ਆਈਟੀਆਈ ਬਰਨਾਲਾ ਦੀਆਂ ਸਿਖਿਆਰਥਣਾਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ ਮੱਲਾਂ ਮਾਰੀਆਂ

Zone level competitions
ਆਈਟੀਆਈ ਬਰਨਾਲਾ ਦੀਆਂ ਸਿਖਿਆਰਥਣਾਂ ਨੇ ਜ਼ੋਨ ਪੱਧਰੀ ਮੁਕਾਬਲਿਆਂ ’ਚ ਮੱਲਾਂ ਮਾਰੀਆਂ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਪਿ੍ਰੰਸੀਪਲ ਵੱਲੋਂ ਸਿਖਿਆਰਥਣਾਂ ਦੀ ਹੌਸਲਾ ਅਫਜ਼ਾਈ

ਬਰਨਾਲਾ, 9 ਮਈ 2022

ਪਟਿਆਲਾ ਜ਼ੋਨ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਵੱਖ ਵੱਖ ਆਈਟੀਆਈਜ਼ ਦੇ ਕਰਵਾਏ ਗਏ ਸੱਭਿਆਚਾਰਕ ਮੁਕਾਬਲਿਆਂ ’ਚੋਂ ਸਰਕਾਰੀ ਆਈਟੀਆਈ ਬਰਨਾਲਾ (ਲੜਕੀਆਂ) ਦੀਆਂ ਸਿਖਿਆਰਥਣਾਂ ਵੱਲੋਂ ਵੀ ਭਾਗ ਲਿਆ ਗਿਆ। ਇਨਾਂ ਮੁਕਾਬਿਲਆਂ ’ਚ ਆਈਟੀਆਈ ਬਰਨਾਲਾ ਨੇ ਸੋਲੋ ਡਾਂਸ ’ਚ ਪਹਿਲਾ ਸਥਾਨ, ਸਕਿੱਟ ’ਚ ਦੂਜਾ ਸਥਾਨ, ਗਿੱਧੇ ’ਚ ਦੂਜਾ ਸਥਾਨ ਹਾਸਲ ਕੀਤਾ।

ਹੋਰ ਪੜ੍ਹੋ :-ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ 6.66 ਕਰੋੜ ਰੁਪਏ ਦਾ ਲਾਭ ਮੁਹੱਈਆ ਕਰਵਾਇਆ-ਡਿਪਟੀ ਕਮਿਸ਼ਨਰ

ਇਸ ਦੌਰਾਨ ਵਿਭਾਗ ਵੱਲੋਂ ਕਰਵਾਈਆਂ ਗਈਆਂ ਜ਼ੋਨ ਪੱਧਰੀ ਖੇਡਾਂ ’ਚ ਬਰਨਾਲਾ ਆਈਟੀਆਈ ਨੇ 400 ਮੀਟਰ ’ਚ ਪਹਿਲਾ ਸਥਾਨ ਤੇ 800 ਮੀਟਰ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਸਿਖਿਆਰਥਣ ਅਮਨਵੀਰ ਕੌਰ ਨੇ ਲੰਬੀ ਛਾਲ ’ਚ ਪਹਿਲਾ ਸਥਾਨ ਹਾਸਲ ਕੀਤਾ।

ਇਸ ਮੌਕੇ ਆਈਟੀਆਈ ਬਰਨਾਲਾ ਪੁੱਜਣ ’ਤੇ ਪਿ੍ਰੰਸੀਪਲ ਕਮਲਦੀਪ ਸਿੰਘ ਨੇ ਜੇਤੂ ਸਿਖਿਆਰਥੀਆਂ ਨੂੰ ਸਨਮਾਨ ਪੱਤਰ ਦਿੱਤੇ। ਇਸ ਮੌਕੇ ਇੰਚਾਰਜ ਰਵਨੀਤ ਕੌਰ, ਹਰਦੀਪ ਕੌਰ, ਸਰਬਜੀਤ ਕੌਰ ਤੇ ਸਮੂਹ ਸਟਾਫ ਹਾਜ਼ਰ ਸੀ।