ਬਿਜ਼ਲੀ ਚੋਰੀ ਫੜਨ ਲਈ ਵੰਡ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ

haryana powercom

ਬਿਜ਼ਲੀ ਚੋਰੀ ਰੋਕਣ ਲਈ 18 ਨੰਬਰ ਸਪੈਸ਼ਲ ਟੀਮ ਵੱਲੋਂ ਕੀਤੀ ਜਾ ਰਹੀ ਛਾਪੇਮਾਰੀ

ਸ਼੍ਰੀ ਮੁਕਤਸਰ ਸਾਹਿਬ, 25 ਅਗਸਤ ( ) ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ. ਸ਼੍ਰੀ ਏ.ਵੈਣੂ ਪ੍ਰਸਾਦ ਅਤੇ ਡਾਇਰੈਕਟਰ ਵੰਡ ਇੰਜ: ਡੀ.ਆਈ.ਪੀ.ਐਸ. ਗਰੇਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਿਜ਼ਲੀ ਚੋਰੀ ਫੜਨ ਲਈ ਵੰਡ ਹਲਕਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਵੱਡੇ ਪੱਧਰ ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਮੁਹਿੰਮ ਦੇ ਤਹਿਤ ਬਿਜ਼ਲੀ ਚੋਰੀ ਫੜਨ ਲਈ 18 ਨੰਬਰ ਸਪੈਸ਼ਲ ਟੀਮ ਵੱਲੋਂ ਹਲਕੇ ਦੇ ਵੱਖ ਵੱਖ ਖੇਤਰਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਹੁਣ ਤੱਕ ਉਕਤ ਵੰਡ ਹਲਕੇ ਵਿੱਚ ਕੀਤੀ ਗਈ ਛਾਪੇਮਾਰੀ ਦੋਰਾਨ 8600 ਤੋਂ ਵੱਧ ਕੁਨੈਕਸ਼ਨਾਂ ਦੀ ਪੜਤਾਲ ਕੀਤੀ ਜਾ ਚੁੱਕੀ ਹੈ ਅਤੇ 934 ਖਪਤਕਾਰਾਂ ਨੂੰ ਬਿਜ਼ਲੀ ਚੋਰੀ ਅਤੇ ਵਾਧੂ ਲੋਡ ਦੀ ਵਰਤੋਂ ਕਰਦਿਆਂ ਸਪੈਸ਼ਲ ਟੀਮ ਵੱਲੋਂ ਫੜਿਆ ਜਾ ਚੁੱਕਿਆ ਹੈ।ਬਿਜ਼ਲੀ ਚੋਰੀ ਅਤੇ ਵਾਧੂ ਲੋਡ ਦੇ ਫੜੇ ਗਏ ਖਪਤਕਾਰਾਂ ਨੂੰ 228.98 ਲੱਖ ਰੁਪਏ ਜੁਰਮਾਨੇ ਵਜੋਂ ਵਸਲ ਕੀਤੇ ਗਏ ਹਨ।ਇਸ ਤੋਂ ਬਿਜ਼ਲੀ ਚੋਰੀ ਕਰਨ ਵਾਲੇ ਖਪਤਕਾਰਾਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾ ਚੁੱਕੀ ਹੈ।
ਮੁੱਖ ਇੰਜ਼ੀਨੀਅਰ ਵੰਡ ਪੱਛਮ ਬਠਿੰਡਾ ਦੇ ਇੰਜ: ਸੁਖਵਿੰਦਰ ਕੁਮਾਰ ਦੀ ਹਦਾਇਤਾਂ ਤੇ ਪੀ.ਐਸ.ਪੀ.ਸੀ.ਐਲ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਬਿਜ਼ਲੀ ਚੋਰੀ ਨੂੰ ਠੱਲ ਪਾਉਣ ਲਈ ਜੰਗੀ ਪੱਧਰ ਤੇ ਚੈਕਿੰਗ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਿਜ਼ਲੀ ਚੋਰੀ ਕਰਨ ਵਾਲੇ ਖਪਤਕਾਰਾਂ ਤੇ ਜੁਰਮਾਨੇ ਤੋਂ ਇਲਾਵਾ ਉਨ੍ਹਾਂ ਖਿਲਾਫ ਐਫ.