
ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਸਭ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ- ਐਮ ਐਲ ਏ , ਅਮਨ ਸ਼ੇਰ ਸਿੰਘ ਸ਼ੈਰੀ ਕਲਸੀ
ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾਂ ਸਭ ਦਾ ਕਰਤੱਵ-ਰਮਨ ਬਹਿਲ
ਗੁਰਦਾਸਪੁਰ, 24 ਮਾਰਚ 2022
ਜੈ ਹਿੰਦ ਸੇਵਾ ਕਲੱਬ ਗੁਰਦਾਸਪੁਰ ਵੱਲੋਂ ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ‘ਪ੍ਰਨਾਮ ਸ਼ਹੀਦਾਂ ਨੂੰ ‘ ਸਮਾਰੋਹ ਆਯੋਜਤ ਕੀਤਾ ਗਿਆ ਜਿਸ ਵਿਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।ਇਸ ਸਮਾਰੋਹ ਦੀ ਪ੍ਰਧਾਨਗੀ ਰਮਨ ਬਹਿਲ ਆਪ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਐਸ.ਐਸ.ਐਸ ਬੋਰਡ ਪੰਜਾਬ ਨੇ ਕੀਤੀ ਜਦਕਿ ਮੁੱਖ ਮਹਿਮਾਨ ਦੇ ਤੌਰ ਤੇ ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਤੇ ਫੁੱਲ ਸਮਰਪਿਤ ਕਰ ਕੇ ਸ਼ਰਧਾਂਜਲੀ ਦਿੱਤੀ।
ਹੋਰ ਪੜ੍ਹੋ :-ਫਾਜਿ਼ਲਕਾ ਜਿ਼ਲ੍ਹੇ ਵਿਚ ਮਗਨਰੇਗਾ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ 3 ਅਪ੍ਰੈਲ ਨੂੰ
ਮੁੱਖ ਮਹਿਮਾਨ ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਸਾਨੂੰ ਸਭ ਨੂੰ ਸ਼ਹੀਦਾਂ ਦੇ ਦਿਖਾਏ ਹੋਏ ਰਸਤੇ ਤੇ ਚੱਲਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਯੋਗਦਾਨ ਪਾਉਣਾ ਚਾਹੀਦਾ ਹੈ।
ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਰਮਨ ਬਹਿਲ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾਂ ਚਾਹੀਦਾ ਹੈ। ਕਲੱਬ ਦੇ ਪ੍ਰਧਾਨ ਨਰੇਸ਼ ਕਾਲੀਆ ਨੇ ਕਿਹਾ ਕਿ ਸ਼ਹੀਦਾਂ ਦੀ ਵਿਚਾਰਧਾਰਾ ਹਰ ਇਕ ਤੱਕ ਪਹੁੰਚੇ ਉਸ ਲੲੀ ਜੈ ਹਿੰਦ ਸੇਵਾ ਕਲੱਬ ਗੁਰਦਾਸਪੁਰ ਲਗਾਤਾਰ ਯਤਨਸ਼ੀਲ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ, ਰਾਕੇਸ਼ ਕੁਮਾਰ ਬਬਲੂ, ਜਤਿੰਦਰ ਮਹਾਜਨ, ਅਨਮੋਲ ਕਾਲੀਆ, ਡਾਕਟਰ ਗੁਰਖੇਲ ਕਲਸੀ, ਸੰਦੀਪ ਕੁਮਾਰ ਰਾਜੇਸ਼ ਸ਼ਰਮਾ, ਰਾਕੇਸ਼ ਤੁਲੀ ਕਲੱਬ ਮੈਂਬਰ ਹਾਜ਼ਰ ਸਨ।
ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਫੋਟੋ ਤੇ ਹਾਰ ਚੜਾ ਕੇ ਸ਼ਰਧਾਂਜਲੀ ਦਿੰਦੇ ਹੋਏ ਸ਼ੈਰੀ ਕਲਸੀ ਤੇ ਰਮਨ ਬਹਿਲ ।
ਮੁੱਖ ਮਹਿਮਾਨ ਨੂੰ ਸਨਮਾਨਤ ਕਰਦੇ ਹੋਏ ਰਮਨ ਬਹਿਲ ਤੇ ਜੈ ਹਿੰਦ ਸੇਵਾ ਕਲੱਬ ਦੇ ਮੈਂਬਰ।

हिंदी





