ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਖੇ ਛੇਵੀਂ ਜਮਾਤ ਵਿਚ 15 ਦਸੰਬਰ ਤਕ ਆਨਲਾਈਨ ਦਾਖਲਾ ਪੱਤਰ ਭੇਜੇ ਜਾ ਸਕਦੇ ਹਨ

NEWS MAKHANI

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਗੁਰਦਾਸਪੁਰ, 6 ਦਸੰਬਰ 2021

ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਪਿ੍ਰੰਸੀਪਲ ਨਰੇਸ਼ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਵਿਖੇ ਛੇਵੀਂ ਜਮਾ ਵਿਚ ਦਾਖਲੇ ਲਈ ਹੋਣ ਵਾਲੀ ਚੋਣ ਪ੍ਰੀਖਿਆ-2022 ਲਈ ਐਪਲੀਕੇਸ਼ਨ ਫਾਰਮ/ਬਿਨੈ ਪੱਤਰ ਆਨਲਾਈਨ ਭਰਨ ਦੀ ਆਖਰੀ ਮਿਤੀ 15 ਦਸੰਬਕ 2021 ਹੈ। ਜੋ ਬੱਚੇ ਜ਼ਿਲਾ ਗੁਰਦਾਸਪੁਰ ਦੇ ਸਰਕਾਰੀ ਜਾਂ ਮਾਨਤਾ ਸਕੂਲਾਂ ਵਿ`ਚ ਸਾਲ 2021-22 ਵਿਚ ਪੰਜਵੀਂ ਜਮਾਤ ਵਿਚ ਪੜ੍ਹ ਰਹੇ ਹਨ, ਉਹ ਇਹ ਫਾਰਮ ਆਨਲਾਈਨ ਭਰ ਸਕਦੇ ਹਨ।

ਹੋਰ ਪੜ੍ਹੋ :-ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਗਲਵਾਰ ਨੂੰ ਫਾਜਿ਼ਲਕਾ ਦੇ ਸਿਵਲ ਹਸਪਤਾਲ ਅਤੇ ਨਵੇਂ ਬੱਸ ਅੱਡੇ ਦਾ ਕਰਨਗੇ ਉਦਘਾਟਨ

ਉਨਾਂ ਅੱਗੇ ਦੱਸਿਆ ਕਿ ਆਨਲਾਈਨ ਫਾਰਮ ਭਰਨ ਲਈ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬਸਾਈਟ www.navodaya.gov.in and https;//cbseitms.nic.in/  ਤੋਂ ਬਿਨਾਂ ਕਿਸੇ ਫੀਸ ਦੇ ਭਰੇ ਜਾ ਸਕਦੇ ਹਨ। ਜਾਂ ਵਧੇਰੇ ਜਾਣਕਾਰੀ ਲਈ ਪਿ੍ਰੰਸੀਪਲ ਜਵਾਹਰ ਨਵੋਦਿਆ ਵਿਦਿਆਲਾ ਦਬੂੜੀ ਗੁਰਦਾਸਪੁਰ ਦੇ ਮੋਬਾਇਲ ਨੰਬਰ 94639-69990 ਨਾਲ ਸੰਪਰਕ ਕਰ ਸਕਦੇ ਹਨ।