ਫਾਜ਼ਿਲਕਾ 8 ਮਾਰਚ 2022
ਭਾਸ਼ਾ ਵਿਭਾਗ ਪੰਜਾਬ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਗੋਪੀ ਚੰਦ ਆਰਿਆ ਮਹਿਲਾ ਕਾਲਜ ਅਬੋਹਰ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਸਬੰਧੀ ਕਵੀ ਦਰਬਾਰ ਕਰਵਾਇਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਸ੍ਰੀਮਤੀ ਬਬੀਤਾ ਕਲੇਰ ਬਤੌਰ ਮੁੰਖ ਮਹਿਮਾਨ ਅਤੇ ਐਸ.ਪੀ ਫਾਜਿਲਕਾ ਸ੍ਰੀਮਤੀ ਅਵਨੀਤ ਕੌਰ ਸਿੱਧੂ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਕਾਲਜ ਪ੍ਰਿੰਸੀਪਲ ਸ੍ਰੀਮਤੀ ਰੇਖਾ ਸੂਦ ਹਾਂਡਾ ਵੱਲੋਂ ਕੀਤੀ ਗਈ। ਇਸ ਮੌਕੇ ਇਲਾਕੇ ਦੀਆਂ ਸਿਰਮੋਰ ਕਵਿੱਤਰੀਆਂ ਡਾ. ਵੀਰਪਾਸ ਕੌਰ,ਡਾ ਕਿਰਨ ਗਰੋਵਰ, ਮੀਨਾ ਮਹਿਰੋਕ, ਵਨੀਤ ਕਟਾਰੀਆ, ਮੀਤ ਹਰਮੀਤ, ਸਿਮਰਜੀਤ ਕੌਰ, ਸੁਪਨੀਤ ਕੌਰ, ਗੁਲਜਿੰਦਰ ਕੌਰ, ਰਾਜਤੀਰ ਕੌਰ ਨੇ ਆਪਣੀਆਂ ਕਵਿਤਾਵਾ ਨਾਲ ਆਏ ਹੋਏ ਸਰੋਤਿਆਂ ਨੂੰ ਅਜੋਕੇ ਸਮੇ ਵਿੱਚ ਮਹਿਲਾਵਾਂ ਨੂੰ ਦਰਪੇਸ਼ ਸਮਸਿਆਵਾਂ ਅਤੇ ਨਾਰੀ ਚੇਤਨਾ ਬਾਰੇ ਆਪਣੀਆਂ ਕਵਿਤਾਵਾਂ ਸੁਣਾ ਕੇ ਵਾਹ-ਵਾਹ ਖੱਟੀ।
ਹੋਰ ਪੜ੍ਹੋ :-ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਸੋਹਾਣਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ
ਇਸ ਮੌਕੇ ਮੁੱਖ ਮਹਿਮਾਨ ਸ੍ਰੀਮਤੀ ਬਬੀਤਾ ਕਲੇਰ ਨੇ ਵੀ ਕਾਲਜ ਦੀਆਂ ਵਿਦਿਆਰਥਨਾਂ ਨੂੰ ਆਪਣੇ ਵਿਚਾਰ ਪੇਸ਼ ਕੀਤੇ। ਐਸ.ਪੀ ਸ੍ਰੀਮਤੀ ਅਵਨੀਤ ਕੌਰ ਨੇ ਵੀ ਸਮਾਜ ਵਿੱਚ ਲੜਕੇ-ਲੜਕੀ ਦੇ ਪਾੜੇ ਨੂੰ ਖਤਮ ਕਰਨ ਅਤੇ ਬਰਾਬਰੀ ਦੇ ਸਮਾਜ ਸਿਰਜਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਮੰਚ ਦਾ ਸੰਚਾਲਨ ਸ੍ਰੀਮਤੀ ਸੰਕੁਤਲਾ ਮਿੱਢਾ ਪ੍ਰੋਫੈਸਰ ਗੋਪੀ ਚੰਦ ਕਾਲਜ ਨੇ ਕੀਤਾ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਪੰਕਜ ਅੰਗੀ ਅਤੇ ੳਨ੍ਹਾਂ ਨਾਲ ਜ਼ਿਲ੍ਹਾ ਸਿੱਖਿਆ ਦਫਤਰ ਤੋਂ ਸ੍ਰੀ ਗੁਰਛਿੰਦਰ ਸਿੰਘ, ਸ੍ਰੀ ਵਿਜੇ ਪਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸਾਰ ਚਰਚਾ ਕਰਦੇ ਹੌਹੇ ਪ੍ਰੋ. ਡਾ ਤਰਸੇਮ ਸ਼ਰਮਾ ਨੇ ਧੀਆਂ ਦੀ ਹੋਂਦ ਅਤੇ ਬਣਦੇ ਸਨਮਾਨ ਬਾਰੇ ਚਰਚਾ ਕੀਤੀ।
ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫਸਰ ਸ੍ਰੀ ਭੁਪਿੰਦਰ ਉਤਰੇਜ਼ਾ ਅਤੇ ਖੋਜ਼ ਅਫਸਰ ਸ. ਪਰਮਿੰਦਰ ਸਿੰਘ ਵੱਲੋਂ ਆਏ ਹੋਏ ਮਹਿਮਾਨ ਦਾ ਧੰਨਵਾਦ ਕੀਾਤ ਗਿਆ ਅਤੇ ਸਨਮਾਨ ਚਿੰਣ ਭੇਟ ਕੀਤੇ ਗਏ।
ਇਸ ਮੌਕੋ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਸਤਕ ਪ੍ਰਦਰਸ਼ਨੀ ਸ੍ਰੀ ਰਾਹੁਲ ਦੀ ਦੇਖ ਰੇਖ ਵਿੱਚ ਲਗਾਈ ਗਈ ਅਤੇ ਕੁਮਾਰੀ ਚਾਰੂ ਸ਼ਰਮਾ ਦੀ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ। ਕਾਲਜ ਦੀਆਂ ਵਿਦਿਆਰਥਣਾ ਨੇ ਇਸ ਸਮਾਗਮ ਦਾ ਭਰਪੂਰ ਆਨੰਦ ਮਾਨਿਆ ਅਤੇ ਕਿਤਾਬਾ ਖਰੀਦੀਆਂ।

English






