ਪੀ.ਐਸ.ਪੀ.ਸੀ.ਐਲ. ਨੇ 8.63 ਕਰੋੜ ਰੁਪਏ ਦੀ ਲਾਗਤ ਵਾਲੀ ‘ਕਿਫਾਇਤੀ ਐਲ.ਈ.ਡੀ. ਬਲਬ ਯੋਜਨਾ’ ਦੀ ਸ਼ੁਰੂਆਤ ਕੀਤੀ: ਏ.ਵੇਣੰੂ ਪ੍ਰਸਾਦ
ਚੰਡੀਗੜ, 4 ਸਤੰਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ 8.63 ਕਰੋੜ ਰੁਪਏ ਦੀ ਲਾਗਤ ਵਾਲੀ ਇੱਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਉਦੇਸ਼ ਗਰੀਬੀ ਰੇਖਾ ਤੋਂ ਹੇਠਾਂ (ਬੀ.ਪੀ.ਐਲ.), ਐਸ.ਸੀ. ਅਤੇ ਬੀ.ਸੀ. ਵਰਗਾਂ ਨਾਲ ਸਬੰਧਤ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਣਾ ਹੈ।
ਇਸ ਸਬੰਧੀ ਵੇਰਵੇ ਦਿੰਦਿਆਂ ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ. ਸ੍ਰੀ ਏ. ਵੇਣੰੂ ਪ੍ਰਸਾਦ ਨੇ ਦੱਸਿਆ ਕਿ ‘ਕਿਫਾਇਤੀ ਐਲ.ਈ.ਡੀ. ਬਲਬ ਯੋਜਨਾ’ ਦੇ ਅਨੁਸਾਰ ਇਕ ਕਿਲੋਵਾਟ ਤੱਕ ਦੇ ਮਨਜ਼ੂਰਸੁਦਾ ਬਿਜਲੀ ਸਬਸਿਡੀ ਦਾ ਲਾਭ ਲੈਣ ਵਾਲੇ ਬੀ.ਪੀ.ਐਲ., ਐਸ.ਸੀ. ਅਤੇ ਬੀ.ਸੀ. ਵਰਗਾਂ ਦੇ ਯੋਗ ਖਪਤਕਾਰਾਂ ਨੂੰ ਸਿਰਫ 30 ਰੁਪਏ ਵਿੱਚ 2 ਐਲ.ਈ.ਡੀ. ਬਲਬ ਮੁਹੱਈਆ ਕਰਵਾਏ ਜਾਣਗੇ।
ਇਸ ਸਕੀਮ ਦੇ ਲਾਭ ਬਾਰੇ ਦੱਸਦਿਆਂ ਸੀ.ਐਮ.ਡੀ. ਨੇ ਕਿਹਾ ਕਿ ਇਹ ਐਲ.ਈ.ਡੀ. ਬਲਬ 80-90 ਫੀਸਦੀ ਤੱਕ ਬਿਜਲੀ ਦੀ ਬਚਤ ਕਰਨਗੇ ਅਤੇ ਲੰਬੇ ਸਮੇਂ (20,000 ਘੰਟੇ) ਤੱਕ ਚੱਲਣਗੇ। ਵਾਤਾਵਰਣ ਅਨੁਕੂਲ ਹੋਣ ਤੋਂ ਇਲਾਵਾ ਇਹਨਾਂ ਵਿਚ ਅੱਗ ਲੱਗਣ ਦੀ ਕੋਈ ਸੰਭਾਵਨਾ ਨਹੀਂ ਹੈ।
ਸੀ.ਐਮ.ਡੀ. ਨੇ ਇਹ ਵੀ ਕਿਹਾ ਕਿ ਖਪਤਕਾਰ ਸਬੰਧਤ ਪੀ.ਐਸ.ਪੀ.ਸੀ.ਐਲ. ਦਫ਼ਤਰ ਨਾਲ ਸੰਪਰਕ ਕਰਕੇ ਅਤੇ ਮੌਜੂਦਾ ਬਿੱਲ, ਪਛਾਣ ਪੱਤਰ ਅਤੇ ਇੱਕ ਸੈਲਫ ਅੰਡਰਟੇਕਿੰਗ ਜਮਾਂ ਕਰਵਾ ਕੇ ਉਪਰੋਕਤ ਸਕੀਮ ਦਾ ਲਾਭ ਲੈ ਸਕਦੇ ਹਨ। ਬੀ.ਪੀ.ਐਲ., ਐਸ.ਸੀ. ਅਤੇ ਬੀ.ਸੀ. ਵਰਗਾਂ ਦੇ ਉਪਭੋਗਤਾ ਜਿਨਾਂ ਦਾ ਲੋਡ ਇਕ ਕਿਲੋਵਾਟ ਤੱਕ ਹੈ, ਪ੍ਰਤੀ ਮਹੀਨਾ 200 ਯੂਨਿਟ ਬਿਜਲੀ ਦੀ ਰਿਆਇਤ ਪ੍ਰਾਪਤ ਕਰ ਸਕਦੇ ਹਨ। ਇਸ ਅਧਾਰ ’ਤੇ ਸਾਲ 2019-20 ਲਈ ਪੀ.ਐਸ.ਈ.ਆਰ.ਸੀ. ਵਲੋਂ ਮਨਜ਼ੂਰਸ਼ੁਦਾ ਬਿਜਲੀ ਸਬਸਿਡੀ 1598.47 ਕਰੋੜ ਰੁਪਏ ਹੈ।

English






