SBI ਗਾਹਕ ਧਿਆਨ ਦੇਣ! ਹੁਣ ਇਹ ਕੰਮ ਕਰਨ ਨਾਲ ਮਿਲੇਗੀ 3 ਚੀਜ਼ਾਂ ਦੀ ਜਾਣਕਾਰੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਦੇਸ਼ ਦਾ ਸਭ ਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਆਫ ਇੰਡੀਆ ਨੇ ਆਪਣੀਆਂ ਆਨਲਾਇਨ ਸੇਵਾਵਾਂ ਸਬੰਧੀ ਜਾਣਕਾਰੀ ਦਿੱਤੀ ਹੈ। SBI ਨੇ ਦਸਿਆ ਕਿ ਤੁਹਾਨੂੰ ਆਪਣਾ ਮੋਬਾਇਲ ਨੰਬਰ ਬੈਂਕ ਖਾਤੇ ਨਾਲ ਜੋੜਨ ਨਾਲ ਖਾਤੇ ਸਬੰਧੀ ਵੱਖ-ਵੱਖ ਜਾਣਕਾਰੀ ਘਰ ਬੈਠੇ ਮਿਲ ਸਕੇਗੀ। ਇਸ ਤੋਂ ਇਲਾਵਾ ਬੈਂਕ ਆਪਣੀਆਂ ਨਵੀਂ ਸਰਵਿਸਿਜ਼ ਨੂੰ ਸ਼ੁਰੂ ਕਰਵਾਉਣ ਅਤੇ ਪੁਰਾਣੀਆਂ ਨੂੰ ਬੰਦ ਕਰਵਾਉਣ ਦੀ ਜਾਣਕਾਰੀ SMS ਅਤੇ ਈ-ਮੇਲ ਰਾਹੀਂ ਗਾਹਕਾਂ ਨੂੰ ਦੇਵੇਗਾ।

ਐਸਬੀਆਈ ਨੇ ਟਵਿਟਰ ਜ਼ਰੀਏ ਦੱਸਿਆ ਕੀ ਬੈਂਕ ਖਾਤੇ ਨੂੰ ਈ-ਮੇਲ ਤੇ ਮੋਬਾਇਲ ਨੰਬਰ ਨਾਲ ਅਟੈਚ ਕਰਨ ‘ਤੇ ਤੁਹਾਨੂੰ ਓਟੀਪੀ (ਵਨ ਟਾਇਮ ਪਾਸਵਰਡ), PIN ਐਕਟੀਵੇਸ਼ਨ ਨਾਲ ਜੁੜ ਮੈਸਿਜ ਆਸਾਨੀ ਨਾਲ ਮਿਲੇਗੀ। ਤੁਹਾਨੂੰ ਬੈਂਕ ਅਕਾਊਂਟ ਸਟੇਟਮੈਂਟ ਅਤੇ ਬੈਂਕ ਸਬੰਧੀ ਸਾਰੀਆਂ ਜਾਣਕਾਰੀ ਮਿਲਦੀ ਰਹੇਗੀ।

ਆਪਣਾ ਮੋਬਾਇਲ ਨੰਬਰ ਬੈਂਕ ਨਾਲ ਰਜਿਸਟਰਡ ਕਰਨ ਲਈ www.onlinesbi.com ‘ਤੇ ਲਾਗਇਨ ਕਰੋ। ਲਾਗਇਨ ਤੋਂ ਬਾਅਦ ਹੋਮਪੇਜ ਉਪਰ ‘ਮਾਇ ਅਕਾਊਂਟ ਐਂਡ ਪ੍ਰੋਫਾਇਲ ਟੈਬ’ ਵਿਚ ਪ੍ਰੋਫਾਇਲ ’ਤੇ ਕਲਿਕ ਕਰੋ। ਪ੍ਰੋਫਾਇਲ ਟੈਬ ਵਿਚ ਪਰਸਨਲ ਡਿਟੇਲਸ/ਮੋਬਾਇਲ ਉਪਰ ਕਲਿਕ ਕਰੋ। ਇਸ ਤੋਂ ਬਾਅਦ ਤੁਹਾਨੂੰ ਪ੍ਰੋਫਾਇਲ ਪਾਸਵਰਡ ਪਾਉਣਾ ਹੋਵੇਗਾ। ਪ੍ਰੋਫਾਇਲ ਪਾਸਵਰਡ ਅਤੇ ਲਾਗਇਨ ਪਾਸਵਰਡ ਦੋਵੇਂ ਵੱਖ-ਵੱਖ ਹਨ। ਪ੍ਰੋਫਾਇਲ ਪਾਸਵਰਡ ਪਾਉਣ ਤੋਂ ਬਾਅਦ ਮੋਬਾਇਲ ਨੰਬਰ ਅਤੇ ਈ-ਮੇਲ ID ਦਿਸੇਗੀ।

ਜੇਕਰ ਤੁਹਾਡੇ ਕੋਲ ਇੰਟਰਨੈੱਟ ਬੈਕਿੰਗ ਸੇਵਾ ਨਹੀਂ ਤਾਂ ਵੀ ਤੁਸੀਂ ਇਕ ਹੋਰ ਤਰੀਕੇ ਨਾਲ ਮੋਬਾਇਲ ਨੰਬਰ ਅਪਡੇਟ ਕਰ ਸਕਦੇ ਹੋ। ਸਭ ਤੋਂ ਪਹਿਲਾਂ ਐਸਬੀਆਈ ਬੈਂਕ ਦੇ ਏਟੀਐਮ ਵਿਚ ਜਾਕੇ ਰਜਿਸਟ੍ਰੇਸ਼ਨ ਆਪਸ਼ਨ ‘ਤੇ ਟੈਪ ਕਰੋ ਅਤੇ ਏਟੀਐਮ ਪਿੰਨ ਪਾਉ। ਇਸ ਤੋਂ ਬਾਅਦ ਮੋਬਾਇਲ ਨੰਬਰ ਰਜਿਸਟ੍ਰੇਸ਼ਨ ਫਾਰਮ ਵਿਚ ਜਾਕੇ ਆਪਣੇ ਮੋਬਾਇਲ ਨੰਬਰ ਆਪਸ਼ਨ ਵਿਚ ਟੈਪ ਕਰੋ। ਆਪਣਾ ਪੁਰਾਣਾ ਮੋਬਾਇਲ ਨੰਬਰ ਦਰਜ ਕਰਕੇ ਨਵਾਂ ਮੋਬਾਇਲ ਨੰਬਰ ਭਰੋ। ਤੁਹਾਡੇ ਪੁਰਾਣੇ ਨੰਬਰ ਉਤੇ ਓਟੀਪੀ (ਵਨ ਟਾਇਮ ਪਾਸਵਰਡ) ਆਵੇਗਾ। ਇਸ SMS ਨੂੰ 4 ਘੰਟੇ ਅੰਦਰ ਮੈਸੇਜ ਵਿਚ ਆਏ ਨੰਬਰ ਨੂੰ ਦਿੱਤੇ ਫਾਰਮੈਟ ਵਿਚ ਭੇਜ ਦਿਉ। ਅਜਿਹਾ ਕਰਨ ਨਾਲ ਤੁਹਾਡਾ ਮੋਬਾਇਲ ਨੰਬਰ ਅਪਡੇਟ ਹੋ ਜਾਵੇਗਾ।