ਤਾਜ਼ਾ ਅਤੇ ਗੁਣਵੱਤਾ ਭਰਪੂਰ ਵਸਤੂਆਂ ਦਾ ਸੇਵਨ ਕਰਨ ਦੀ ਕੀਤੀ ਗਈ ਅਪੀਲ
ਫਿਰੋਜ਼ਪੁਰ 22 ਮਾਰਚ 2022
ਡਾ: ਰਜਿੰਦਰ ਅਰੌੜਾ, ਸਿਵਲ ਸਰਜਨ, ਫਿਰੋਜ਼ਪਰ, ਅਤੇ ਡਾ: ਅਮਿਤ ਜੋਸ਼ੀ ਡੈਜੀਗਨੇਟਿਡ ਅਫਸਰ (ਫੂਡ ਸੇਫਟੀ) ਦੇ ਦਿਸ਼ਾ ਨਿਰਦੇਸ਼ਾ ਅਧੀਨ ਸ਼੍ਰੀ ਹਰਵਿੰਦਰ ਸਿੰਘ, ਫੂਡ ਸੇਫਟੀ ਅਫਸਰ ਵੱਲੋਂ ਮੱਖੂ ਵਿਖੇ ਜਾਗਰੂਕ ਕੈਂਪ ਲਗਾਇਆ ਗਿਆ। ਜਿਸ ਦੇ ਤਹਿਤ ਫੂਡ ਬਿਜ਼ਨਿਸ ਅਪਰੇਟਰਾਂ ਨੂੰ ਕੰਮ ਸ਼ੁਰੂ ਕਰਨ ਤੇ ਰਜਿਸਟੇ੍ਰਸ਼ਨ ਅਤੇ ਲਾਇੰਸੈਂਸ ਬਣਾਉਣ ਬਾਰੇ ਦੱਸਿਆ ਗਿਆ।
ਹੋਰ ਪੜ੍ਹੋ :-ਤਲਵੰਡੀ ਭਾਈ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ
ਇਸ ਮੌੌਕੇ ਫੂਡ ਸੇਫਟੀ ਅਫਸਰ ਨੇ ਦੱਸਿਆ ਕਿ ਜਿਲ੍ਹਾ ਫਿਰੋੋਜ਼ਪੁਰ ਨਾਲ ਸਬੰਧਤ ਕੋਈ ਵੀ ਦੁਕਾਨਦਾਰ ਜਿਸ ਕੋਲ ਫੂਡ ਰਜਿਸਟੇ੍ਰਸ਼ਨ ਜਾਂ ਲਾਇਸੈਂਸ ਨਹੀਂ ਹੈ ਤਾਂ ਉਹ ਐਫ.ਐਸ.ਐਸ.ਏ.ਆਈ. ਦੀ ਵੈਬਸਾਇਟ ਤੇ ਜਾ ਕੇ ਆਪਣੀ ਰਜਿਸਟੇ੍ਰਸ਼ਨ ਜਾਂ ਲਾਇਸੈਂਸ ਅਪਲਾਈ ਕਰ ਸਕਦਾ ਹੈ। ਇਸ ਮੌਕੇ ਫੂਡ ਸੇਫਟੀ ਅਫਸਰ ਵੱਲੋ ਸਾਫ—ਸਫਾਈ ਵੱਲ ਖਾਸ ਧਿਆਨ ਦੇਣ ਦੀ ਹਦਾਇਤ ਕੀਤੀ ਅਤੇ ਦੁਕਾਨਦਾਰਾ ਨੂੰ ਫੂਡ ਸੇਫਟੀ ਸਟੈਡਰਡ ਐਕਟ 2006 ਦੇ ਤਹਿਤ ਬਿੱਲ ਬੁੱਕ ਤੇ ਲਾਇੰਸਸ/ ਰਜਿਸਟ੍ਰੇਸ਼ਨ ਨੰਬਰ ਜ਼ਰੂਰ ਲਿਖਿਆ ਜਾਵੇ ਅਤੇ ਸਲਾਨਾ ਰਿਟਰਨ ਫੂਡ ਸੇਫਟੀ ਲਾਇੰਸਸ/ ਰਜਿਸਟ੍ਰੇਸ਼ਨ ਤੇ ਅੱਪਲੋਡ ਕੀਤੀ ਜਾਵੇ ਵਧੇਰੇ ਜਾਣਕਾਰੀ ਲਈ (ਮਮਮ।ਰਿਤਫਰਤ।ਤਿਤ਼ਜ।ਪਰਡ।ਜਅ) ਤੇ ਚੈੱਕ ਕੀਤਾ ਜਾਵੇ।
ਉਨ੍ਹਾਂ ਆਮ ਜਨਤਾ ਨੂੰ ਜਾਗਰੂਕ ਕਰਨ ਲਈ ਕਿਹਾ ਕਿ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਤਾਜਾ ਬਣੀਆਂ ਅਤੇ ਗੁਣਵੱਤਾ ਭਰਪੂਰ ਵਸਤੂਆਂ ਦੀ ਹੀ ਖਰੀਦਣ। ਉਨ੍ਹਾਂ ਦੁਕਾਨਦਾਰਾ ਨੂੰ ਨੋ ਤੰਬਾਕੂ ਦੇ ਦੁਕਾਨਾ ਵਿੱਚ ਬੋਰਡ ਲਗਵਾਉਣ ਅਤੇ 18 ਸਾਲ ਦੀ ਉਮਰ ਤੋਂ ਘੱਟ ਬੱਚਿਆ ਨੂੰ ਤੰਬਾਕੂ ਪਦਾਰਥ ਦੇਣ ਤੋ ਇਨਕਾਰੀ ਕਰਨ ਲਈ ਵੀ ਕਿਹਾ।

English






