ਕੁਲਵੰਤ ਸਿੰਘ ਸਿੱਧੂ ਦਾ ਵਾਰਡ ਨੰਬਰ 36 ਦੇ ਵਸਨੀਕਾਂ ਵੱਲੋਂ ਧੰਨਵਾਦ ਤੇ ਵਿਸ਼ੇਸ ਸਨਮਾਨ

_MLA Kulwant Singh Sidhu
ਕੁਲਵੰਤ ਸਿੰਘ ਸਿੱਧੂ ਦਾ ਵਾਰਡ ਨੰਬਰ 36 ਦੇ ਵਸਨੀਕਾਂ ਵੱਲੋਂ ਧੰਨਵਾਦ ਤੇ ਵਿਸ਼ੇਸ ਸਨਮਾਨ

Sorry, this news is not available in your requested language. Please see here.

ਹਲਕਾ ਆਤਮ ਨਗਰ ਦੇ ਵਿਕਾਸ ਕਾਰਜ਼ਾਂ ‘ਚ ਲਿਆਂਦੀ ਜਾਵੇਗੀ ਤੇਜ਼ੀ – ਵਿਧਾਇਕ ਸਿੱਧੂ
ਕਿਹਾ! ਮੁੱਖ ਏਜੰਡਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ, ਖੁਸ਼ਹਾਲੀ ਤੇ ਵਿਕਾਸ ਕਰਨਾ ਹੈ

ਲੁਧਿਆਣਾ, 08 ਅਪ੍ਰੈਲ 2022

ਹਲਕਾ ਆਤਮ ਨਗਰ ਦੇ ਵਾਰਡ ਨੰਬਰ 36 ਦੇ ਵਸਨੀਕਾਂ ਵੱਲੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਦਾ ਧੰਨਵਾਦ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਵਿਧਾਇਕ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਵਿਧਾਇਕ ਸ. ਸਿੱਧੂ ਨੇ ਕਿਹਾ ਕਿ ਹਲਕਾ ਆਤਮ ਨਗਰ ਦੀ ਜਨਤਾ ਨੇ ਫਤਵਾ ਜਾਰੀ ਕਰਕੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਸ ਜੁੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।

ਹੋਰ ਪੜ੍ਹੋ :-ਰੂਪਨਗਰ ਪੁਲਿਸ ਨੇ 25 ਸਾਲਾ ਨੋਜੁਆਨ 7 ਗੈਰ-ਕਾਨੂੰਨੀ ਹਥਿਆਰਾਂ ਨਾਲ ਗਿਫ੍ਰਤਾਰ ਕੀਤਾ

ਉਨ੍ਹਾਂ ਕਿਹਾ ਕਿ ਉਹ ਹਲਕਾ ਆਤਮ ਨਗਰ ਦੇ ਵਿਕਾਸ ਵਿੱਚ ਤੇਜ਼ੀ ਲਿਆਉਣਗੇ ਤਾਂ ਜੋ ਵਿਧਾਨ ਸਭਾ ਹਲਕਾ ਤਰੱਕੀਆਂ ਦੀਆਂ ਨਵੀਂਆਂ ਬੁਲੰਦੀਆਂ ਨੂੰ ਛੂਹ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਮਕਸਦ ਹੈ ਕਿ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨਾ ਅਤੇ ਲੋਕਾਂ ਦੇ ਹੱਕ ਉਨ੍ਹਾਂ ਨੂੰ ਦੁਆਏ ਜਾਣ ਅਤੇ ਅਫ਼ਸਰਸ਼ਾਹੀ ਨੂੰ ਲੋਕਾਂ ਦੇ ਕੰਮ ਕਰਨ ਲਈ ਜਵਾਬਦੇਹ ਬਣਾਇਆ ਜਾਵੇ ਤਾਂ ਜੋ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲੋਕਾਂ ਤੱਕ ਪਹੁੰਚਾ ਸਕਣ ਜਿਸ ਨਾਲ ਲੋਕ ਮਹਿਸੂਸ ਕਰਨ ਕਿ ਇਹ ਉਨ੍ਹਾਂ ਦੀ ਆਪਣੀ ਸਰਕਾਰ ਹੈ।

ਵਿਧਾਇਕ ਸਿੱਧੂ ਨੇ ਕਿਹਾ ਕਿ ਹੁਣ ਹਲਕਾ ਆਤਮ ਨਗਰ ਦੇ ਵਸਨੀਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਉਨ੍ਹਾਂ ਪਾਸੋਂ ਕੰਮ ਕਰਵਾਉਣ ਦੇ ਬਦਲੇ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਐਂਟੀ ਕਰੱਪਸ਼ਨ ਐਕਸ਼ਨ ਲਾਈਨ ਤਹਿਤ ਜਾਰੀ ਵਟਸਐਪ ਨੰਬਰ 95012-00200 ‘ਤੇ ਵੀਡੀਓ/ਆਡੀਓ ਕਲਿੱਪ ਪਾ ਕੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾ ਦੀ ਸਰਕਾਰ ਦਾ ਸੱਭ ਤੋਂ ਮੁੱਖ ਏਜੰਡਾ ਪੰਜਾਬ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ, ਸਿਹਤ, ਸਿੱਖਿਆ, ਖੁਸ਼ਹਾਲੀ ਅਤੇ ਵਿਕਾਸ ਕਰਨਾ ਹੈ ਤਾਂ ਜੋ ਅਸੀਂ ਪੰਜਾਬ ਨੂੰ ਅੱਗੇ ਲਿਜਾ ਸਕੀਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸ ਜੌਹਰ, ਯਸ਼ਪਾਲ ਸ਼ਰਮਾ, ਰਾਮ ਸ਼ਰਮਾ, ਅਮਰੀਕ ਸਿੰਘ, ਅਵਤਾਰ ਕੰਡਾ, ਨਰਿੰਦਰ ਸੁਗ, ਇੰਦਰਪਾਲ ਸਿੰਘ ਕੰਡਾ, ਸੁਖਬੀਰ ਪਰਮਾਰ, ਭੁਪਿੰਦਰ ਬਾਂਟੂ, ਪਰਵਿੰਦਰ ਸਿੰਘ, ਗੋਬਿੰਦ ਵਰਮਾ, ਡਾ. ਮਾਵਲ, ਹਰਜਿੰਦਰ ਕੌਰ, ਵੰਦਨਾ, ਡਾ. ਅਸ਼ਮੀਤ ਕੌਰ, ਨੀਲਮ, ਨੀਨਾ ਰਾਣੀ, ਆਰਤੀ, ਅਵਤਾਰ ਸਿੰਘ, ਜਗਦੇਵ ਸਿੰਘ ਧੁੰਨਾ ਕੋਮਲ ਪ੍ਰਾਪਰਟੀ ਪਰਵੀਨ ਸ਼ਰਮਾ ਵੀ ਹਾਜ਼ਰ ਸਨ।