ਐੱਨਆਈਈਪੀਆਈਡੀ ਦੁਆਰਾ ਭਾਰਤੀ ਪੱਧਰ ‘ਤੇ ਔਟਿਜ਼ਮ ਦੇ ਮੁਲਾਂਕਣ ਦੇ ਲਈ 11-12 ਦਸੰਬਰ, 2023 ਨੂੰ ਨਵੀਂ ਦਿੱਲੀ ਵਿੱਚ ਅੰਤਰਰਾਸ਼ਟਰੀ ਵਰਕਸ਼ਾਪ ਦਾ ਆਯੋਜਨ ਕੀਤਾ ਜਾਵੇਗਾ

चंडीगढ़, 10 DEC 2023 

ਨੈਸ਼ਨਲ ਇੰਸਟੀਟਿਊਟ ਫਾਰ ਦਿ ਇੰਪਾਵਰਮੈਂਟ ਫਾਰ ਪਰਸਨਜ਼ ਵਿਦ ਇੰਟੇਲੈਕੁਚੂਅਲ ਡਿਸਏਬੀਲਿਟੀਜ (ਦਿਵਯਾਂਗਜਨ), ਸਿਕੰਦਰਾਬਾਦ  ਦੁਆਰਾ ਭਾਰਤੀ ਸਕੇਲ (ਆਈਐੱਸਏਏ) ‘ਤੇ ਔਟਿਜ਼ਮ ਦੇ ਮੁਲਾਂਕਣ ਕਰਨ ਦੇ ਲਈ ਦੋ ਰੋਜ਼ਾ ਅੰਤਰਰਾਸ਼ਟਰੀ ਵਰਕਸ਼ਾਪ 11 ਅਤੇ 12 ਦਸੰਬਰ, 2023 ਨੂੰ ਡੀਏਆਈਸੀ, ਨਵੀਂ ਦਿੱਲੀ ਵਿਖੇ ਆਯੋਜਿਤ ਕੀਤੀ ਜਾਵੇਗੀ।

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲੇ ਦੇ ਦਿੱਵਯਾਂਗਜਨ ਸਸ਼ਕਤੀਕਰਣ ਵਿਭਾਗ (ਡੀਈਪੀਡਬਲਿਊਡੀ) ਦੇ ਰਾਸ਼ਟਰੀ ਕੋਸ਼ ਦੇ ਤਹਿਤ ਵਿੱਤ ਪੋਸ਼ਿਤ ਇਹ ਵਰਕਸ਼ਾਪ ਭਾਰਤ ਅਤੇ ਵਿਦੇਸ਼ ਦੋਨਾਂ ਤੋਂ ਵਿਵਿਧ ਭਾਗੀਦਾਰੀ ਦਾ ਦਾਅਵਾ ਕਰਦੀ ਹੈ। ਵਰਤਮਾਨ ਵਿੱਚ, ਭਾਰਤ ਤੋਂ 82 ਅਤੇ ਸੰਯੁਕਤ ਰਾਜ ਅਮਰੀਕਾ, ਬ੍ਰਿਟੇਨ, ਜਰਮਨੀ, ਨਿਊਜ਼ੀਲੈਂਡ, ਕੁਵੈਤ, ਅਬੂ ਧਾਬੀ, ਦੁਬਈ, ਬੰਗਲਾਦੇਸ਼ ਅਤੇ ਭੂਟਾਨ ਸਹਿਤ 9 ਦੇਸ਼ਾਂ ਦੇ 18 ਪ੍ਰਤੀਭਾਗੀਆਂ ਨੇ ਇਸ ਗਿਆਨਵਰਧਕ ਸਭਾ ਵਿੱਚ ਹਿੱਸਾ ਲੈਣ ਦੇ ਲਈ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਹੈ।

ਇਸ ਪ੍ਰੋਗਰਾਮ ਦਾ ਪ੍ਰਾਥਮਿਕ ਉਦੇਸ਼ ਐੱਨਆਈਈਪੀਆਈਡੀ ਦੁਆਰਾ ਵਿਕਸਿਤ ਇੱਕ ਮੋਹਰੀ ਮੁਲਾਂਕਣ ਪ੍ਰਣਾਲੀ ਆਈਐੱਸਏਏਟੂਲ ਦੇ ਉਪਯੋਗ ਵਿੱਚ ਪੇਸ਼ੇਵਰਾਂ ਨੂੰ ਟ੍ਰੇਨਿੰਗ ਪ੍ਰਦਾਨ ਕਰਨਾ ਹੈ। ਔਟਿਜ਼ਮ ਮੁਲਾਂਕਣ ਦੇ ਲਈ ਭਾਰਤ ਸਰਕਾਰ ਦੁਆਰਾ ਅਨੁਮੋਦਿਤ ਟ੍ਰੇਨਿੰਗਾਂ ਵਿੱਚੋਂ ਇੱਕ ਦੇ ਰੂਪ ਵਿੱਚ ਮਾਨਤਾ ਪ੍ਰਾਪਤ, ਆਈਐੱਸਏਏ ਦਾ ਉਪਯੋਗ ਨਾ ਕੇਵਲ ਦੇਸ਼ ਦੇ ਅੰਦਰ ਬਲਕਿ ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ ਵਿੱਚ ਪੇਸ਼ੇਵਰਾਂ ਦੁਆਰਾ ਕੀਤਾ ਜਾਂਦਾ ਹੈ। ਇੱਕ ਓਪਨ-ਸੋਰਸ ਟੂਲ ਦੇ ਰੂਪ ਵਿੱਚ, ਇਹ ਪੇਸ਼ੇਵਰਾਂ ਨੂੰ ਔਟਿਜ਼ਮ ਤੋਂ ਪੀੜਤ ਵਿਅਕਤੀਆਂ ਦੀ ਬਿਹਤਰੀ ਵਿੱਚ ਯੋਗਦਾਨ ਕਰਨ ਦੇ ਲਈ ਸਸ਼ਕਤ ਬਣਾਉਂਦਾ ਹੈ।

ਇਸ ਅਵਸਰ ਦੀ ਸ਼ੋਭਾ ਵਧਾਉਣ ਵਾਲੇ ਵਿਸ਼ੇਸ਼ ਮਹਿਮਾਨਾਂ ਵਿੱਚ ਮੁੱਖ ਮਹਿਮਾਨ ਵਜੋਂ ਡੀਈਪੀਡਬਲਿਊਡੀ, ਸਕੱਤਰ, ਸ਼੍ਰੀ ਰਾਜੇਸ਼ ਅਗਰਵਾਲ, ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰਾਲਾ ਅਤੇ ਸਨਮਾਨਿਤ ਮਹਿਮਾਨ ਵਜੋਂ ਸ਼੍ਰੀ ਰਾਜੀਵ ਸ਼ਰਮਾ, ਸੰਯੁਕਤ ਸਕੱਤਰ, ਡੀਈਪੀਡਲਬਿਊਡੀ, ਐੱਮਐੱਸਏਐਂਡਈ, ਨਵੀਂ ਦਿੱਲੀ ਸ਼ਾਮਲ ਹਨ। ਐੱਨਆਈਈਡੀਆਈਡੀ ਦੇ ਡਾਇਰੈਕਟਰ ਸ਼੍ਰੀ ਬੀ ਵੀ ਰਾਮ ਕੁਮਾਰ ਦੀ ਮੌਜੂਦਗੀ ਇਸ ਸਭਾ ਦੇ ਮਹੱਤਵ ਨੂੰ ਹੋਰ ਵਧਾ ਦੇਵੇਗੀ।