ਨੌਜਵਾਨਾਂ ਨੂੰ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਸਬੰਧੀ ਦਿੱਤੀ ਜਾਣਕਾਰੀ

ਪਟਿਆਲਾ, 19 ਅਗਸਤ :-  

ਨੌਜਵਾਨਾਂ ਨੂੰ ਹੁਨਰ ਸਿਖਲਾਈ ਲਈ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਵੱਖ ਵੱਖ ਉਦਯੋਗਾਂ ‘ਚ ਅਪ੍ਰੈਂਟਿਸ ਵਜੋਂ ਨੌਜਵਾਨਾਂ ਨੂੰ ਸ਼ਾਮਲ ਕਰਨ ਲਈ ਰਾਸ਼ਟਰੀ ਅਪ੍ਰੈਂਟਿਸਸ਼ਿਪ ਮਿਸ਼ਨ ਚਲਾਇਆ ਜਾ ਰਿਹਾ ਹੈ। ਇਸ ਸਬੰਧੀ ਆਈ.ਟੀ.ਆਈ ਪਟਿਆਲਾ ਵਿਖੇ ਰਾਸ਼ਟਰੀ ਅਪ੍ਰੈਂਟਿਸਸ਼ਿਪ ਪ੍ਰਮੋਸ਼ਨ ਸਕੀਮ ਦੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ‘ਚ 150 ਦੇ ਕਰੀਬ ਨੌਜਵਾਨਾਂ ਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ।
ਆਈ.ਟੀ.ਆਈ ਲੜਕੇ ਪਟਿਆਲਾ, ਡੀ.ਪੀ.ਐਮ.ਯੂ ਤੇ ਐਮ.ਜੀ.ਐਨ.ਐਫ ਵੱਲੋਂ ਕਰਵਾਈ ਗਈ ਵਰਕਸ਼ਾਪ ‘ਚ ਨੌਜਵਾਨਾਂ ਤੇ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੂੰ ਅਪ੍ਰੈਂਟਿਸਸ਼ਿਪ ਸਕੀਮ ਦੇ ਫਾਇਦਿਆਂ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਉਨ੍ਹਾਂ ਦੀ ਪੋਰਟਲ ‘ਤੇ ਰਜਿਸਟਰੇਸ਼ਨ ਵੀ ਕਰਵਾਈ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਕਿੱਲ ਵਿਕਾਸ ਮਿਸ਼ਨ ਦੇ ਨੁਮਾਇੰਦੇ ਉਪਕਾਰ ਸਿੰਘ ਨੇ ਦੱਸਿਆ ਕਿ ਇਹ ਸਕੀਮ ਸਿੱਖਣ ਨੂੰ ਉਤਸ਼ਾਹਤ ਕਰਦੀ ਹੈ ਅਤੇ ਹੱਥੀ ਸਿਖਲਾਈ ‘ਤੇ ਕੇਂਦਰਿਤ ਹੈ। ਉਨ੍ਹਾਂ ਕਿਹਾ ਪੀ.ਐਸ.ਡੀ.ਐਮ. ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਮੁਖੀ ਹੁਨਰ ਸਿਖਲਾਈ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਹ ਵਰਕਸ਼ਾਪ ਇਸ ਦਿਸ਼ਾ ਵਿੱਚ ਸੰਕਲਪ ਪ੍ਰੋਜੈਕਟ ਤਹਿਤ ਪੀ.ਐਸ.ਡੀ.ਐਮ. ਦਾ ਇੱਕ ਸੁਹਿਰਦ ਯਤਨ ਹੈ। ਉਨ੍ਹਾਂ ਕਿਹਾ ਕਿ ਭਵਿੱਖ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਹੁਨਰ ਵਿਕਾਸ ‘ਚ ਕਾਫ਼ੀ ਸੰਭਾਵਨਾਵਾਂ ਹਨ ਤੇ ਨੌਜਵਾਨਾਂ ਨੂੰ ਇਸ ਪਾਸੇ ਜੋੜਨ ਲਈ ਅਜਿਹੀਆਂ ਉਪਰਾਲੇ ਸਾਰਥਕ ਸਿੱਧ ਹੋਣਗੇ।
ਇਸ ਮੌਕੇ ਆਈ.ਟੀ.ਆਈ. ਦੇ ਪ੍ਰਿੰਸੀਪਲ ਵੀ.ਕੇ. ਬਾਂਸਲ ਵੱਲੋਂ ਨੌਜਵਾਨਾਂ ਨੂੰ ਸਕੀਮ ਸਬੰਧੀ  ਜਾਗਰੂਕ ਕੀਤਾ ਗਿਆ ਅਤੇ ਇਸ ਦਾ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਮਨੁੱਖੀ ਸਰੋਤ ਦੀ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਾ ਕਰਨ ਲਈ ਨੌਜਵਾਨਾਂ ਲਈ ਅਪ੍ਰੈਂਟਿਸਸ਼ਿਪ ਮਹੱਤਵਪੂਰਨ ਹੈ। ਵਰਕਸ਼ਾਪ ਦੌਰਾਨ ਐਨ.ਏ.ਪੀ.ਐਸ. ਪੋਰਟਲ ‘ਤੇ ਰਜਿਸਟਰ ਕਰਨ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।

 

ਹੋਰ ਪੜ੍ਹੋ :-  ਪੰਜਾਬ ਸਟੇਟ ਰੈਂਕਿੰਗ ਟੇਬਲ ਟੈਨਿਸ ਮੁਕਾਬਲੇ ‘ਚ ਬਰਨਾਲਾ ਦੀ ਖਿਡਾਰਨ ਦਾ ਤੀਜਾ ਸਥਾਨ