ਦਿਵਿਆਂਗਜਨ ਦੀ ਸੰਕੇਤਕ ਭਾਸ਼ਾ ਸਿੱਖਣ ਨਾਲ ਕਾਨੂੰਨੀ ਸੇਵਾਵਾਂ ਦੇਣਾ ਸੌਖਾ: ਸੈਸ਼ਨ ਜੱਜ ਹਰਪ੍ਰੀਤ ਕੌਰ ਜੀਵਨ

ਦਿਵਿਆਂਗ ਬੱਚੇ ਸਾਡੇ ਸਮਾਜ ਦੇ ਅਹਿਮ ਅੰਗ 
ਸੈਮੀਨਾਰ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਦੇ ਮੈਂਬਰਾਂ ਨੇਭਿੱਸਾ ਲਿਆ
ਰੂਪਨਗਰ, 15 ਅਕਤੂਬਰ :-  ਦਿਵਿਆਂਗ ਜਨ ਦੀ ਸੰਕੇਤਕ ਭਾਸ਼ਾ ਸਿੱਖਣ ਨਾਲ ਉਨ੍ਹਾਂ ਨੂੰ ਕਾਨੂੰਨੀ ਸੇਵਾਵਾਂ ਦੇਣਾ ਅਤੇ ਗੰਭੀਰ ਮਾਮਲਿਆਂ ਨੂੰ ਸਮਝਣਾ ਸੌਖਾ ਆਸਾਨ ਹੋ ਜਾਂਦਾ ਹੈ ਇਸ ਮੰਤਵ ਨੂੰ ਪੂਰਾ ਕਰਨ ਲਈ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਨੇ ਪ੍ਰਕਾਸ਼ ਮੈਮੋਰੀਅਲ ਰੂਪਨਗਰ ਦੇ ਸਹਿਯੋਗ ਨਾਲ ਏ.ਡੀ.ਆਰ ਸੈਂਟਰ ਰੂਪਨਗਰ ਵਿਚ ਇਕ ਵਿਸ਼ੇਸ਼ ਸੈਮੀਨਾਰ ਲਗਾਇਆ।
ਇਸ ਮੌਕੇ ਜ਼ਿਲ੍ਹਾ ਸ਼ੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਸ੍ਰੀਮਤੀ ਹਰਪ੍ਰੀਤ ਕੌਰ ਜੀਵਨ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਵਿਆਂਗ ਬੱਚੇ ਸਾਡੇ ਸਮਾਜ ਦੇ ਬਹੁਤ ਅਹਿਮ ਅੰਗ ਹਨ ਇਨ੍ਹਾਂ ਨੂੰ ਪਿਆਰ ਹਮਦਰਦੀ ਨਾਲ ਸਮਝਣ ਦੀ ਲੋੜ ਹੈ। ਇਹ ਬੱਚੇ ਬਹੁਤ ਮਿਹਨਤ ਕਰਕੇ ਆਪਣੀ ਸੰਕੇਤ ਭਾਸ਼ਾ ਤਾਂ ਸਿੱਖ ਲੈਂਦੇ ਹਨ ਪਰ ਆਮ ਇਨਸਾਨ ਨੂੰ ਇਸਦੀ ਸਮਝ ਨਾ ਹੋਣ ਕਾਰਨ ਇਸਦੀ ਵਰਤੋਂ ਕਰਕੇ ਉਹ ਆਪਣੇ ਵਿਚਾਰ, ਸਮੱਸਿਆ ਜਾ ਭਾਵ ਪ੍ਰਗਟ ਨਹੀਂ ਕਰ ਪਾਉਂਦੇ।
ਇਸਦੇ ਮੱਦੇਨਜ਼ਰ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੱਦਦ ਨਾਲ ਇੱਕ ਪ੍ਰੋਗਰਾਮ ਉਲੀਕਿਆ। ਜਿਸ ਵਿੱਚ ਆਮ ਗੱਲਬਾਤ ਕਰਨ ਲਈ ਦਿਵਆਂਗ ਬੱਚਿਆਂ ਦੀ ਭਾਸ਼ਾ ਵਿੱਚ ਪੂਰੀ ਤਰ੍ਹਾਂ ਸਿੱਖਿਅਤ ਬੱਚੇ ਦੀ ਵੀਡਿਓ ਰਿਕਾਰਡ ਕਰਕੇ ਵੈੱਬ ਪੋਰਟਲ ‘ਤੇ ਪਾਈ ਜਾਵੇਗੀ ਜਿਸ ਦੀ ਮੱਦਦ ਨਾਲ ਆਮ ਇਨਸਾਨ ਇਸਦੀ ਵਰਤੋਂ ਨਾਲ ਆਮ ਵਾਰਤਾਲਾਪ ਜਿਵੇਂ ਹੈਲੋ-ਹਾਏ, ਗੁੱਡ ਬਾਏ, ਗੁੱਡ ਇਵਨਿੰਗ, ਕੋਈ ਆਪਣੀ ਮੁਸ਼ਕਲ ਜਾਂ ਤਕਲੀਫ਼ ਦੇ ਹੱਥ ਸੰਕੇਤ ਆਦਿ ਸਿੱਖ ਕੇ ਇਨ੍ਹਾਂ ਨਾਲ ਗੱਲਬਾਤ ਕਰ ਸਕੇਗਾ, ਜਿਸ ਨਾਲ ਇਹ ਬੱਚੇ ਵੀ ਸਮਾਜ ਵਿੱਚ ਆਮ ਇਨਸਾਨ ਵਾਂਗ ਵਿਚਰ ਸਕਣਗੇ।
ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਭਾਸ਼ਾ ਦੀ ਸਿਖਲਾਈ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਅਧਿਕਾਰੀਆਂ ਨੂੰ ਵੀ ਦਿੱਤੀ ਗਈ ਤਾਂ ਕੋਈ ਬੱਚਾ ਆਪਣੀ ਸਮੱਸਿਆਵਾਂ ਜੋ ਕੋਰਟ ਨਾਲ ਸੰਬਧਿਤ ਹੋਣ ਜਿਵੇਂ ਕੋਈ ਬੱਚਾ ਪੋਕਸੋ ਦਾ ਗਵਾਹ ਹੋਵੇ ਜਾਂ ਉਸ ਨਾਲ ਕੋਈ ਛੇੜਛਾੜ ਜਾ ਸਰੀਰਕ ਛੇੜਛਾੜ ਹੋਈ ਹੋਵੇ ਤਾਂ ਇਹ ਆਪਣੀ ਗੱਲਬਾਤ ਇਹਨਾਂ ਚਿੰਨ੍ਹਾਂ ਦੇ ਜ਼ਰੀਏ ਰੱਖੇ ਤਾਂ ਜੋ ਅਦਾਲਤ, ਕੋਰਟ, ਐਡਵੋਕੇਟ, ਡਿਫੈਂਸ ਆਦਿ ਨੂੰ ਵੀ ਇਹਨਾਂ ਬੱਚਿਆਂ ਦੀ ਗੱਲਬਾਤ ਸਮਝਣ ਵਿੱਚ ਕੋਈ ਦਿੱਕਤ ਨਾ ਆਵੇ।
ਸ਼੍ਰੀਮਤੀ ਹਰਪ੍ਰੀਤ ਕੌਰ ਜੀਵਨ ਨੇ ਸੈਮੀਨਾਰ ਵਿਚ ਮੌਜੂਦ ਵਕੀਲਾਂ ਨੂੰ ਦੱਸਿਆ ਕਿ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੇ ਹੁਕਮਾਂ ਤਹਿਤ ਅਤੇ ਮਾਣਯੋਗ ਸੈਸ਼ਨ ਜੱਜ ਜੀਆਂ ਦੀ ਅਗਵਾਈ ਹੇਠ ਰੂਪਨਗਰ ਜ਼ਿਲ੍ਹੇ ਵਿਚ ਕੌਮੀ ਲੋਕ ਅਦਾਲਤ ਲਗਵਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਕੌਮੀ ਲੋਕ ਅਦਾਲਤ ਵਿਚ ਆਪਣੇ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਕਰਵਾਉਣ।
ਇਸ ਮੌਕੇ ਸ੍ਰੀ ਅਸ਼ੀਸ਼ ਕੁਮਾਰ ਬਾਂਸਲ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਤੇ ਧੀਰਜ ਕੌਸ਼ਲ, ਪ੍ਰਧਾਨ ਬਾਰ ਐਸੋਸੀਏਸ਼ਨ, ਰੂਪਨਗਰ ਵੀ ਹਾਜ਼ਰ ਰਹੇ।