ਆਈ.ਆਰ ਦਰਜ ਕੀਤੀ ਜਾ ਰਹੀ ਹੈ।ਜਿਸ ਨਾਲ ਮਹਿਕਮੇ ਨੂੰ ਹੋਏ ਆਰਥਿਕ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ। ਇਸ ਮੁਹਿੰਮ ਵਿੱਚ ਬਿਜ਼ਲੀ ਵਿਭਾਗ ਦੀ ਵਿਸ਼ੇਸ਼ ਚੇਕਿੰਗ ਟੀਮ ਨੂੰ ਵੱਡੇ ਪੱਧਰ ਤੇ ਸਫਲਤਾ ਪ੍ਰਾਪਤ ਹੋਈ ਹੈ ਅਤੇ ਇਹ ਚੈਕਿੰਗ ਮੁਹਿੰਮ ਟੀਮ ਵੱਲੋਂ ਲਗਾਤਾਰ ਜਾਰੀ ਰਹੇਗੀ।ਪੀ.ਐਸ.ਪੀ.ਸੀ.ਐਲ ਵੱਲੋਂ ਬਿਜ਼ਲੀ ਚੋਰੀ ਨੂੰ ਕੰਟਰੋਲ ਕਰਨ ਲਈ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਤਰ੍ਹਾਂ ਦੀ ਬਿਜ਼ਲੀ ਚੋਰੀ ਕਰਨ ਦੀ ਸੂਚਨਾ ਵਿਭਾਗ ਦੇ ਮੋਬਾਇਲ ਨੰ.9646175770 ਤੇ ਫੋਨ ਕਰਕੇ ਦਿੱਤੀ ਜਾ ਸਕਦੀ ਹੈ।ਸ਼੍ਰੀ ਮੁਕਤਸਰ ਸਾਹਿਬ ਦੇ ਹਲਕੇ ਲਈ ਬਿਜ਼ਲੀ ਚੋਰੀ ਸਬੰਧੀ ਸ਼ਿਕਾਇਤ ਲਈ ਵਿਭਾਗ ਵੱਲੋਂ ਮੋਬਾਇਲ ਨੰ.9646114528 ਜਾਰੀ ਕੀਤਾ ਗਿਆ ਹੈ।ਬਿਜ਼ਲੀ ਚੋਰੀ ਦੀ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਵੰਡ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਨਿਗਰਾਨ ਇੰਜਨੀਅਰ ਰਤਨ ਕੁਮਾਰ ਮਿੱਤਲ ਨੇ ਹਲਕੇ ਦੇ ਬਿਜ਼ਲੀ ਖਪਤਕਾਰਾਂ ਨੂੰ ਬਿਜ਼ਲੀ ਚੋਰੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬਿਜ਼ਲੀ ਦੇ ਬਿੱਲ ਸਮੇਂ ਸਿਰ ਭਰਨ।ਉਨ੍ਹਾਂ ਵੱਲੋਂ ਅਣ ਅਧਿਕਾਰਤ ਬਿਜ਼ਲੀ ਦੀ ਵਰਤੋਂ ਕਰ ਰਹੇ ਖਪਤਕਾਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਅਜਿਹੇ ਸਾਰੇ ਖਪਤਕਾਰ ਆਪਣੇ ਲੋਡ ਰੈਗੂਲਰ ਕਰਵਾ ਲੈਣ ਤਾਂ ਜੋ ਉਨ੍ਹਾਂ ਨੂੰ ਆਉਂਦੇ ਦਿਨਾਂ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਡਿਫਾਲਟਰਾਂ ਦੇ ਖਿਲਾਫ ਕੁਨੈਕਸ਼ਨ ਕੱਟਣ ਦੀ ਕਾਰਵਾਈ ਆਰੰਭੀ ਜਾ ਚੁੱਕੀ ਹੈ।ਇਸ ਲਈ ਬਿਜ਼ਲੀ ਖਪਤਕਾਰਾਂ ਨੂੰ ਬਿੱਲ ਜਮਾਂ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ,ਤਾਂ ਜੋ ਕੁਨੈਕਸ਼ਨ ਕੱਟੇ ਜਾਣ ਦੀ ਸੂਰਤ ਵਿੱਚ ਹੋਣ ਵਾਲੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ।