ਪਰਾਲੀ ਦੀ ਸਾਭ-ਸੰਭਾਲ ਵਿੱਚ ਮੋਹਰੀ ਕਿਸਾਨ-ਗੁਰਵਿੰਦਰ ਸਿੰਘ

ਗੁਰਵਿੰਦਰ ਸਿੰਘ
ਪਰਾਲੀ ਦੀ ਸਾਭ-ਸੰਭਾਲ ਵਿੱਚ ਮੋਹਰੀ ਕਿਸਾਨ-ਗੁਰਵਿੰਦਰ ਸਿੰਘ

Sorry, this news is not available in your requested language. Please see here.

ਫਾਜ਼ਿਲਕਾ 19 ਅਕਤੂਬਰ 2021

ਪਿਛਲੇ ਕੁੱਝ ਸਾਲਾ ਤੋਂ ਵਾਤਾਵਰਣ ਗੰਧਲਾ ਹੋ ਰਿਹਾ ਹੈ ਅਜੋਕੇ ਸਮੇਂ ਵਿੱਚ ਵੈਸੇ ਤਾ ਅੱਜ ਦੀ ਪੀੜੀ ਕਿਸਾਨੀ ਤੋਂ ਪਿੱਛੇ ਹਟਦੀ ਜਾ ਰਹੀ ਹੈ ਪਰੰਤੂ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਕੁੰਡਲ ਦੇ ਸ੍ਰੀ ਗੁਰਵਿੰਦਰ ਸਿੰਘ 48 ਸਾਲਾ ਦਾ ਕਿਸਾਨ ਅੱਜ ਦੇ ਸਮੇਂ ਲਈ ਮਿਸਾਲ ਬਣ ਗਿਆ ਹੈ ਕਿਉਂਕਿ ਇਹ ਕਿਸਾਨ ਬਾਰ੍ਹਵੀ ਦੀ ਪੜ੍ਹਾਈ ਕਰਨ ਤੋਂ ਬਾਅਦ ਪਿਛਲੇ 20 ਸਾਲਾਂ ਤੋਂ ਖੁਦ ਖੇਤੀ ਕਰ ਰਿਹਾ ਹੈ।

ਹੋਰ ਪੜ੍ਹੋ :-ਆਜਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਮੁਹਿੰਮ ਜਾਰੀ 

ਉਸ ਸਮੇਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਨਾਲ-ਨਾਲ ਕਣਕ ਦੀ ਨਾੜ ਨੂੰ ਵੀ ਅੱਗ ਲਗਾਉਣ ਦਾ ਆਮ ਹੀ ਰੁਝਾਨ ਸੀ। ਪਰ ਇਸ ਕਿਸਾਨ ਨੇ ਕੁੱਝ ਅਲੱਗ ਕਰਨ ਦੇ ਯਤਨ ਕੀਤੇ ਅਤੇ ਪਿਛਲੇ 8 ਸਾਲਾਂ ਤੋਂ ਇਹ ਕਿਸਾਨ ਖੇਤੀਬਾੜੀ ਵਿਭਾਦ ਦੇ ਕੈਂਪਾਂ ਵਿੱਚ ਜਾਣ ਲੱਗਾ ਅਤੇ ਇਸਨੇ ਝੋਨੇ ਦੀ ਕਟਾਈ ਕਰਨ ਤੋਂ ਬਾਅਦ ਜਮੀਨ ਵਿੱਚ ਮਲਚ ਚਲਾਇਆ ਅਤੇ ਉਸ ਤੋਂ ਬਾਅਦ ਜੀਰੋ ਡਰਿਲ ਦੀ ਸਹਾਇਤਾ ਨਾਲ ਕਣਕ ਦੀ ਬੀਜਾਈ ਕੀਤੀ। ਇਸ ਤੋਂ ਇਲਾਵਾ ਇੱਕ ਪੱਖੀ ਵਿੱਚ ਹੈਪੀ ਸੀਡਰ ਨਾਲ ਬੀਜਾਈ ਕੀਤੀ। ਇਨ੍ਹਾਂ ਦੋਨਾ ਤਰ੍ਹਾਂ ਦੀ ਬੀਜਾਈ ਨਾਲ ਉਸ ਨੂੰ ਕਾਫੀ ਫਾਇਦਾ ਹੋਇਆ ਤੇ ਕਣਕ ਦਾ ਝਾੜ ਵੀ ਚੰਗਾ ਰਿਹਾ। ਝੋਨੇ ਦੀ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਨਾਲ ਕਣਕ ਅਤੇ ਝੋਨੇ ਦੀ ਫਸਲ ਨੂੰ ਬਹੁਤ ਫਾਇਦਾ ਹੁੰਦਾ ਹੈ।

ਕਿਉਂਕਿ ਇਸ ਨਾਲ ਖੇਤ ਵਿੱਚ ਮੱਲੜ ਦੀ ਵਧਦਾ ਹੈ ਅਤੇ ਮਿਤਰ ਕੀੜਿਆ ਦੀ ਮਾਤਰਾ ਵਿੱਚ ਚੋਖਾ ਵਾਧਾ ਹੁੰਦਾ ਹੈ ਜਿਸ ਨਾਲ ਵਾਤਾਵਰਣ ਪਲੀਤ ਹੋਣ ਤੋ ਬਚਦਾ ਹੈ। ਇਹ ਕਿਸਾਨ ਪਿਛਲੇ 8 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਜੁੜਿਆ ਹੋਇਆ ਹੈ। ਇਹ ਕਿਸਾਨ ਖੇਤੀਬਾੜ ਮਹਿਕਮੇ ਦੇ ਨਾਲ ਮੋਢੇ ਤੋਂ ਮੋਢਾ ਲਾ ਕੇ ਤੁਰਦ ਹੈ ਅਤੇ ਘੱਟ ਖਰਚੇ ਨਾਲ ਵੱਧ ਮੁਨਾਫਾ ਲੈਂਦਾ ਹੈ।ਇਹ ਕਿਸਾਨ ਹਰ ਸਾਲ ਹੈਪੀ ਸੀਡਰ ਅਤੇ ਜੀਰੋ ਡਰਿਲ ਨਾਲ ਬੀਜਾਈ ਕਰਕੇ ਦੂਜੇ ਕਿਸਨਾਂ ਤੋਂ ਵੱਧ ਝਾੜ ਲੈ ਕੇ ਚਾਨਣ ਮੁਨਾਰਾ ਬਣਿਆ ਹੋਇਆ ਹੈ।