਾਂਗਰਸ ਲਾਗੂ ਕਰ ਰਹੀ ਹੈ।

ਸਰਦਾਰ ਸਿਰਸਾ ਨੇ ਕਿਹਾ ਕਿ ਉਹ ਹੈਰਾਨ ਹਨ ਕਿ ਕਾਂਗਰਸ ਇਹ ਸੋਚਦੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਿਰਫ ਇਕ ਪਾਰਟੀ ਦੇ ਪ੍ਰਧਾਨ ਮੰਤਰੀ ਹਨ। ਉਹਨਾਂ ਕਿਹਾ ਕਿ ਮੈਂ ਆਪਣੇ ਕਿਸਾਨ ਭਰਾਵਾਂ ਤੇ ਪੰਜਾਬੀਆਂ ਨੁੰ ਹੱਥ ਜੋੜ ਕੇ ਇਹ ਬੇਨਤੀ ਕਰਦਾ ਹਾਂ ਕਿ ਉਹ ਸੋਚਣ ਕਿ ਸਾਨੁੰ ਕਿਸ ਤਰੀਕੇ ਬਦਨਾਮ ਕੀਤਾ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜੋ ਸੁਰੱਖਿਆ ਵਿਚ ਸੰਨ ਲੱਗੀ ਹੈ, ਉਹ ਕਾਂਗਰਸ ਨੇ ਲਗਵਾਈ ਹੈ ਤੇ ਇਸ ਵਾਸਤੇ ਤਰੀਕੇ ਨਾਲ ਕੰਮ ਕੀਤਾ। ਉਹਨਾਂ ਕਿਹਾ ਕਿ ਯੋਜਨਾਬੰਦੀ ਨਾਲ ਹੀ ਲੋਕਾਂ ਨੁੰ ਪ੍ਰਧਾਨ ਮੰਤਰੀ ਦੇ ਰੂਟ ਵਾਲੀਆਂ ਸੜਕਾਂ ‘ਤੇ ਲਿਆਂਦਾ ਗਿਆ ਤਾਂ ਜੋ ਨੁਕਸਾਨ ਪਹੁੰਚਾਇਆ ਜਾ ਸਕੇ।

ਉਹਨਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਦੂਰਅੰਦੇਸ਼ੀ ਸੋਚ ਨੁੰ ਸਲਾਮ ਕਰਦੇ ਹਨ ਤੇ ਧੰਨਵਾਦ ਕਰਦੇ ਹਨ।

ਉਹਨਾਂ ਕਿਹਾ ਿਕ ਉਹ ਫਿਰ ਤੋਂ ਪੰਜਾਬ ਦੇ ਲੋਕਾਂ ਨੁੰ ਅਪੀਲ ਕਰਦੇ ਹਨ ਕਿ ਜਿਸ ਤਰੀਕੇ ਪੰਜਾਬੀਆਂ ਨੁੰ ਟਕਰਾਅ ਵਾਲੇ ਮਾਹੌਲ ਵਿਚ ਧੱਕਿਆ ਜਾ ਰਿਹਾ ਹੈ, ਇਹ ਕਾਂਗਰਸ ਦੀ ਸੋਚੀ ਸਮਝਦੀ ਸਾਜ਼ਿਸ਼ ਹੈ ਜਿਸਦੇ ਬਲਬੂਤੇ ਕਾਂਗਰਸ ਸੱਤਾ ਹਾਸਲ ਕਰਨਾ ਚਾਹੁੰਦੀਹੈ। ਉਹਨਾਂ ਕਿਹਾ ਕਿ ਪਾਕਿਸਤਾਨ ਤੇ ਆਈ ਐਸ ਆਈ ਦੇ ਏਜੰਡੇ ਨੁੰ ਲਾਗੂ ਕਰਨ ਵਾਲੀ ਕਾਂਗਰਸ ਕਿੰਨੀ ਖਤਰਨਾਕ ਹੋ ਸਕਦੀ ਹੈ, ਇਸਦਾ ਅੰਦਾਜ਼ਾ ਸਹਿਜ਼ੇ ਹੀ ਲਗਾਇਆ ਜਾ ਸਕਦਾ ਹੈ।