-7 ਪ੍ਰਕਾਰ ਦੀਆਂ ਖੇਡਾਂ ਕਰਵਾਈ ਜਾਣਗੀਆਂ
ਬਰਨਾਲਾ, 5 ਸਤੰਬਰ :-
ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਮੁੜ ਪੰਜਾਬ ਦੇ ਸਭਿਆਚਾਰ ਦਾ ਹਿੱਸਾ ਬਣਾਉਣ ਲਈ ਉਲੀਕੀਆਂ ਗਈਆਂ “ਖੇਡਾਂ ਵਤਨ ਪੰਜਾਬ ਦੀਆਂ – 2022” ਤਹਿਤ ਬਲਾਕ ਸਹਿਣਾ ਦੇ ਮੁਕਾਬਲੇ 7 ਸਤੰਬਰ ਤੋਂ 9 ਸਤੰਬਰ ਤੱਕ ਕਰਵਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਦੱਸਿਆ ਕਿ ਅਥਲੈਟਿਕਸ, ਰੱਸਾ ਕੱਸੀ, ਕਬੱਡੀ ਸਰਕਲ ਸਟਾਇਲ ਅਤੇ ਵਾਲੀਬਾਲ (ਸਮੈਸ਼ਇੰਗ) ਦੇ ਮੁਕਾਬਲੇ ਪਬਲਿਕ ਸਟੇਡੀਅਮ ਭਦੌੜ ਵਿਖੇ ਕਰਵਾਏ ਜਾਣਗੇ ।
ਅਥਲੈਟਿਕਸ ਦੇ ਮੁਕਾਬਲੇ 7 ਸਤੰਬਰ ਨੂੰ ਅੰਡਰ 17 ਅਤੇ ਅੰਡਰ 21 ਲੜਕੇ / ਲੜਕੀਆਂ ਕਰਵਾਏ ਜਾਣਗੇ। 8 ਸਤੰਬਰ ਨੂੰ ਅੰਡਰ 14 ਲੜਕੇ ਅਤੇ ਲੜਕੀਆਂ ਅਤੇ 21 ਤੋਂ 40 ਸਾਲ ਦੇ ਔਰਤ ਅਤੇ ਮਰਦਾਂ ਦੇ ਮੁਕਾਬਲੇ ਕਰਵਾਏ ਜਾਣਗੇ। ਇਸੇ ਤਰ੍ਹਾਂ 9 ਸਤੰਬਰ ਨੂੰ 40 ਤੋਂ 50 ਸਾਲ ਅਤੇ 50 ਸਾਲ ਤੋਂ ਉਪਰ ਔਰਤ ਅਤੇ ਮਰਦਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਰੱਸਾ- ਕੱਸੀ ਦੇ ਮੁਕਾਬਲੇ 7 ਸਤੰਬਰ ਨੂੰ ਆਲ ਗਰੁੱਪ ਲੜਕੀਆਂ ਦੇ ਮੁਕਾਬਲੇ ਕਰਵਾਏ ਜਾਣਗੇ। 8 ਸਤੰਬਰ ਨੂੰ ਅੰਡਰ 14, 17 ਅਤੇ 21 ਲੜਕਿਆਂ ਦੇ ਮੁਕਾਬਲੇ ਅਤੇ 9 ਸਤੰਬਰ ਨੂੰ 21 ਤੋਂ 40 ਅਤੇ 40 ਤੋਂ 50 ਸਾਲ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਵਾਲੀਬਾਲ (ਸਮੈਸ਼ਇੰਗ) ਦੇ ਮੁਕਾਬਲੇ 7 ਸਤੰਬਰ ਨੂੰ ਆਲ ਗਰੁੱਪ ਲੜਕੀਆਂ ਦੇ ਕਰਵਾਏ ਜਾਣਗੇ, 8 ਸਤੰਬਰ ਨੂੰ ਅੰਡਰ 14, 17 ਅਤੇ 21 ਦੇ ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ।
ਇਸੇ ਤਰ੍ਹਾਂ ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ 7 ਸਤੰਬਰ ਨੂੰ ਆਲ ਗਰੁੱਪ ਲੜਕੀਆਂ ਦੇ ਕਰਵਾਏ ਜਾਣਗੇ, 8 ਸਤੰਬਰ ਨੂੰ ਅੰਡਰ 14 ਅਤੇ 17 ਮੁਕਾਬਲੇ ਅਤੇ 9 ਸਤੰਬਰ ਨੂੰ ਅੰਡਰ 21 (ਲੜਕੇ), 21 ਤੋਂ 40 ਅਤੇ 40 ਤੋਂ 50 ਔਰਤਾਂ ਅਤੇ ਮਰਦਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਖੋ-ਖੋ, ਕਬੱਡੀ ਨੈਸ਼ਨਲ ਸਟਾਇਲ ਅਤੇ ਫ਼ੁਟਬਾਲ ਦੇ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਦੌੜ ਵਿਖੇ ਕਰਵਾਏ ਜਾਣਗੇ। ਖੋ-ਖੋ ਦੇ ਮੁਕਾਬਲਿਆਂ ਚ 7 ਸਤੰਬਰ ਨੂੰ ਆਲ ਗਰੁੱਪ ਲੜਕੀਆਂ ਦੇ ਮੁਕਾਬਲੇ, 8 ਸਤੰਬਰ ਨੂੰ ਅੰਡਰ 14 , 17 ਅਤੇ 21 ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ। 9 ਸਤੰਬਰ ਨੂੰ 21 ਤੋਂ 40 ਅਤੇ 40 ਤੋਂ 50 ਔਰਤਾਂ ਅਤੇ ਮਰਦਾਂ ਦੇ ਮੁਕਾਬਲੇ ਕਰਵਾਏ ਜਾਣਗੇ।
ਇਸੇ ਤਰ੍ਹਾਂ ਕਬੱਡੀ ਨੈਸ਼ਨਲ ਸਟਾਇਲ ਦੇ ਮੁਕਾਬਲੇ 7 ਸਤੰਬਰ ਨੂੰ ਲੜਕੀਆਂ ਆਲ ਗਰੁੱਪ ਅਤੇ ਅੰਡਰ 17 ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ। ਨਾਲ ਹੀ 8 ਸਤੰਬਰ ਨੂੰ 21 ਤੋਂ 40 ਸਾਲ ਮਰਦਾਂ ਦੇ ਮੁਕਾਬਲੇ ਅਤੇ 9 ਸਤੰਬਰ ਨੂੰ ਅੰਡਰ 14 ਅਤੇ ਅੰਡਰ 21 ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ।
ਫ਼ੁਟਬਾਲ ਦੇ ਮੈਚ 7 ਸਤੰਬਰ ਨੂੰ ਲੜਕੀਆਂ ਦੇ ਆਲ ਗਰੁੱਪ ਅਤੇ ਲੜਕਿਆਂ ਦੇ ਅੰਡਰ 14 ਗਰੁੱਪ ਦੇ ਮੁਕਾਬਲੇ ਕਰਵਾਏ ਜਾਣਗੇ। ਨਾਲ ਹੀ 8 ਸਤੰਬਰ ਨੂੰ ਅੰਡਰ 17 ਲੜਕੇ ਅਤੇ 21 ਤੋਂ 40 ਸਾਲ ਮਰਦਾਂ ਦੇ ਅਤੇ 9 ਸਤੰਬਰ ਨੂੰ ਅੰਡਰ 21 ਲੜਕਿਆਂ ਦੇ ਮੁਕਾਬਲੇ ਕਰਵਾਏ ਜਾਣਗੇ ।

English






