ਫਾਜਿਲਕਾ 16 ਸਤੰਬਰ :-
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫ਼ਾਜ਼ਿਲਕਾ ਵਿੱਚ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਅਤੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਾਜ਼ਿਲਕਾ ਸ ਕੁਲਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਰੈੱਡ ਰਿਬਨ ਕਲੱਬ ਆਈਟੀਆਈ ਫਾਜ਼ਿਲਕਾ ਵੱਲੋਂ ਕੁਇੱਜ਼ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸੱਤ ਟਰੇਡਾਂ ਦੀਆਂ ਟੀਮਾਂ ਨੇ ਭਾਗ ਲਿਆ ਇਸ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਸ੍ਰੀ ਮੰਗਤ ਕੁਮਾਰ ਜੀ ਈ ਓ ਫਾਜ਼ਿਲਕਾ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਦਾ ਸਵਾਗਤ ਪ੍ਰਿੰਸੀਪਲ ਸ੍ਰੀ ਹਰਦੀਪ ਕੁਮਾਰ ਜੀਆਈ ਸਰਦਾਰ ਅੰਗਰੇਜ ਸਿੰਘ ਜੀਆਈ ਸ੍ਰੀ ਮਦਨ ਲਾਲ ਜੀਆਈ ਸ੍ਰੀ ਰਮੇਸ਼ ਕੁਮਾਰ ਸ੍ਰੀ ਸਚਨ ਗੁਸਾਈਂ , ਸੁਭਾਸ਼ ਕੁਮਾਰ ਅੰਮ੍ਰਿਤਪਾਲ ਸੁਪਰਡੈਂਟ ਜਤਿੰਦਰ ਵਰਮਾ ਅਤੇ ਸਰਦਾਰ ਬਲਜਿੰਦਰ ਸਿੰਘ ਨੇ ਬੁੱਕੇ ਦੇ ਕੇ ਕੀਤਾ।
ਸ੍ਰੀ ਮੰਗਤ ਰਾਮ ਜੀ ਈ ਓ ਫ਼ਾਜ਼ਿਲਕਾ ਨੇ ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਆਪਣਾ ਇਕ ਟੀਚਾ ਮਿਥਣਾ ਚਾਹੀਦਾ ਹੈ ਤਾਂ ਹੀ ਅਸੀਂ ਸਫਲ ਹੋ ਸਕਦੇ ਹਾਂ ਕਵਿਜ਼ ਮੁਕਾਬਲੇ ਵਿਚ ਕਵਿਜ਼ ਮਾਸਟਰ ਦੀ ਭੂਮਿਕਾ ਪ੍ਰੋਗਰਾਮ ਅਫਸਰ ਸ ਗੁਰਜੰਟ ਸਿੰਘ ਨੇ ਜੱਜ ਦੀ ਭੂਮਿਕਾ ਸ ਜਸਵਿੰਦਰ ਸਿੰਘ ਅਤੇ ਸ੍ਰੀ ਰੋਹਿਤ ਕੁਮਾਰ ਨੇ ਨਿਭਾਈ ਇਹ ਸਾਰਾ ਪ੍ਰੋਗਰਾਮ ਸਰਦਾਰ ਅੰਗਰੇਜ ਸਿੰਘ ਸ੍ਰੀਮਤੀ ਨਵਜੋਤ ਕੌਰ ਸ੍ਰੀ ਰਾਕੇਸ਼ ਕੁਮਾਰ ਦੀ ਅਗਵਾਈ ਵਿਚ ਹੋਇਆ। ਕਵਿੱਜ ਮੁਕਾਬਲੇ ਵਿਚ ਪਹਿਲਾ ਸਥਾਨ ਮਕੈਨਿਕ ਮੋਟਰ ਵਹੀਕਲ ਟਰੇਡ ਨੇ ਪ੍ਰਾਪਤ ਕੀਤਾ ਦੂਸਰਾ ਸਥਾਨ ਪਲੰਬਰ ਟ੍ਰੇਡ ਅਤੇ ਤੀਸਰਾ ਸਥਾਨ ਵੈਲਡਰ ਟਰੇਡ ਦੇ ਸਿੱਖਿਆਰਥੀਆਂ ਨੇ ਪ੍ਰਾਪਤ ਕੀਤਾ ਪਹਿਲੇ ਸਥਾਨ ਤੇ ਆਈ ਟੀਮ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਵੇਗੀ ਜਿਸ ਤਹਿਤ ਸਿਖਿਆਰਥੀ ਆਕਾਸ਼ਦੀਪ ਅਜੇ ਕੁਮਾਰ ਬਿਕਰਮਜੀਤ ਸਿੰਘ ਅਰਸ਼ਦੀਪ ਸਿੰਘ ਭਾਗ ਲੈਣਗੇ ਇਨਾਮ ਵੰਡ ਸਮਾਰੋਹ ਦੌਰਾਨ ਈ ਓ ਫਾਜ਼ਿਲਕਾ ਸ੍ਰੀ ਮੰਗਤ ਕੁਮਾਰ ਨੇ ਆਪਣੇ ਸ਼ੁਭ ਹੱਥਾਂ ਨਾਲ ਸਿਖਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਅਤੇ ਜੇਤੂਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ।
ਯੁਵਕ ਸੇਵਾਵਾਂ ਵਿਭਾਗ ਤੋਂ ਸ੍ਰੀ ਅੰਕਤ ਕਟਾਰੀਆ ਨੇ ਵੀਡੀਓ ਕਾਲਿੰਗ ਰਾਹੀਂ ਇਸ ਪ੍ਰੋਗਰਾਮ ਦਾ ਜਾਇਜ਼ਾ ਲਿਆ।ਸਿਖਿਆਰਥੀ ਸੰਦੀਪ ਕੁਮਾਰ ਅਤੇ ਮੁਕੇਸ਼ ਕੁਮਾਰ ਟਰੇਡ ਵਾਇਰਮੈਨ ਨੇ ਪੂਰੀ ਸੰਸਥਾ ਵਿੱਚੋਂ ਪਹਿਲਾ ਸਥਾਨ ਸ਼ਿਵਾਨੀ ਨੇ ਦੂਸਰਾ ਸਥਾਨ ਅਤੇ ਤਨੁਜ ਕੁਮਾਰ ਵਾਇਰਮੈਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਪ੍ਰੋਗਰਾਮ ਵਿੱਚ ਸ੍ਰੀ ਨਾਰਾਇਣ ਕੁਮਾਰ ਨੂੰ ਬੈਸਟ ਐੱਨਐੱਸਐੱਸ ਵਾਲੰਟੀਅਰ ਦੇ ਤੌਰ ਤੇ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ ਇਸ ਪ੍ਰੋਗਰਾਮ ਚ ਹੋਰਨਾਂ ਤੋਂ ਇਲਾਵਾ ਸ੍ਰੀ ਸਚਿਨ ਗੁਸਾਈਂ ਸ੍ਰੀ ਵਿਨੋਦ ਕੁਮਾਰ ਸ੍ਰੀਮਤੀ ਰਜਨੀ ਬਾਲਾ ਸ੍ਰੀਮਤੀ ਸੁਰਿੰਦਰ ਕੌਰ ਅਤੇ ਸ੍ਰੀਮਤੀ ਦਵਿੰਦਰ ਕੌਰ ਮੈਡਮ ਪੱਲਵੀ ਰਾਏ ਸਾਹਿਬ ਆਦਿ ਹਾਜ਼ਰ ਸਨ

English






