ਗੁਰਦਾਸਪੁਰ 23 ਮਈ :- ਸਥਾਨਕ ਪੰਚਾਇਤ ਭਵਨ ਗੁਰਦਾਸਪੁਰ ਵਿਖੇ ਰੀਜਨਲ ਸੈਂਟਰ ਮੈਗਸੀਪਾ ਜਲੰਧਰ ਵੱਲੋ ਗਰੁੱਪ ਬੀ ਅਤੇ ਗਰੁੱਪ ਸੀ ਦੇ ਕਰਮਚਾਰੀਆ ਦੀ 12 ਦਿਨਾਂ ਦੀ ਟਰੇਨਿੰਗ ਸਵੇਰੇ 9-00 ਵਜੇ ਸੁਰੂ ਕਰਵਾਈ ਗਈ । ਇਸ ਟਰੇਨਿੰਗ ਵਿੱਚ ਵੱਖ ਵੱਖ ਵਿਭਾਗਾਂ ਦੇ ਕਰਮਚਾਰੀ ਸਾਮਲ ਹੋਏ । ਇਸ ਟਰੇਨਿੰਗ ਦੀ ਸੁਰੂਆਤ ਕਰਦਿਆ ਡਾ; ਐਸ ਪੀ ਜੋਸੀ –ਰਿਜਨਲ ਪ੍ਰੋਜੈਕਟ ਡਾਇਰੈਕਟਰ ਰੀਜਨਲ ਸੈਟਰ ਮੈਗਸੀਪਾ ਜਲੰਧਰ , ਪ੍ਰੋਫੈਸਰ ਜੀਵਨਜੋਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਗੁਰਦਾਸਪੁਰ , ਡਾ; ਰਿਸੀ ਪ੍ਰੋਫੈਸਰ ਅਤੇ ਸ੍ਰੀ ਦਵਿੰਦਰ ਸਿੰਘ ,ਭੂਮੀ ਰੱਖਿਆ ਅਫਸਰ ਧਾਰੀਵਾਲ ਨੋਡਲ ਅਫਸਰ ਅਤੇ ਵੱਖ ਵੱਖ ਵਿਭਾਗਾ ਅਧਿਕਾਰੀ ਕਰਮਚਾਰੀ ਹਾਜਰ ਹੋਏ । ਇਸ ਮੌਕੇ ਤੇ ਡਾ; ਐਸ. ਪੀ ਜੋਸ਼ੀ ਨੇ ਦੱਸਿਆ ਕਿ ਇਸ ਟਰੇਨਿੰਗ ਕੈਪ ਵਿੱਚ ਜਿੰਨ੍ਹਾ ਅਧਿਕਾਰੀਆ /ਕਰਮਚਾਰੀਆਂ ਦੀ ਸਰਵਿਸ 5-6 ਸਾਲ ਹੋਈ ਹੈ ,ਉਹਨਾਂ ਕਰਮਚਾਰੀਆਂ ਨੂੰ ਇਸ ਟਰੇਨਿੰਗ ਕੈਪ ਵਿੱਚ ਟਰੇਨਿੰਗ ਕਰਨ ਲਈ ਹਾਜਰ ਹੋਏ । ਇਸ ਟਰੇਨਿੰਗ ਕੈਪ ਵਿੱਚ ਟਰੇਨਿੰਗ ਲੈਣ ਲਈ ਆਏ ਵੱਖ ਵੱਖ ਅਧਿਕਾਰੀਆ ਅਤੇ ਕਰਮਚਾਰੀਆਂ ਨੂੰ ਆਪਣੇ ਵਿਭਾਗਾਂ ਦੇ ਕੰਮਾਂ ਨੂੰ ਇਮਾਨਦਾਰੀ ਅਤੇ ਲਗਨ ਨਾਲ ਕਰਨ ਸਬੰਧੀ ਦੱਸਿਆ । ਇਹ ਟਰੇਨਿੰਗ ਕੈਪ ਹਰ ਰੋਜ ਸਵੇਰੇ 9-00 ਵਜੇ ਤੋ ਲੈ ਸਾਮ 4-00 ਵਜੇ ਤਕ 12 ਦਿਨਾ ਲਈ ਚਲਾਇਆ ਜਾਵੇਗਾ ।

English






