ਆਪਣੀ ਜਮੀਨ ਵਿਚੋਂ ਰੇਤ ਦੀ ਮਾਈਨਿੰਗ ਕਰਵਾਉਣ ਦੇ ਚਾਹਵਾਨ 31 ਅਗਸਤ ਤੱਕ ਦੇ ਸਕਦੇ ਹਨ ਅਰਜੀ

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਜ਼ਿਲ੍ਹਾ ਮਾਈਨਿੰਗ ਅਫਸਰ ਦਫਤਰ ਵਿਚ ਜਮ੍ਹਾਂ ਕਰਵਾਈ ਜਾ ਸਕਦੀ ਹੈ ਅਰਜੀ

 ਫਾਜ਼ਿਲਕਾ 18 ਅਗਸਤ :- 

            ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਫਾਜਿਲਕਾ ਵਿਖੇ ਜਮੀਨ ਮਾਲਕ ਆਪਣੀ ਜਮੀਨ ਵਿੱਚੋਂ ਰੇਤੇ ਦੀ ਮਾਈਨਿੰਗ ਕਰਵਾਉਣ ਦਾ ਚਾਹਵਾਨ ਹੈ ਤਾਂ ਉਹ ਆਪਣੀ ਪ੍ਰਤੀ ਬੇਨਤੀ 31 ਅਗਸਤ 2022 ਤੱਕ ਹਰ ਪੱਖੋਂ ਮੁਕੰਮਲ ਕਰਦੇ ਹੋਏ ਜਮ੍ਹਾਂ ਕਰਵਾ ਸਕਦੇ ਹਨ। ਇਹ ਜਾਣਕਾਰੀ ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਇਨਿੰਗ ਅਫਸਰ, ਇੰਜੀ: ਵਿਨੋਦ ਕੁਮਾਰ ਸੁਥਾਰ ਨੇ ਦਿੱਤੀ।

        ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਇਨਿੰਗ ਅਫਸਰ ਨੇ ਦੱਸਿਆ ਕਿ ਰੇਤੇ ਦੀ ਮਾਈਨਿੰਗ ਕਰਵਾਉਣ ਦੇ ਜਮੀਨ ਮਾਲਕ ਆਪਣੀ ਪ੍ਰਤੀ ਬੇਨਤੀ ਸਮੇਤ ਮਾਲ ਰਿਕਾਰਡ ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਈਨਿੰਗ ਅਫਸਰ, ਜਲ ਨਿਕਾਸ ਉਸਾਰੀ ਮੰਡਲ ਫਿਰੋਜਪੁਰ ਐਟ ਫਾਜਿਲਕਾ  ਵਿਖੇ ਜਮ੍ਹਾਂ ਕਰਵਾਉਣ ਤਾਂ ਜੋ ਮਾਈਨਿੰਗ ਸਾਈਟਸ ਨੂੰ ਜਿਲ੍ਹਾ ਸਰਵੇ ਰਿਪੋਰਟ ਵਿਚ ਸ਼ਾਮਿਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਮੀਨ ਮਾਲਕ ਆਪਣੀ ਪ੍ਰਤੀ ਬੇਨਤੀ ਡੀ.ਸੀ. ਕੰਪਲੈਕਸ, ਤੀਜੀ ਮੰਜਿਲ, ਸੀ-ਬਲਾਕ ਦੇ ਦਫਤਰ ਕਾਰਜਕਾਰੀ ਇੰਜੀਨੀਅਰ-ਕਮ-ਜਿਲ੍ਹਾ ਮਾਈਨਿੰਗ ਅਫਸਰ, ਜਲ ਨਿਕਾਸ ਉਸਾਰੀ ਮੰਡਲ ਫਿਰੋਜਪੁਰ ਐਟ ਫਾਜਿਲਕਾ, ਰੂਮ ਨੰ 402 ਵਿਖੇ ਜਮ੍ਹਾਂ ਕਰਵਾ ਸਕਦੇ ਹਨ।

 

ਹੋਰ ਪੜ੍ਹੋ :-  23 ਤੋਂ 26 ਅਗਸਤ 2022 ਤੱਕ ਬਲਾਕ ਪੱਧਰ `ਤੇ ਪਲੇਸਮੈਂਟ ਕੈਂਪਾਂ ਦਾ ਆਯੋਜਨ