ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਤਹਿਤ 20-32022 ਤੱਕ ਕੋਵਿਡ -19 ਕਾਰਨ ਹੋਈਆਂ ਮੋਤਾਂ ਸਬੰਧੀ ਐਕਸ ਗ੍ਰੇਸ਼ੀਆਂ ਦੀਆਂ ਪ੍ਰਤੀਬੇਨਤੀਆਂ ਅਗਲੇ 60 ਦਿਨਾਂ ਤਕ ਪ੍ਰਾਪਤ ਕੀਤੀਆਂ ਜਾਣ

ISHFAQ
ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਲੋਕਾਂ ਨੂੰ ਸਮਾਜਿਕ ਬੁਰਾਈ ਨਸ਼ਿਆਂ ਨੂੰ ਖਤਮ ਕਰਨ ਲਈ ਇਕਜੁੱਟ ਹੋਣ ਦੀ ਅਪੀਲ

Sorry, this news is not available in your requested language. Please see here.

ਮਿਤੀ 20-3-2022 ਤੋਂ ਬਾਅਦ ਹੋਣ ਵਾਲੀਆਂ ਮੋਤਾਂ ਸਬੰਧੀ ਐਕਸ਼ ਗ੍ਰੇਸ਼ੀਆਂ ਪ੍ਰਾਪਤ ਕਰਨ ਲਈ ਪ੍ਰਤੀਬੇਨਤੀ ਮੌਤ ਵਾਲੇ ਦਿਨ ਤੋ ਅਗਲੇ 9 ਦਿਨਾਂ ਦੇ ਅੰਦਰ-ਅੰਦਰ ਐਕਸ ਗ੍ਰੇਸ਼ੀਆਂ ਪ੍ਰਾਪਤ ਕਰਨ ਲਈ ਪ੍ਰਤੀਬੇਨਤੀਆਂ ਪ੍ਰਾਪਤ ਕੀਤੀਆਂ ਜਾਣ

ਗੁਰਦਾਸਪੁਰ, 11 ਅਪ੍ਰੈਲ 2022

ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਅਨੁਸਾਰ 20-3-2022 ਤੱਕ ਕੋਵਿਡ -19 ਕਾਰਨ ਹੋਈਆਂ ਮੋਤਾਂ ਸਬੰਧੀ ਐਕਸ ਗ੍ਰੇਸ਼ੀਆਂ ਦੀਆਂ ਪ੍ਰਤੀਬੇਨਤੀਆਂ ਅਗਲੇ 60 ਦਿਨਾਂ ਤਕ ਪ੍ਰਾਪਤ ਕੀਤੀਆਂ ਜਾਣ ਅਤੇ ਮਿਤੀ 20-3-2022 ਤੋਂ ਬਾਅਦ ਹੋਣ ਵਾਲੀਆਂ ਮੋਤਾਂ ਸਬੰਧੀ ਐਕਸ਼ ਗ੍ਰੇਸ਼ੀਆਂ ਪ੍ਰਾਪਤ ਕਰਨ ਲਈ ਪ੍ਰਤੀਬੇਨਤੀ ਮੌਤ ਵਾਲੇ ਦਿਨ ਤੋ ਅਗਲੇ 9 ਦਿਨਾਂ ਦੇ ਅੰਦਰ-ਅੰਦਰ ਐਕਸ ਗ੍ਰੇਸ਼ੀਆਂ ਪ੍ਰਾਪਤ ਕਰਨ ਲਈ ਪ੍ਰਤੀਬੇਨਤੀਆਂ ਪ੍ਰਾਪਤ ਕੀਤੀਆਂ ਜਾਣ। ਪ੍ਰਤੀਬੇਨਤੀ ਜ਼ਿਲਾ ਪੱਧਰ ਤੇ ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਹੀ ਹੇਠ ਗਠਿਤ ਹੋਈ Grievance Redressal Committee ਵਿਚ ਆਨ ਮੈਰਿਟ ’ਤੇ ਵਿਚਾਰਦੇ ਹੋਏ ਐਕਸ ਗ੍ਰੇਸ਼ੀਆਂ ਜਾਰੀ ਕੀਤਾ ਜਾਵੇ।

ਹੋਰ ਪੜ੍ਹੋ :-ਪਿੰਡ ਨੱਥੋਵਾਲ ਦੇ ਅਗਾਂਹਵਧੂ ਲੋਕ ਸਮਾਜ ਲਈ ਮਿਸਾਲ ਬਣੇ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਉਪਰੋਕਤ ਤੋਂ ਇਲਾਵਾ ਮਾਣਯੋਗ ਸੁਪੀਮ ਕੋਰਟ ਆਫ ਇੰਡੀਆ ਦੇ ਹੁਕਮਾਂ ਅਨੁਸਾਰ ਪ੍ਰਤੀਬੇਨਤੀਆਂ ਪ੍ਰਾਪਤ ਕਰਨ ਸਬੰਧੀ ਨਿਰਧਾਰਤ ਕੀਤੇ ਗਏ ਸਮੇਂ ਬਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਜਾਣੂੰ ਕਰਵਾਉਣ ਲਈ ਅਗਲੇ 6 ਹਫਤਿਆਂ ਤਕ ਹਰ ਪੰਦਰਵੇਂ ਦਿਨ ਇਸ ਸਬੰਧੀ ਪ੍ਰਭਾਵਿਤ ਪਰਿਵਾਰਾਂ ਦੀ ਜਾਣਕਾਰੀ ਲਈ ਜਾਗਰੂਕ ਕੀਤਾ ਜਾਵੇ।